13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸੰਦੀਪ ਕੁਮਾਰ ਟਿੰਮਾ ਵਿਰਸਾ ਸੇਵਾ ਸੰਗਠਨ ਦਾ ਕੁਆਰਡੀਨੇਟਰ ਨਿਯੁਕਤ

ਅਜੀਤ ਡੈਸਕ 23-01-2026
ਮੁਕੇਰੀਆਂ, 22 ਜਨਵਰੀ (ਰਾਮਗੜ੍ਹੀਆ)-ਸੰਦੀਪ ਕੁਮਾਰ ਟਿੰਮਾ ਨੂੰ ਵਿਰਸਾ ਸੇਵਾ ਸੰਗਠਨ ਦਾ ਕੁਆਰਡੀਨੇਟਰ ਲੱਗਣ 'ਤੇ ਇਲਾਕੇ ਦੇ ਸਮੂਹ ਮੋਹਤਵਰ ਸੱਜਣਾਂ ਵਲੋਂ ਰੈਸਟ ਹਾਊਸ ਮੁਕੇਰੀਆਂ ਵਿਖੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਸੰਦੀਪ ਕੁਮਾਰ ਟਿੰਮਾ ਨੇ ਕਿਹਾ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਮਾਣ ਬਖ਼ਸ਼ਿਆ ਹੈ | ਉਨ੍ਹਾਂ ਕਿਹਾ ਉਹ ਹਲਕੇ ਅੰਦਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ | ਉਨ੍ਹਾਂ ਆਮ ਆਦਮੀ ਪਾਰਟੀ ਵਲੋਂ ਪੰਜਾਬ ਅੰਦਰ ਲੋਕ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਤੋਂ ਲੋਕ ਬੇਹੱਦ ਖ਼ੁਸ਼ ਹਨ | ਉਨ੍ਹਾਂ ਕਿਹਾ ਪਹਿਲੀ ਵਾਰ ਕਿਸੇ ਸਰਕਾਰ ਨੇ ਗ਼ਰੀਬ ਅਤੇ ਆਮ ਲੋਕਾਂ ਦੇ ਹੱਕ ਵਿਚ ਕਈ ਸਕੀਮਾਂ ਚਲਾਈਆਂ ਹਨ | ਇਸ ਮੌਕੇ ਮੁਕੇਸ਼ ਸ਼ਰਮਾ, ਤੀਰਥ ਰਾਮ, ਸ਼ਾਮ ਸਿੰਘ ਸ਼ਾਮਾ, ਰਾਹੁਲ ਸ਼ਰਮਾ, ਬੈਨੀ ਪ੍ਰਧਾਨ, ਜੀਵੀ, ਮਿੰਨੀ ਖਿੱਚੀਆਂ, ਅਸ਼ਵਨੀ ਕੁਮਾਰ ਨੰਗਲ, ਹੈਪੀ ਕਤਨਾਂ ਅਤੇ ਬਹੁਤ ਸਾਰੇ ਇਲਾਕੇ ਦੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਘਰ-ਘਰ ਪਹੁੰਚ ਕਰ ਕੇ ਬਣਾਏ ਜਾਣਗੇ - ਡਾ.ਰਾਜ ਕੁਮਾਰ ਅਗਲੀ ਖ਼ਬਰ ਪ੍ਰੋ. ਮੁਲਤਾਨੀ ਨੇ ਮੁਕੇਰੀਆਂ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਕੀਤੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।