14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਕੇ.ਐਮ.ਐਸ. ਕਾਲਜ ਦਸੂਹਾ ਵਿਖੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਜ਼ੋਨ 2 ਦੇ ਰਿਜਨਲ ਸੈਂਟਰ ਦਾ ਉਦਘਾਟਨ

ਅਜੀਤ ਡੈਸਕ 23-01-2026
ਦਸੂਹਾ, 22 ਜਨਵਰੀ (ਭੁੱਲਰ)-ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵਲੋਂ ਸਥਾਪਤ ਕੇ.ਐਮ.ਐੱਸ ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਾਲੋਨੀ ਦਸੂਹਾ ਵਿਖੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵਲੋਂ ਪੰਜਾਬ ਦੇ ਜ਼ੋਨ 2 ਦਾ ਰਿਜਨਲ ਸੈਂਟਰ ਕੇ.ਐਮ.ਐਸ. ਕਾਲਜ ਵਿਖੇ ਉਦਘਾਟਨ ਕੀਤਾ ਗਿਆ | ਕਾਲਜ ਦੇ ਚੇਅਰਮੈਨ ਚੌਧਰੀ ਕੁਮਾਰ ਸੈਣੀ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸਮਾਗਮ ਵਿਚ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਡਾ. ਰਤਨ ਸਿੰਘ, ਡਾ. ਬਲਜੀਤ ਸਿੰਘ ਖਹਿਰਾ ਰਜਿਸਟਰਾਰ, ਐਡਵੋਕੇਟ ਕਰਮਵੀਰ ਸਿੰਘ ਘੁੰਮਣ ਐਮ.ਐਲ.ਏ ਦਸੂਹਾ, ਡਾ. ਅਮਰਜੀਤ ਸਿੰਘ ਰਿਜਨਲ ਡਾਇਰੈਕਟਰ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਅਤੇ ਚੀਫ਼ ਕੋਆਰਡੀਨੇਟਰ ਡਾ. ਸ਼ਬਨਮ ਕੌਰ ਨੇ ਕਿਹਾ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦਾ ਰਿਜਨਲ ਸੈਂਟਰ ਕੇ.ਐਮ.ਐੱਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ ਦਸੂਹਾ ਵਿਖੇ ਬਣਨ 'ਤੇ ਡਾ. ਰਤਨ ਸਿੰਘ ਵਾਈਸ ਚਾਂਸਲਰ ਤੇ ਡਾ. ਬਲਜੀਤ ਸਿੰਘ ਰਜਿਸਟਰਾਰ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਰਿਜਨਲ ਸੈਂਟਰ 3 ਜ਼ਿਲਿ੍ਹਆਂ (ਜ਼ਿਲ੍ਹਾ ਹੁਸ਼ਿਆਰਪੁਰ, ਜ਼ਿਲ੍ਹਾ ਪਠਾਨਕੋਟ ਅਤੇ ਜ਼ਿਲ੍ਹਾ ਜਲੰਧਰ) ਨੂੰ ਉੱਚ ਸਿੱਖਿਆ ਪ੍ਰਦਾਨ ਕਰੇਗਾ | ਇਸ ਤੋਂ ਇਲਾਵਾ ਚੇਅਰਮੈਨ ਚੌਧਰੀ ਕੁਮਾਰ ਸੈਣੀ ਨੇ ਕਿਹਾ ਕਿ ਕੇ.ਐਮ.ਐੱਸ. ਕਾਲਜ ਵਿਖੇ ਰਿਜਨਲ ਸੈਂਟਰ ਬਣਨ ਨਾਲ ਇਲਾਕੇ ਦੀਆਂ ਲੜਕੀਆਂ ਅਤੇ ਲੜਕੇ ਜੋ ਨੌਕਰੀ ਦੇ ਨਾਲ ਨਾਲ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕਦੇ, ਉਨ੍ਹਾਂ ਲਈ ਇਹ ਬਹੁਤ ਹੀ ਵਧੀਆ ਮੌਕਾ ਹੈ | ਡਾ. ਰਤਨ ਸਿੰਘ ਵਾਈਸ ਚਾਂਸਲਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਦੇ ਸਮੇਂ ਵਿਚ ਲੜਕੇ ਅਤੇ ਲੜਕੀਆਂ ਵਿਚਕਾਰ ਕੋਈ ਅੰਤਰ ਨਹੀਂ ਹੈ | ਉਨ੍ਹਾਂ ਕਿਹਾ ਕਿ ਦਸੂਹਾ ਸ਼ਹਿਰ ਵਿਚ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦਾ ਰਿਜਨਲ ਸੈਂਟਰ ਕੇ.ਐਮ.ਐੱਸ ਕਾਲਜ ਵਿਖੇ ਬਣਨ ਨਾਲ ਪਿੰਡਾਂ ਤੇ ਸ਼ਹਿਰਾਂ ਦੇ ਲੜਕੇ-ਲੜਕੀਆਂ ਨੂੰ ਓਪਨ ਵਿਚ ਆਪਣੀ ਉੱਚ ਸਿੱਖਿਆ ਹਾਸਿਲ ਕਰਨ ਦਾ ਸੁਨਹਿਰਾ ਮੌਕਾ ਮਿਲੇਗਾ | ਇਸ ਮੌਕੇ ਡਾਇਰੈਕਟਰ ਡਾ. ਮਾਨਵ ਸੈਣੀ ਨੇ ਅਤੇ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਅਮਰਜੀਤ ਸਿੰਘ ਰਿਜਨਲ ਡਾਇਰੈਕਟਰ, ਹਰਪ੍ਰੀਤ ਸਿੰਘ ਅਕਾਦਮਿਕ ਬਲਾਕ ਮੈਂਬਰ ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਕੌਂਸਲਰ ਅਮਰਪ੍ਰੀਤ ਸਿੰਘ ਸੋਨੰੂ ਖ਼ਾਲਸਾ ਮੀਤ ਪ੍ਰਧਾਨ ਮਿਉਂਸੀਪਲ ਕਮੇਟੀ ਦਸੂਹਾ, ਸੁਰਿੰਦਰ ਨਾਥ, ਦਿਲਬਾਗ ਸਿੰਘ ਹੁੰਦਲ, ਦਰਵਾਰੀ ਸੈਣੀ, ਡਾ. ਸ਼ਸ਼ੀ ਬਾਲਾ ਪਿ੍ੰਸੀਪਲ ਸਰਕਾਰੀ ਕਾਲਜ ਟਾਂਡਾ, ਰਾਜੇਸ਼ ਕੁਮਾਰ ਪਿ੍ੰਸੀਪਲ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲੱਗਣ, ਡਾ. ਕੀਰਤੀ ਕਸ਼ਯਪ ਅਤੇ ਗੁਰਪ੍ਰੀਤ ਕੌਰ ਖ਼ਾਲਸਾ ਕਾਲਜ ਗੜ੍ਹਦੀਵਾਲਾ, ਕੋਆਰਡੀਨੇਟਰ ਡਾ. ਰਾਜੇਸ਼ ਕੁਮਾਰ, ਜਗਰੂਪ ਕੌਰ, ਅਮਨਪ੍ਰੀਤ ਕੌਰ, ਨੀਲਮ, ਮਨਜੀਤ, ਅਮਨਪ੍ਰੀਤ ਕੌਰ, ਕਿਰਨਜੀਤ ਕੌਰ, ਸੰਦੀਪ ਕਲੇਰ, ਮੁਸਕਾਨ, ਡਾ. ਵੀਨਸ, ਲਖਵਿੰਦਰ ਕੌਰ, ਕਾਜਲ, ਮਨਪ੍ਰੀਤ ਕੌਰ, ਨਵਨੀਤ ਕੌਰ, ਹਰਦੀਪ ਕੌਰ ਆਦਿ ਹਾਜ਼ਰ ਸਨ |
22ਐਮਯੂਕੇ12
ਪਿਛਲੀ ਖ਼ਬਰ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਰਾਸ਼ਟਰੀ ਯੁਵਾ ਦਿਵਸ ਮੌਕੇ ਸੈਮੀਨਾਰ ਅਗਲੀ ਖ਼ਬਰ ਮੁਕੇਰੀਆਂ ਵਿਖੇ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।