28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਅਮਰੀਕਾ ਵਲੋਂ ਦੂਜੇ ਦਿਨ ਵੀ ਪਾਇਲਟ ਨੂੰ ਲੱਭਣ ਦੀ ਕੋਸ਼ਸ਼

ਅਜੀਤ ਡੈਸਕ 05-04-2026
ਈਰਾਨ ਵਲੋਂ ਇਕ ਅਮਰੀਕੀ ਜੰਗੀ ਜਹਾਜ਼ ਨੂੰ ਡੇਗਣ ਤੋਂ ਬਾਅਦ ਅਮਰੀਕੀ ਫ਼ੌਜ ਨੇ ਸਨਿਚਰਵਾਰ ਨੂੰ ਦੂਜੇ ਦਿਨ ਵੀ ਲਾਪਤਾ ਪਾਇਲਟ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਜਦੋਂਕਿ ਈਰਾਨ ਨੇ ਲੋਕਾਂ ਨੂੰ ਪਾਇਲਟ ਨੂੰ ਕਾਬੂ ਕਰਨ ਦੇ ਬਦਲੇ ਇਨਾਮ ਦੇਣ ਦਾ ਵਾਅਦਾ ਕੀਤਾ | ਦੂਜੇ ਪਾਸੇ, ਨਾ ਤਾਂ ਵਾਈਟ ਹਾਊਸ ਅਤੇ ਨਾ ਹੀ ਪੈਂਟਾਗਨ ਨੇ ਡੇਗੇ ਗਏ ਜਹਾਜ਼ਾਂ ਬਾਰੇ ਜਾਣਕਾਰੀ ਜਨਤਕ ਕੀਤੀ ਹੈ | ਐਸੋਸੀਏਟਿਡ ਪ੍ਰੈੱਸ (ਏ.ਪੀ.) ਨੂੰ ਪੈਂਟਾਗਨ ਤੋਂ ਪ੍ਰਾਪਤ ਇਕ ਈਮੇਲ 'ਚ ਫ਼ੌਜ ਨੇ ਕਿਹਾ ਕਿ ਉਸ ਨੂੰ ਮੱਧ ਪੂਰਬ 'ਚ ਇਕ ਜਹਾਜ਼ ਨੂੰ ਸੁੱਟਣ ਦੀ ਸੂਚਨਾ ਮਿਲੀ ਹੈ | ਉਸ ਜਹਾਜ਼ 'ਚੋਂ ਚਾਲਕ ਦਲ ਦੇ ਇਕ ਮੈਂਬਰ ਨੂੰ ਬਚਾਇਆ ਗਿਆ | ਪੈਂਟਾਗਨ ਨੇ ਹਾਊਸ ਆਰਮਡ ਸਰਵਿਸਿਜ਼ ਕਮੇਟੀ ਨੂੰ ਇਹ ਵੀ ਸੂਚਿਤ ਕੀਤਾ ਕਿ ਲੜਾਕੂ ਜਹਾਜ਼ 'ਤੇ ਦੂਜੇ ਪਾਇਲਟ ਦੀ ਸਥਿਤੀ ਦਾ ਪਤਾ ਨਹੀਂ ਹੈ | ਦੂਜੇ ਪਾਸੇ, ਈਰਾਨ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਈਰਾਨੀ ਰੱਖਿਆ ਬਲਾਂ ਵਲੋਂ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਫਾਰਸ ਦੀ ਖਾੜੀ 'ਚ ਇਕ ਅਮਰੀਕੀ ਏ-10 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ |

ਪਿਛਲੀ ਖ਼ਬਰ 23 ਸਾਲ ਬਾਅਦ ਕਿਸੇ ਦੁਸ਼ਮਣ ਦੇਸ਼ ਨੇ ਸੁੱਟਿਆ ਅਮਰੀਕੀ ਲੜਾਕੂ ਜਹਾਜ਼ ਅਗਲੀ ਖ਼ਬਰ ਈਰਾਨ ਦੇ ਪ੍ਰਮਾਣੂ ਤੇ ਪੈਟਰੋਕੈਮੀਕਲ ਪਲਾਂਟਾਂ 'ਤੇ ਹਮਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।