29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਅਮਿਤ ਸ਼ਾਹ ਨੂੰ ਮਿਲੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ

ਅਜੀਤ ਡੈਸਕ 27-03-2026

ਪੰਜਾਬ ਦੇ ਪਾਣੀਆਂ, ਕਿਸਾਨੀ ਤੇ ਸਾਹਿਕਾਰਤਾ ਵਰਗੇ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ
ਨਵੀਂ ਦਿੱਲੀ, 26 ਮਾਰਚ (ਅਜੀਤ ਬਿਊਰੋ)-ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਨਵੀਂ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ | ਇਸ ਦਰਮਿਆਨ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਪੰਜਾਬ ਨਾਲ ਜੁੜੇ 17 ਅਹਿਮ ਮੁੱਦਿਆਂ ਨੂੰ ਉਜਾਗਰ ਕਰਦੀ ਇਕ ਰਿਪੋਰਟ ਸੌਂਪੀ | ਇਸ ਰਿਪੋਰਟ 'ਚ ਨਦੀ ਦੇ ਜਲ ਪ੍ਰਦੂਸ਼ਣ, ਧਰਤੀ ਹੇਠਲੇ ਪਾਣੀ ਦੀ ਘਾਟ, ਵਾਰ-ਵਾਰ ਆਉਣ ਵਾਲੇ ਹੜ੍ਹ ਅਤੇ ਸਹਿਕਾਰਤਾ ਸੁਧਾਰਾਂ ਨਾਲ ਜੁੜੇ ਮੁੱਖ ਮੁੱਦੇ ਸ਼ਾਮਿਲ ਹਨ | ਸਤਨਾਮ ਸਿੰਘ ਸੰਧੂ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਪੰਜਾਬ ਦੇ ਉਦਯੋਗ, ਕਿਸਾਨਾਂ ਦੀਆਂ ਸਮੱਸਿਆਵਾਂ, ਵਾਰ-ਵਾਰ ਆਉਣ ਵਾਲੇ ਹੜ੍ਹ, ਨਸ਼ਾ ਤਸਕਰੀ, ਨÏਜਵਾਨਾਂ ਵਲੋਂ ਪ੍ਰਵਾਸ ਅਤੇ ਜਲ ਸੰਕਟ ਵਰਗੇ ਸੂਬੇ ਨਾਲ ਜੁੜੇ ਹੋਰ ਪ੍ਰਮੁੱਖ ਮੁੱਦਿਆਂ 'ਤੇ ਵੀ ਡੂੰਘਾਈ ਨਾਲ ਚਰਚਾ ਕੀਤੀ | ਖ਼ਾਸ ਗੱਲ ਇਹ ਹੈ ਕਿ ਇਹ 17 ਨੁਕਾਤੀ ਰਿਪੋਰਟ ਦਿੱਗਜ ਸਿਆਸੀ ਆਗੂਆਂ, ਸਾਬਕਾ ਪ੍ਰਸ਼ਾਸਨਿਕ ਅਧਿਕਾਰੀਆਂ, ਚਿੰਤਕਾਂ ਅਤੇ ਮੰਨੇ-ਪ੍ਰਮੰਨੇ ਥਿੰਕ ਟੈਂਕਾਂ ਦੇ ਪ੍ਰਮੁੱਖ ਨੀਤੀ ਮਾਹਿਰਾਂ ਵਿਚਾਲੇ ਹੋਈ ਲੰਬੀ ਵਿਚਾਰ-ਚਰਚਾ ਤੋਂ ਬਾਅਦ ਤਿਆਰ ਕੀਤੀ ਗਈ ਸੀ | ਇਨ੍ਹਾਂ ਮਾਹਿਰਾਂ ਨੇ ਪੰਜਾਬ ਦੀਆਂ ਮੁੱਖ ਚੁਣÏਤੀਆਂ, ਜਿਵੇਂ ਕਿ ਖੇਤੀਬਾੜੀ, ਆਰਥਿਕ ਵਿਕਾਸ, ਨਸ਼ਿਆਂ ਦੀ ਸਮੱਸਿਆ, ਵਧ ਰਹੀ ਬੇਰੋਜ਼ਗਾਰੀ, ਨÏਜਵਾਨਾਂ ਵਲੋਂ ਪ੍ਰਵਾਸ, ਸੂਬੇ ਉੱਪਰ ਵਧ ਰਿਹਾ ਕਰਜ਼ੇ ਦਾ ਬੋਝ, ਖ਼ਰਾਬ ਵਾਤਾਵਰਨ, ਧਰਤੀ ਹੇਠਲੇ ਪਾਣੀ ਦੇ ਘਟਣ ਕਾਰਨ ਗੰਭੀਰ ਹੁੰਦਾ ਜਲ ਸੰਕਟ ਅਤੇ ਉਦਯੋਗਿਕ ਵਿਕਾਸ ਲਈ ਕਾਰੋਬਾਰੀ ਮਾਹÏਲ ਵਰਗਿਆਂ ਮੁੱਦਿਆਂ ਨੂੰ ਹੱਲ ਕਰਨ ਸੰਬੰਧੀ ਆਪਣੇ ਰਣਨੀਤਕ ਸੁਝਾਅ ਦਿੱਤੇ ਸਨ |

ਪਿਛਲੀ ਖ਼ਬਰ ਬੰਗਲਾਦੇਸ਼ 'ਚ ਬੱਸ ਨਦੀ ਵਿਚ ਡਿੱਗੀ-24 ਮੌਤਾਂ, ਕਈ ਲਾਪਤਾ <br/> ਅਗਲੀ ਖ਼ਬਰ ਸੋਨੀਆ ਗਾਂਧੀ ਦੀ ਹਾਲਤ ਸਥਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।