29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

23 ਸਾਲ ਬਾਅਦ ਕਿਸੇ ਦੁਸ਼ਮਣ ਦੇਸ਼ ਨੇ ਸੁੱਟਿਆ ਅਮਰੀਕੀ ਲੜਾਕੂ ਜਹਾਜ਼

ਅਜੀਤ ਡੈਸਕ 05-04-2026
ਈਰਾਨ ਵਲੋਂ ਦੋ ਅਮਰੀਕੀ ਫ਼ੌਜ ਜਹਾਜ਼ਾਂ ਨੂੰ ਸੁੱਟਣਾ ਅਮਰੀਕਾ ਲਈ ਇਕ ਬਹੁਤ ਹੀ ਦੁਰਲੱਭ ਹਮਲਾ ਹੈ, ਜੋ 20 ਸਾਲਾਂ ਤੋਂ ਵੱਧ ਸਮੇਂ 'ਚ ਨਹੀਂ ਹੋਇਆ ਹੈ | ਈਰਾਨ ਨੇ ਸ਼ੁੱਕਰਵਾਰ ਨੂੰ ਇਕ ਅਮਰੀਕੀ ਐਫ15-ਈ ਸਟ੍ਰਾਈਕ ਈਗਲ ਲੜਾਕੂ ਜਹਾਜ਼ ਨੂੰ ਮਾਰ ਸੁੱਟਿਆ ਸੀ, ਜਿਸ ਦੌਰਾਨ ਅਮਰੀਕਾ ਵਲੋਂ ਇਕ ਪਾਇਲਟ ਨੂੰ ਈਰਾਨੀ ਖੇਤਰ ਤੋਂ ਸੁਰੱਖਿਅਤ ਕੱਢ ਲਿਆ ਗਿਆ ਸੀ, ਜਦੋਂਕਿ ਦੂਜੇ ਦੀ ਭਾਲ ਜਾਰੀ ਹੈ | ਈਰਾਨ ਦੇ ਸਰਕਾਰੀ ਮੀਡੀਆ ਨੇ ਇਹ ਵੀ ਦਾਅਵਾ ਕੀਤਾ ਕਿ ਈਰਾਨੀ ਸੁਰੱਖਿਆ ਬਲਾਂ ਵਲੋਂ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਇਕ ਅਮਰੀਕੀ ਏ-10 ਹਮਲਾ ਜਹਾਜ਼ ਵੀ ਡਿੱਗਾ ਹੈ | ਸੇਵਾ ਮੁਕਤ ਏਅਰ ਫੋਰਸ ਬਿ੍ਗੇਡੀਅਰ ਜਨਰਲ ਹਿਊਸਟਨ ਕੈਂਟਵੈਲ, ਜੋ ਸਾਬਕਾ ਐਫ-16 ਲੜਾਕੂ ਪਾਇਲਟ ਹਨ, ਨੇ ਕਿਹਾ ਕਿ ਆਖਰੀ ਵਾਰ 2003 'ਚ ਇਰਾਕ 'ਚ ਇਕ ਅਮਰੀਕੀ ਏ-10 ਥੰਡਰਬੋਲਟ-2 ਜਹਾਜ਼ ਨੂੰ ਜੰਗ 'ਚ ਸੁਟਿਆ ਗਿਆ ਸੀ |

ਪਿਛਲੀ ਖ਼ਬਰ ਅਸੀਂ ਗੱਲਬਾਤ ਦੀ ਪੇਸ਼ਕਸ਼ ਕਦੇ ਨਹੀਂ ਠੁਕਰਾਈ-ਈਰਾਨ ਅਗਲੀ ਖ਼ਬਰ ਅਮਰੀਕਾ ਵਲੋਂ ਦੂਜੇ ਦਿਨ ਵੀ ਪਾਇਲਟ ਨੂੰ ਲੱਭਣ ਦੀ ਕੋਸ਼ਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।