29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸੋਨੀਆ ਗਾਂਧੀ ਦੀ ਹਾਲਤ ਸਥਿਰ

ਅਜੀਤ ਡੈਸਕ 27-03-2026

ਕੇਰਲ ਦੀ ਨਰਸ ਨੇ ਕੀਤੀ ਮਾਂ ਦੀ ਦੇਖਭਾਲ-ਰਾਹੁਲ ਗਾਂਧੀ
ਨਵੀਂ ਦਿੱਲੀ, 26 ਮਾਰਚ (ਉਪਮਾ ਡਾਗਾ ਪਾਰਥ)-ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ 'ਚ ਜ਼ੇਰੇ ਇਲਾਜ ਕਾਂਗਰਸੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ | ਡਾਕਟਰਾਂ ਮੁਤਾਬਿਕ ਸੋਨੀਆ ਗਾਂਧੀ ਨੂੰ ਸਿਸਟਮਿਕ ਇਨਫੈਕਸ਼ਨ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ 24 ਮਾਰਚ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ | ਹਲਕਿਆਂ ਮੁਤਾਬਿਕ ਉਨ੍ਹਾਂ ਦਾ ਇਲਾਜ ਡਾਕਟਰਾਂ ਦੀ ਵਿਸ਼ੇਸ਼ ਟੀਮ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ, ਜਿਸ 'ਚ ਡਾ. ਅਜੈ ਸਵਰੂਪ, ਡਾ. ਟੀ. ਐਸ. ਰਾਣਾ, ਡਾ. ਸਮੀਰਨ ਅਤੇ ਡਾ. ਅਰੂਪ ਬਾਸੂ ਸ਼ਾਮਿਲ ਹਨ | ਹਸਪਤਾਲ ਹਲਕਿਆਂ ਮੁਤਾਬਿਕ ਡਾਕਟਰ ਉਨ੍ਹਾਂ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਲੋੜ ਮੁਤਾਬਿਕ ਜਾਂਚ ਤੇ ਇਲਾਜ ਜਾਰੀ ਹੈ |
ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜਿਨ੍ਹਾਂ ਨੇ ਸੋਨੀਆ ਗਾਂਧੀ ਦੀ ਤਬੀਅਤ ਨਾਸਾਜ਼ ਹੋਣ ਕਾਰਨ ਆਪਣਾ ਕੋਝੀਕੋਡ, ਕੇਰਲ ਦਾ ਦੌਰਾ ਰੱਦ ਕੀਤਾ, ਨੇ ਆਪਣੇ ਵਰਚਉਲ ਸੰਬੋਧਨ 'ਚ ਸੋਨੀਆ ਗਾਂਧੀ ਦੀ ਦੇਖਭਾਲ ਕਰ ਰਹੀ ਕੇਰਲ ਦੀ ਨਰਸ ਦਾ ਜ਼ਿਕਰ ਕੀਤਾ ਅਤੇ ਇਨ੍ਹਾਂ ਨੂੰ ਰਾਜ ਦੀ ਪਛਾਣ ਦੱਸਿਆ | ਰਾਹੁਲ ਗਾਂਧੀ ਨੇ ਕਿਹਾ ਕਿ ਉਹ ਹਸਪਤਾਲ 'ਚ ਆਪਣੀ ਮਾਂ ਦੇ ਕਮਰੇ 'ਚ ਇਕ ਛੋਟੇ ਜਿਹੇ ਸੋਫੇ 'ਤੇ ਸੌਂ ਰਹੇ ਸਨ | ਉਹ ਵੀ ਹਰ ਬੇਟੇ ਵਾਂਗ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਸੀ | ਹਾਲਾਂਕਿ ਕੇਰਲ ਦੀ ਨਰਸ ਨੇ ਉਨ੍ਹਾਂ ਦੀ ਮਾਂ ਦਾ ਬਹੁਤ ਖਿਆਲ ਰੱਖਿਆ ਜਿਸ ਨਾਲ ਉਨ੍ਹਾਂ ਨੂੰ ਰਾਹਤ ਮਿਲੀ | ਜ਼ਿਕਰਯੋਗ ਹੈ ਕਿ 10 ਲੱਖ ਕੇਰਲ ਦੀਆਂ ਨਰਸਾਂ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਕੰਮ ਕਰ ਰਹੀਆਂ ਹਨ |

ਪਿਛਲੀ ਖ਼ਬਰ ਅਮਿਤ ਸ਼ਾਹ ਨੂੰ ਮਿਲੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਅਗਲੀ ਖ਼ਬਰ ਪੱਛਮੀ ਏਸ਼ੀਆ ਸੰਕਟ 'ਚ ਪਾਕਿਸਤਾਨ ਦੀ ਸੰਭਾਵਿਤ ਸਾਲਸੀ ਭੂਮਿਕਾ ਭਾਰਤ ਦੀ ਕੂਟਨੀਤਕ ਨਾਕਾਮੀ-ਕਾਂਗਰਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।