14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਯਾਦਗਾਰੀ ਹੋ ਨਿੱਬੜਿਆ ਪਿੰਡ ਬ੍ਰਿੰਗਲੀ ਦਾ ਛਿੰਝ ਮੇਲਾ

ਰਾਮਗੜ੍ਹ ਸੀਕਰੀ, 13 ਅਕਤੂਬਰ (ਕਟੋਚ)-ਬਲਾਕ ਤਲਵਾੜਾ ਅਧੀਨ ਪਿੰਡ ਬ੍ਰਿੰਗਲੀ ਦਾ ਦੋ ਰੋਜ਼ਾ ਛਿੰਝ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਪਾਲ ਸ਼ਰਮਾ ਤੇ ਕਾਰਜਕਾਰੀ ਮੈਂਬਰਾਂ ਸਰਪੰਚ ਵਿਨੋਦ ਸ਼ਰਮਾ, ਜੋਗਿੰਦਰ ਸਿੰਘ, ਬੀਰ ਸਿੰਘ, ਪਵਨ, ਮਨਜੀਤ, ਸ਼ਿਵ ਕੁਮਾਰ, ਹੇਮ ਰਾਜ, ਪ੍ਰੇਮ ਚੰਦ, ਕੇਵਲ ਕ੍ਰਿਸ਼ਨ ਤੇ ਬਲਾਕ ਰਾਮ ਆਦਿ ਦੇ ਅਣਥੱਕ ਯਤਨਾਂ ਸਦਕਾ ਬੀਤੇ ਦਿਨੀਂ ਯਾਦਗਾਰੀ ਨੇਪਰੇ ਚੜ੍ਹਿਆ। ਇਸ ਮੌਕੇ ਹੋਏ ਕੁਸ਼ਤੀ ਮੁਕਾਬਲਿਆਂ ਵਿਚ ਵੱਖ-ਵੱਖ ਸੂਬਿਆਂ ਤੋਂ ਕਰੀਬ 300 ਪਹਿਲਵਾਨਾਂ ਨੇ ਭਾਗ ਲੈ ਕੇ ਆਪਣੀ ਕੁਸ਼ਤੀ ਕਲਾ ਅਤੇ ਤਕਨੀਕ ਦੇ ਬਾਖ਼ੂਬੀ ਜੌਹਰ ਦਿਖਾਏ।

ਅਜੀਤ ਡੈਸਕ 14-10-2026
ਰਾਮਗੜ੍ਹ ਸੀਕਰੀ, 13 ਅਕਤੂਬਰ (ਕਟੋਚ)-ਬਲਾਕ ਤਲਵਾੜਾ ਅਧੀਨ ਪਿੰਡ ਬ੍ਰਿੰਗਲੀ ਦਾ ਦੋ ਰੋਜ਼ਾ ਛਿੰਝ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਪਾਲ ਸ਼ਰਮਾ ਤੇ ਕਾਰਜਕਾਰੀ ਮੈਂਬਰਾਂ ਸਰਪੰਚ ਵਿਨੋਦ ਸ਼ਰਮਾ, ਜੋਗਿੰਦਰ ਸਿੰਘ, ਬੀਰ ਸਿੰਘ, ਪਵਨ, ਮਨਜੀਤ, ਸ਼ਿਵ ਕੁਮਾਰ, ਹੇਮ ਰਾਜ, ਪ੍ਰੇਮ ਚੰਦ, ਕੇਵਲ ਕ੍ਰਿਸ਼ਨ ਤੇ ਬਲਾਕ ਰਾਮ ਆਦਿ ਦੇ ਅਣਥੱਕ ਯਤਨਾਂ ਸਦਕਾ ਬੀਤੇ ਦਿਨੀਂ ਯਾਦਗਾਰੀ ਨੇਪਰੇ ਚੜ੍ਹਿਆ। ਇਸ ਮੌਕੇ ਹੋਏ ਕੁਸ਼ਤੀ ਮੁਕਾਬਲਿਆਂ ਵਿਚ ਵੱਖ-ਵੱਖ ਸੂਬਿਆਂ ਤੋਂ ਕਰੀਬ 300 ਪਹਿਲਵਾਨਾਂ ਨੇ ਭਾਗ ਲੈ ਕੇ ਆਪਣੀ ਕੁਸ਼ਤੀ ਕਲਾ ਅਤੇ ਤਕਨੀਕ ਦੇ ਬਾਖ਼ੂਬੀ ਜੌਹਰ ਦਿਖਾਏ। ਛਿੰਝ ਮੇਲੇ ਦੀ ਰੌਣਕ ਵਧਾਉਣ ਲਈ ਵੱਡੀ ਸੰਖਿਆ ਵਿਚ ਹਾਜ਼ਰ ਹੋਏ ਦਰਸ਼ਕਾਂ ਤੋਂ ਇਲਾਵਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ, ਸਾਬਕਾ ਵਿਧਾਇਕ ਅਰੁਣ ਡੋਗਰਾ ਮਿੱਕੀ, ਭਾਜਪਾ ਆਗੂ ਸੁਸ਼ੀਲ ਪਿੰਕੀ, ਅੰਕਿਤਾ ਰਾਣਾ, ਨਿਰਮਲ ਸਿੰਘ ਪਹਿਲਵਾਨ ਆਦਿ ਨੇ ਵੀ ਮੇਲੇ ਵਿਚ ਸ਼ਮੂਲੀਅਤ ਕਰਕੇ ਆਪਣੀ ਹਾਜ਼ਰੀ ਭਰੀ ਅਤੇ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਖ਼ਿਤਾਬੀ ਮੁਕਾਬਲਾ ਇਲਾਕੇ ਦੇ ਨਾਮੀ ਪਹਿਲਵਾਨਾਂ ਰਿੰਕੂ ਪਹਿਲਵਾਨ ਸਵਾਰ ਤੇ ਜਤਿੰਦਰ ਲਾਲੀਆਂ ਵਿਚਕਾਰ ਹੋਇਆ ਜਿਸ ਵਿਚ ਰਿੰਕੂ ਸਵਾਰ ਜੇਤੂ ਰਿਹਾ। ਜੇਤੂ ਤੇ ਉਪ ਜੇਤੂ ਪਹਿਲਵਾਨ ਨੂੰ ਪ੍ਰਬੰਧਕ ਕਮੇਟੀ ਵਲੋਂ 31000 ਰੁਪਏ ਨਕਦੀ ਰਾਸ਼ੀ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਰਪੰਚ ਵਿਨੋਦ ਸ਼ਰਮਾ ਨੇ ਸੰਬੋਧਨ ਕਰਦਿਆਂ ਇਸ ਛਿੰਝ ਮੇਲੇ ’ਚ ਹਾਜ਼ਰ ਹੋਏ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਦਰਸ਼ਕਾਂ ਦਾ ਹਾਰਦਿਕ ਧੰਨਵਾਦ ਕਰਦਿਆਂ ਕਿਹਾ ਕਿ ਸਥਾਨਕ ਲੋਕਾਂ ਤੇ ਆਗੂਆਂ ਦੇ ਸਹਿਯੋਗ ਨਾਲ ਹੀ ਅਜਿਹੇ ਮੇਲੇ ਸਫਲਤਾਪੂਰਵਕ ਮੁਕੰਮਲ ਹੁੰਦੇ ਹਨ। ਵਿਧਾਇਕ ਘੁੰਮਣ ਨੇ ਵੀ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਿਖੇ ਕਿਸਾਨ ਮੇਲਾ ਭਲਕੇ ਅਗਲੀ ਖ਼ਬਰ ਮਖਸੂਸਪੁਰ ਚ ਮੈਗਾ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।