23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨੀਦਰਲੈਂਡ ਨੇ ਚੌਲ ਸਾਮਰਾਜ ਦੇ ਤਾਮਰ-ਪੱਤਰ ਭਾਰਤ ਨੂੰ ਵਾਪਸ ਕੀਤੇ <br/>

ਅਜੀਤ ਡੈਸਕ 17-05-2026
ਹੇਗ, 16 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਜੈਟਨ ਦੀ ਮੌਜੂਦਗੀ 'ਚ ਕਰਵਾਏ ਇਕ ਸਮਾਗਮ ਦੌਰਾਨ ਨੀਦਰਲੈਂਡ ਨੇ 11ਵੀਂ ਸਦੀ ਦੇ ਇਤਿਹਾਸਕ ਚੌਲ ਸਾਮਰਾਜ ਦੇ ਤਾਮਰ-ਪੱਤਰ ਭਾਰਤ ਨੂੰ ਵਾਪਸ ਕਰ ਦਿੱਤੇ | ਭਾਰਤ 2012 ਤੋਂ ਨੀਦਰਲੈਂਡ ਵਿਚ ਲੀਡੇਨ ਪਲੇਟਾਂ ਵਜੋਂ ਜਾਣੀਆਂ ਜਾਂਦੀਆਂ ਅਨਾਈਮੰਗਲਮ ਤਾਂਬੇ ਦੀਆਂ ਪਲੇਟਾਂ ਦੀ ਵਾਪਸੀ ਦੀ ਕੋਸ਼ਿਸ਼ ਕਰ ਰਿਹਾ ਹੈ | ਇਹ 21 ਤਾਮਰ ਪੱਤਰ ਚੌਲ ਸਾਮਰਾਜ ਦੇ ਸਭ ਤੋਂ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਅਤੇ ਪ੍ਰਮਾਣ ਹਨ ਅਤੇ ਭਾਰਤ ਤੋਂ ਬਾਹਰ ਮੌਜੂਦ ਤਾਮਿਲ ਵਿਰਾਸਤ ਦੀਆਂ ਮਹੱਤਵਪੂਰਨ ਕਲਾਕ੍ਰਿਤੀਆਂ 'ਚੋਂ ਇਕ ਹਨ | ਰਾਜਾਰਾਜਾ ਚੌਲ ਪਹਿਲੇ ਦੇ ਸਮੇਂ ਦੇ ਇਨ੍ਹਾਂ ਤਾਮਰ-ਪੱਤਰਾਂ ਦਾ ਭਾਰਤ ਕਰੀਬ 30 ਕਿੱਲੋਗਰਾਮ ਹੈ ਅਤੇ ਇਨ੍ਹਾਂ ਨੂੰ ਕਾਂਸੀ ਦੇ ਇਕ ਕੜੇ ਨਾਲ ਬੰਨਿ੍ਹਆ ਹੋਇਆ ਹੈ, ਜਿਸ 'ਤੇ ਚੌਲ ਰਾਜਵੰਸ਼ ਦੀ ਸ਼ਾਹੀ ਮੋਹਰ ਲੱਗੀ ਹੋਈ ਹੈ | ਇਹ ਤਾਮਰ ਪੱਤਰ ਦੋ ਹਿੱਸਿਆਂ 'ਚ ਵੰਡੇ ਹੋਏ ਹਨ, ਜਿਸ ਦੇ ਇਕ ਹਿੱਸੇ ਵਿਚ ਸੰਸਕ੍ਰਿਤ 'ਚ ਲਿਖਤਾਂ ਹਨ ਅਤੇ ਦੂਸਰੇ 'ਚ ਤਾਮਿਲ ਵਿਚ | ਇਨ੍ਹਾਂ ਤਾਮਰ ਪੱਤਰਾਂ ਨੂੰ 1700 ਦੇ ਦਹਾਕੇ 'ਚ ਫਲੋਰੇਂਟੀਅਸ ਕੈਂਪਰ ਵਲੋਂ ਨੀਦਰਲੈਂਡ ਲਿਆਂਦਾ ਗਿਆ ਸੀ, ਜੋ ਉਸ ਸਮੇਂ ਈਸਾਈ ਮਿਸ਼ਨਰੀ ਵਜੋਂ ਭਾਰਤ 'ਚ ਸਨ |

ਪਿਛਲੀ ਖ਼ਬਰ ਨਵੀਂ ਗਾਰੰਟੀ ਤੋਂ ਪਹਿਲਾਂ ਹੀ ਵਾਪਸ ਹੋਈ ਰਕਮ ਅਗਲੀ ਖ਼ਬਰ ਆਜ਼ਮ ਖ਼ਾਨ ਨੂੰ ਦੋ ਸਾਲ ਦੀ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।