13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਦਰਸ਼ਨ ਅਕਾਦਮੀ ਸਕੂਲ ਦਸੂਹਾ ਵਿਖੇ ਗਣਿਤ ਦੇ ਅਧਿਆਪਕਾਂ ਦੀ 2 ਦਿਨ ਦੀ ਵਰਕਸ਼ਾਪ

ਅਜੀਤ ਡੈਸਕ 23-01-2026
ਦਸੂਹਾ, 22 ਜਨਵਰੀ (ਭੁੱਲਰ)-ਦਰਸ਼ਨ ਅਕਾਦਮੀ ਸੀ.ਬੀ.ਐਸ.ਈ. ਦਸੂਹਾ ਵਿਖੇ ਦੋ ਦਿਨ ਦੀ ਗਣਿਤ ਵਿਸ਼ੇ ਦੇ ਸੈਕੰਡਰੀ ਅਧਿਆਪਕਾਂ ਦੀ 'ਸਮਰੱਥਾ ਵਿਕਾਸ ਪ੍ਰੋਗਰਾਮ' ਸੰਬੰਧੀ ਵਰਕਸ਼ਾਪ ਲਗਾਈ ਗਈ ਜਿਸ ਵਿਚ ਸੀ.ਬੀ.ਐਸ.ਈ. ਸਕੂਲਾਂ ਨਾਲ ਸੰਬੰਧਿਤ ਲਗਭਗ 50 ਅਧਿਆਪਕਾਂ ਨੇ ਭਾਗ ਲਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨਵੀਂ ਸਿੱਖਿਆ ਨੀਤੀ ਅਨੁਸਾਰ ਯੋਗਤਾ-ਆਧਾਰਿਤ ਅਧਿਆਪਨ, ਵਿਦਿਆਰਥੀ ਕੇਂਦਰਿਤ ਸਿੱਖਣ ਅਤੇ ਮੁਲਾਂਕਣ ਦੀਆਂ ਆਧੁਨਿਕ ਪੱਧਤੀਆਂ ਬਾਰੇ ਅਧਿਆਪਕਾਂ ਨੂੰ ਜਾਣਕਾਰੀ ਪ੍ਰਦਾਨ ਕਰਨਾ ਸੀ | ਇਸ ਵਰਕਸ਼ਾਪ ਦਾ ਸੰਚਾਲਨ ਪੂਜਾ ਪਾਟਿਅਲ ਅਤੇ ਹਰਪ੍ਰੀਤ ਕੌਰ ਨੇ ਕੀਤਾ | ਉਨ੍ਹਾਂ ਨੇ ਗਣਿਤ ਅਧਿਆਪਨ ਨੂੰ ਦਿਲਚਸਪ, ਅਰਥਪੂਰਨ ਅਤੇ ਜੀਵਨ ਨਾਲ ਜੋੜਨ ਵਾਲੀਆਂ ਰਣ-ਨੀਤੀਆਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ | ਦੋਵੇਂ ਦਿਨਾਂ ਦੌਰਾਨ ਅਧਿਆਪਕਾਂ ਲਈ ਸਮੂਹਕ ਚਰਚਾਵਾਂ, ਵਰਕਸ਼ੀਟ ਤਿਆਰੀ, ਪ੍ਰਸ਼ਨ ਪੱਤਰ ਬਣਾਉਣ ਅਤੇ ਪ੍ਰਯੋਗਾਤਮਿਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਅਧਿਆਪਕਾਂ ਨੇ ਬੜੀ ਉਤਸ਼ਾਹ ਨਾਲ ਭਾਗ ਲਿਆ | ਭਾਗੀਦਾਰਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨਾਲ ਉਨ੍ਹਾਂ ਨੂੰ ਗਣਿਤ ਅਧਿਆਪਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਨਵੇਂ ਵਿਚਾਰ ਅਤੇ ਦਿਸ਼ਾ ਮਿਲੀ ਹੈ | ਸਕੂਲ ਪਿ੍ੰਸੀਪਲ ਰਸਿਕ ਗੁਪਤਾ ਵਲੋਂ ਆਏ ਹੋਏ ਗਣਿਤ ਵਿਸ਼ੇ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਭਾਗੀਦਾਰ ਅਧਿਆਪਕਾਂ ਨੂੰ ਇਸ ਵਰਕਸ਼ਾਪ ਵਿਚ ਜੋ ਸਿੱਖਿਆ ਪ੍ਰਾਪਤ ਕੀਤੀ, ਉਸ ਨੂੰ ਆਪਣੇ ਅਧਿਆਪਨ ਵਿਚ ਲਾਗੂ ਕਰਨ ਲਈ ਕਿਹਾ |
ਪਿਛਲੀ ਖ਼ਬਰ ਪ੍ਰੋ. ਮੁਲਤਾਨੀ ਨੇ ਮੁਕੇਰੀਆਂ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਡੀ.ਸੀ. ਵਲੋਂ ਦਿਨ ਵੇਲੇ ਟਿੱਪਰ/ਟਰੱਕਾਂ ਦੀ ਆਵਾਜਾਈ 'ਤੇ ਰੋਕ ਲਗਾਉਣ ਦਾ ਫ਼ੈਸਲਾ ਸ਼ਲਾਘਾਯੋਗ-ਅਵਿਨਾਸ਼ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।