23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕੇਂਦਰ ਸਰਕਾਰ ਵਲੋਂ ਚਾਂਦੀ ਦੀ ਦਰਾਮਦ 'ਤੇ ਸਖ਼ਤ ਪਾਬੰਦੀਆਂ <br/>

ਅਜੀਤ ਡੈਸਕ 17-05-2026
ਨਵੀਂ ਦਿੱਲੀ, 16 ਮਈ (ਪੀ. ਟੀ. ਆਈ.)-ਕੇਂਦਰ ਸਰਕਾਰ ਨੇ ਚਾਂਦੀ ਦੀ ਦਰਾਮਦ ਨੂੰ ਲੈ ਕੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ | ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਹੁਣ ਵਿਦੇਸ਼ਾਂ ਤੋਂ ਚਾਂਦੀ ਮੰਗਵਾਉਣ ਦੀ ਪ੍ਰਕਿਰਿਆ ਨੂੰ ਕਾਫ਼ੀ ਸਖ਼ਤ ਕਰ ਦਿੱਤਾ ਗਿਆ ਹੈ ਤਾਂ ਕਿ ਦੇਸ਼ ਦੇ ਅੰਦਰ ਗੈਰ-ਜ਼ਰੂਰੀ ਦਰਾਮਦ ਨੂੰ ਘਟਾਇਆ ਜਾ ਸਕੇ ਅਤੇ ਵਿਦੇਸ਼ੀ ਮੁਦਰਾ ਦੇ ਖਰਚੇ 'ਤੇ ਕਾਬੂ ਪਾਇਆ ਜਾ ਸਕੇ | ਇਸ ਤੋਂ ਪਹਿਲਾਂ ਸਰਕਾਰ ਨੇ 13 ਮਈ ਨੂੰ ਸੋਨੇ ਅਤੇ ਚਾਂਦੀ 'ਤੇ ਲੱਗਣ ਵਾਲੀ ਦਰਾਮਦ ਡਿਊਟੀ (ਟੈਕਸ) ਨੂੰ ਵੀ 6 ਫ਼ੀਸਦੀ ਤੋਂ ਵਧਾ ਕੇ ਸਿੱਧਾ 15 ਫ਼ੀਸਦੀ ਕਰ ਦਿੱਤਾ ਸੀ | ਹੁਣ ਤੱਕ ਚਾਂਦੀ ਦੀ ਦਰਾਮਦ ਮੁਕਤ (ਫ੍ਰੀ) ਵਰਗ 'ਚ ਸੀ, ਜਿਸ ਨੂੰ ਹੁਣ ਬਦਲ ਕੇ ਪਾਬੰਦੀਸ਼ੁਦਾ/ਸੀਮਤ (ਰਿਸਟਿ੍ਕਟਿਡ) ਵਰਗ 'ਚ ਪਾ ਦਿੱਤਾ ਗਿਆ ਹੈ | ਨਵੇਂ ਨਿਯਮਾਂ ਤਹਿਤ ਹੁਣ 99.9 ਫ਼ੀਸਦੀ ਸ਼ੁੱਧਤਾ ਵਾਲਾ ਚਾਂਦੀ ਦੀਆਂ ਸਿੱਲੀਆਂ (ਸਿਲਵਰ ਬਾਰ) ਬਿਨਾਂ ਸੋਧੀ ਕੱਚੀ ਚਾਂਦੀ, ਚਾਂਦੀ ਦਾ ਪਾਊਡਰ, ਅੱਧ-ਤਿਆਰ ਚਾਂਦੀ ਜਾਂ ਸੋਨੇ-ਪਲੈਟੀਨਮ ਦੀ ਪਰਤ ਚੜ੍ਹੀ ਚਾਂਦੀ ਨੂੰ ਕੋਈ ਵੀ ਕੰਪਨੀ ਜਾਂ ਕਾਰੋਬਾਰੀ ਸਿੱਧੇ ਭਾਰਤ ਨਹੀਂ ਲਿਆ ਸਕੇਗਾ | ਹੁਣ ਚਾਂਦੀ ਦੀ ਦਰਾਮਦ ਕਰਨ ਲਈ ਕੰਪਨੀਆਂ ਨੂੰ ਸਰਕਾਰ ਤੋਂ ਵਿਸ਼ੇਸ਼ ਲਾਇਸੈਂਸ ਲੈਣਾ ਪਵੇਗਾ | ਇਸ ਲਾਇਸੈਂਸ ਤੋਂ ਬਿਨਾਂ ਕਸਟਮ ਕਲੀਅਰੈਂਸ ਨਹੀਂ ਮਿਲੇਗੀ | ਇਸ ਦੇ ਨਾਲ ਹੀ ਚਾਂਦੀ ਦੀਆਂ ਕੁਝ ਖਾਸ ਸ਼੍ਰੇਣੀਆਂ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਨਿਗਰਾਨੀ ਦੇ ਘੇਰੇ 'ਚ ਵੀ ਲਿਆਂਦਾ ਗਿਆ ਹੈ |

ਪਿਛਲੀ ਖ਼ਬਰ ਆਜ਼ਮ ਖ਼ਾਨ ਨੂੰ ਦੋ ਸਾਲ ਦੀ ਕੈਦ ਅਗਲੀ ਖ਼ਬਰ ਸੀ.ਬੀ.ਐਸ.ਈ. ਵਲੋਂ 9ਵੀਂ ਤੇ 10ਵੀਂ ਜਮਾਤ ਲਈ ਤਿੰਨ ਭਾਸ਼ਾਵਾਂ ਪੜ੍ਹਨਾ ਪਹਿਲੀ ਜੁਲਾਈ ਤੋਂ ਲਾਜ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।