23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਵੀਂ ਗਾਰੰਟੀ ਤੋਂ ਪਹਿਲਾਂ ਹੀ ਵਾਪਸ ਹੋਈ ਰਕਮ

ਅਜੀਤ ਡੈਸਕ 17-05-2026
ਇਸ ਦੌਰਾਨ ਸਾਬਕਾ ਮੰਤਰੀ ਸੰਜੀਵ ਅਰੋੜਾ ਅਗਸਤ 2025 ਵਿਚ ਪੰਜਾਬ ਸਰਕਾਰ ਵਿਚ ਬਿਜਲੀ ਮੰਤਰੀ ਬਣ ਚੁੱਕੇ ਸਨ | ਸਤੰਬਰ ਮਹੀਨੇ ਵਿਚ ਕੰਪਨੀ ਵਲੋਂ ਪੰਜਾਬ ਸਟੇਟ ਇਲੈਕਟਿ੍ਸਿਟੀ ਰੈਗੂਲੇਟਰੀ ਕਮਿਸ਼ਨ (ਪੀ. ਐਸ. ਈ. ਆਰ. ਸੀ.) ਕੋਲ ਬੈਂਕ ਗਾਰੰਟੀ ਅਤੇ ਹੋਰ ਚਾਰਜ ਘਟਾਉਣ ਦੀ ਅਪੀਲ ਕੀਤੀ ਗਈ | ਜਨਵਰੀ 2026 ਵਿਚ ਕਮਿਸ਼ਨ ਵਲੋਂ ਕਿਹਾ ਗਿਆ ਕਿ ਗਾਰੰਟੀ ਲੋਡ ਦੀ ਬਜਾਏ ਕਾਂਟਰੈਕਟ ਡਿਮਾਂਡ ਦੇ ਆਧਾਰ 'ਤੇ ਲਈ ਜਾਵੇ | ਰਿਕਾਰਡ ਅਨੁਸਾਰ ਕੰਪਨੀ ਵਲੋਂ 2 ਫਰਵਰੀ ਨੂੰ ਪੀ. ਐਸ. ਪੀ. ਸੀ. ਐਲ. ਨੂੰ ਪੁਰਾਣੀ 1.97 ਕਰੋੜ ਰੁਪਏ ਦੀ ਬੈਂਕ ਗਾਰੰਟੀ ਵਾਪਸ ਕਰਨ ਲਈ ਪੱਤਰ ਲਿਖਿਆ ਗਿਆ ਅਤੇ ਅਗਲੇ ਹੀ ਦਿਨ ਇਹ ਰਕਮ ਵਾਪਸ ਕਰ ਦਿੱਤੀ ਗਈ | ਦੱਸ ਦਈਏ ਕਿ ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਵਜੋਂ ਆਈ.ਏ.ਐਸ. ਬਸੰਤ ਗਰਗ ਨੂੰ ਅਕਤੂਬਰ 2025 ਤੋਂ ਨਿਯੁਕਤ ਕੀਤਾ ਗਿਆ ਹੈ, ਜਦਕਿ ਉਸ ਸਮੇਂ ਤੱਕ ਨਵੀਂ ਬੈਂਕ ਗਾਰੰਟੀ ਜਮ੍ਹਾ ਨਹੀਂ ਹੋਈ ਸੀ | ਦੱਸਿਆ ਜਾ ਰਿਹਾ ਹੈ ਕਿ ਪੀ. ਐਸ. ਪੀ. ਸੀ. ਐਲ. ਦੇ ਇੰਜੀਨੀਅਰਾਂ ਵਲੋਂ ਵਿਰੋਧ ਉਠਾਏ ਜਾਣ ਤੋਂ ਬਾਅਦ ਹੀ 6 ਅਪ੍ਰੈਲ ਨੂੰ ਨਵੀਂ ਬੈਂਕ ਗਾਰੰਟੀ ਜਮ੍ਹਾ ਕਰਵਾਈ ਗਈ | ਇਸ ਸੰਬੰਧੀ ਡਿਮਾਂਡ ਲੈਟਰ 20 ਮਾਰਚ ਨੂੰ ਜਾਰੀ ਕੀਤਾ ਗਿਆ ਸੀ | ਫ਼ਿਲਹਾਲ ਪੀ.ਐਸ.ਪੀ.ਸੀ.ਐਲ. ਦੇ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਈ.ਡੀ. ਦੀ ਸਹੂਲੀਅਤ ਅਨੁਸਾਰ ਉਕਤ ਰਿਕਾਰਡ ਉਨ੍ਹਾਂ ਦੇ ਦਫ਼ਤਰ ਵਿਖੇ ਮੁਹੱਈਆ ਕਰਵਾਇਆ ਜਾਵੇਗਾ |

ਪਿਛਲੀ ਖ਼ਬਰ ਕੇਂਦਰੀ ਮੰਤਰੀ ਬਾਂਦੀ ਸੰਜੈ ਕੁਮਾਰ ਦਾ ਪੁੱਤਰ ਪੋਕਸੋ ਮਾਮਲੇ 'ਚ ਗਿ੍ਫ਼ਤਾਰ ਅਗਲੀ ਖ਼ਬਰ ਨੀਦਰਲੈਂਡ ਨੇ ਚੌਲ ਸਾਮਰਾਜ ਦੇ ਤਾਮਰ-ਪੱਤਰ ਭਾਰਤ ਨੂੰ ਵਾਪਸ ਕੀਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।