29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਬੰਗਲਾਦੇਸ਼ 'ਚ ਬੱਸ ਨਦੀ ਵਿਚ ਡਿੱਗੀ-24 ਮੌਤਾਂ, ਕਈ ਲਾਪਤਾ <br/>

ਅਜੀਤ ਡੈਸਕ 27-03-2026
ਢਾਕਾ, 26 ਮਾਰਚ (ਪੀ. ਟੀ. ਆਈ.)-ਬੰਗਲਾਦੇਸ਼ ਵਿਚ ਇਕ ਬੱਸ ਦੇ ਇਕ ਟਰਾਂਸਪੋਰਟ ਕਸ਼ਤੀ 'ਚ ਚੜ੍ਹਨ ਦੀ ਕੋਸ਼ਿਸ਼ ਕਰਦੇ ਸਮੇਂ ਨਦੀ ਵਿਚ ਡਿੱਗਣ ਨਾਲ ਘੱਟੋ-ਘੱਟ 24 ਲੋਕਾਂ ਦੀ ਮÏਤ ਹੋ ਗਈ ਤੇ ਕਈ ਹੋਰ ਲਾਪਤਾ ਹੋਏ | ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਦੱਖਣ-ਪੱਛਮੀ ਜ਼ਿਲ੍ਹੇ ਰਾਜਬਾੜੀ ਵਿਚ ਦÏਲਦੀਆ ਟਰਮੀਨਲ 'ਤੇ ਵਾਪਰਿਆ, ਜਦੋਂ ਬੱਸ ਬੁੱਧਵਾਰ ਸ਼ਾਮ ਲਗਭਗ 5.15 ਵਜੇ ਟਰਾਂਸਪੋਰਟ ਕਸ਼ਤੀ 'ਚ ਚੜ੍ਹਦੇ ਹੋਏ ਪਦਮਾ ਨਦੀ 'ਚ ਡਿੱਗ ਗਈ | ਉਨ੍ਹਾਂ ਦਾ ਅੰਦਾਜ਼ਾ ਹੈ ਕਿ ਢਾਕਾ ਜਾਣ ਵਾਲੀ ਬੱਸ 'ਚ ਕਈ ਬੱਚਿਆਂ ਸਮੇਤ ਲਗਭਗ 40 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਈਦ ਦੀਆਂ ਛੁੱਟੀਆਂ ਤੋਂ ਬਾਅਦ ਰਾਜਧਾਨੀ ਵਾਪਸ ਆ ਰਹੇ ਸਨ | ਅਧਿਕਾਰੀਆਂ ਨੇ ਦੱਸਿਆ ਕਿ 24 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ | ਬੱਸ ਦੇ ਅੰਦਰੋਂ 22 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ 11 ਅÏਰਤਾਂ, 6 ਪੁਰਸ਼ ਤੇ 5 ਬੱਚੇ ਸ਼ਾਮਲ ਹਨ | ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਉਨ੍ਹਾਂ ਨੂੰ ਬਚਾਅ ਮੁਹਿੰਮ ਬਾਰੇ ਅਪਡੇਟਸ ਲਈ ਬੁਲਾਇਆ ਤੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ | ਪੁਲਿਸ ਤੇ ਗਵਾਹਾਂ ਨੇ ਪਹਿਲਾਂ ਕਿਹਾ ਸੀ ਕਿ ਲਗਭਗ 11 ਯਾਤਰੀ ਤੈਰਨ ਵਿਚ ਕਾਮਯਾਬ ਹੋ ਗਏ ਜਾਂ ਉਨ੍ਹਾਂ ਨੂੰ ਬਚਾਇਆ ਗਿਆ, ਪਰ ਜ਼ਿਆਦਾਤਰ ਹੋਰ ਲਾਪਤਾ ਹਨ |

ਪਿਛਲੀ ਖ਼ਬਰ ਹੁਣ Dollars 'ਤੇ ਹੋਣਗੇ Trump ਦੇ ਦਸਤਖ਼ਤ ! ਜੂਨ ‘ਚ ਆਉਣਗੇ ਨਵੇਂ ਨੋਟ, ਵੇਖੋ ਪ੍ਰਦੇਸਾਂ ਦੀਆਂ ਖ਼ਬਰਾਂ ਅਗਲੀ ਖ਼ਬਰ ਅਮਿਤ ਸ਼ਾਹ ਨੂੰ ਮਿਲੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।