ਰਾਮਪੁਰ (ਉੱਤਰ ਪ੍ਰਦੇਸ਼), 16 ਮਈ (ਯੂ.ਐਨ.ਆਈ.)-ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਮੁਹੰਮਦ ਆਜ਼ਮ ਖ਼ਾਨ ਨੂੰ ਅੱਜ ਵਿਸ਼ੇਸ਼ ਐਮ.ਪੀ.-ਐਮ.ਐਲ.ਏ. ਅਦਾਲਤ ਨੇ ਦੋ ਸਾਲ ਦੀ ਕੈਦ ਅਤੇ 20,000 ਰੁਪਏ ਦਾ ਜੁਰਮਾਨਾ ਲਗਾਇਆ ਹੈ | ਆਜ਼ਮ ਖ਼ਾਨ 'ਤੇ ਉਸ ਸਮੇਂ ਦੇ ਜ਼ਿਲ੍ਹਾ ਮੈਜਿਸਟਰੇਟ (ਡੀ.ਐਮ.) ਵਰਤਮਾਨ 'ਚ ਮੁਰਾਦਾਬਾਦ ਦੇ ਡਵੀਜ਼ਨਲ ਕਮਿਸ਼ਨਰ ਅੰਜਨੇਯ ਕੁਮਾਰ ਸਿੰਘ ਬਾਰੇ ਵਿਵਾਦਪੂਰਨ ਬਿਆਨ ਦੇਣ ਦਾ ਦੋਸ਼ ਹੈ | ਰਾਮਪੁਰ ਦੇ ਸਾਬਕਾ ਵਿਧਾਇਕ ਆਜ਼ਮ ਖ਼ਾਨ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਉੱਚ ਅਧਿਕਾਰੀਆਂ ਵਿਰੁੱਧ ਬੋਲਦੇ ਹੋਏ ਕਿਹਾ ਕਿ 'ਕੁਲੈਕਟਰ ਤੋਂ ਨਾ ਡਰੋ; ਉਹ ਸਿਰਫ਼ ਇਕ ਤਨਖਾਹਦਾਰ ਅਧਿਕਾਰੀ ਹੈ ਅਤੇ ਸਾਨੂੰ ਤਨਖਾਹਾਂ ਦਾ ਕੋਈ ਡਰ ਨਹੀਂ ਹੈ¢ ਤੁਸੀਂ ਦੇਖਿਆ ਹੋਵੇਗਾ ਕਿ ਕਿਵੇਂ ਮਾਇਆਵਤੀ ਦੀ ਸੇਵਾ ਕਰਨ ਵਾਲੇ ਸੀਨੀਅਰ ਅਧਿਕਾਰੀ ਉਸ ਦੇ ਜੁੱਤੇ ਪੂੰਝਣ ਲਈ ਰੁਮਾਲ ਕੱਢਦੇ ਹਨ¢ ਅਸੀਂ ਉਸ ਦੇ ਨਾਲ ਗੱਠਜੋੜ ਵਿਚ ਹਾਂ, ਇਸ ਵਾਰ, ਮੈਂ ਉਨ੍ਹਾਂ ਨੂੰ ਜੁੱਤੇ ਪੂੰਝਣ ਲਈ ਕਹਾਂਗਾ |