ਮੁਕੇਰੀਆਂ, 22 ਜਨਵਰੀ (ਰਾਮਗੜ੍ਹੀਆ)-ਪੰਜਾਬ ਸਰਕਾਰ ਵਲੋਂ ਬਹੁਤ ਵੱਡੀ ਸੁਗਾਤ ਆਪਣੀ ਜਨਤਾ ਨੂੰ ਦਿੱਤੀ ਜਾ ਰਹੀ ਹੈ ਜੋ ਕਿ ਆਪਣੇ ਆਪ ਵਿਚ ਮਿਸਾਲ ਹੈ | ਦੁਨੀਆਂ ਦੇ ਕਿਸੇ ਵੀ ਕੋਨੇ 'ਤੇ ਅਜਿਹੀ ਸਿਹਤ ਯੋਜਨਾ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਲੋਕਾਂ ਵਾਸਤੇ ਬਣਾਈ ਜੋ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਵਾਸਤੇ ਤਿਆਰ ਕੀਤੀ ਹੈ | ਇਹ ਪ੍ਰਗਟਾਵਾ ਪ੍ਰੋ. ਜੀ.ਐੱਸ. ਮੁਲਤਾਨੀ ਹਲਕਾ ਇੰਚਾਰਜ 'ਆਪ' ਨੇ ਮੁਕੇਰੀਆਂ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਇਕ ਮਸ਼ੀਨ ਤੇ ਮੋਬਾਈਲ ਲੈ ਕੇ ਨੌਜਵਾਨ ਸਾਰੇ ਘਰਾਂ ਵਿਚ ਜਾਣਗੇ ਅਤੇ ਇਕੱਲੇ-ਇਕੱਲੇ ਘਰ ਦਾ ਇਹ ਕਾਰਡ ਬਣੇਗਾ | ਉਨ੍ਹਾਂ ਕਿਹਾ ਕਿਸੇ ਨੇ ਵੀ ਇੱਕ ਪੈਸਾ ਵੀ ਕਿਸੇ ਨੂੰ ਪੇਮੈਂਟ ਨਹੀਂ ਕਰਨੀ | ਪ੍ਰੋ. ਮੁਲਤਾਨੀ ਨੇ ਕਿਹਾ ਜਿਵੇਂ ਪੂਰੇ ਪੰਜਾਬ ਵਿਚ ਇਹ ਕਾਰਡ ਫ਼ਰੀ ਬਣ ਰਹੇ ਨੇ ਉਸੇ ਤਰ੍ਹਾਂ ਮੁਕੇਰੀਆਂ ਹਲਕੇ ਵਿਚ ਵੀ ਇਹ ਕਾਰਡ ਮੁਫ਼ਤ ਬਣਾਏ ਜਾਣਗੇ | ਉਨ੍ਹਾਂ ਕਿਹਾ ਇਸ ਕਾਰਡ ਰਾਹੀਂ ਕਿਸੇ ਵੀ ਨੋਟੀਫਾਈਡ ਕੀਤੇ ਗਏ ਹਸਪਤਾਲ ਵਿਚ ਜਾ ਕੇ ਲੋਕ ਆਪਣਾ ਇਲਾਜ ਮੁਫ਼ਤ ਕਰਵਾ ਸਕਣਗੇ | ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਮਾਰਕੀਟ ਕਮੇਟੀ ਹਰਜੀਤ ਸਿੰਘ ਸਹੋਤਾ, ਐਮ. ਸੀ. ਮਾਸਟਰ ਸੇਵਾ ਸਿੰਘ, ਰਾਜੀਵ ਰਾਣਾ ਚੇਅਰਮੈਨ ਵਪਾਰ ਮੰਡਲ, ਸੰਦੀਪ ਕੁਮਾਰ ਟਿੰਮਾ ਪ੍ਰਧਾਨ ਵਿਰਾਸਤ ਸੇਵਾ ਦਲ, ਸੁਰਿੰਦਰ ਠਾਕੁਰ ਪ੍ਰਧਾਨ ਜਨਰਲ ਕੈਟਾਗਰੀ, ਜਤਿੰਦਰ ਸ਼ਰਮਾ ਬਲਾਕ ਪ੍ਰਧਾਨ, ਅਮਿੱਤ ਕੁਮਾਰ ਬਲਾਕ ਪ੍ਰਧਾਨ, ਬਲਵਿੰਦਰ ਸੋਨੀ ਬਲਾਕ ਪ੍ਰਧਾਨ, ਰਾਮ ਕੁਮਾਰ ਬਲਾਕ ਪ੍ਰਧਾਨ, ਗੁਰਿੰਦਰਜੀਤ ਸਿੰਘ ਸੰਗਠਨ ਇੰਚਾਰਜ ਐਡ, ਅਜੈਪਾਲ ਸਿੰਘ, ਸ਼ਾਮ ਸਿੰਘ ਸ਼ਾਮਾ, ਗੁਰਮੀਤ ਸਿੰਘ ਤੇ ਹੋਰ ਹਾਜ਼ਰ ਸਨ |