19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸਬਰੀਮਾਲਾ ਸੋਨਾ ਚੋਰੀ ਮਾਮਲੇ 'ਚ ਈ.ਡੀ. ਵਲੋਂ 21 ਟਿਕਾਣਿਆਂ 'ਤੇ ਛਾਪੇਮਾਰੀ

ਅਜੀਤ ਡੈਸਕ 21-01-2026
ਨਵੀਂ ਦਿੱਲੀ, 20 ਜਨਵਰੀ (ਜਗਤਾਰ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕੇਰਲ ਦੇ ਸਬਰੀਮਾਲਾ ਮੰਦਰ ਨਾਲ ਜੁੜੇ ਚਰਚਿਤ ਸੋਨੇ ਦੀ ਚੋਰੀ ਦੇ ਮਾਮਲੇ ਵਿਚ ਇਕ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ¢ ਈ.ਡੀ. ਨੇ ਕੇਰਲ, ਤਾਮਿਲਨਾਡੂ ਤੇ ਕਰਨਾਟਕ 'ਚ 21 ਥਾਵਾਂ 'ਤੇ ਛਾਪੇਮਾਰੀ ਕੀਤੀ¢ ਈ.ਡੀ. ਦੇ ਕੋਚੀ ਜ਼ੋਨਲ ਦਫ਼ਤਰ ਦੀਆਂ ਟੀਮਾਂ ਵਲੋਂ ਸਵੇਰ ਤੋਂ ਹੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐਮ. ਐਲ. ਏ.) 2002 ਦੀਆਂ ਵਿਵਸਥਾਵਾਂ ਤਹਿਤ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ¢ ਅਧਿਕਾਰੀਆਂ ਅਨੁਸਾਰ ਇਹ ਜਾਂਚ ਕੇਰਲ ਕ੍ਰਾਈਮ ਬ੍ਰਾਂਚ ਦੁਆਰਾ ਦਾਇਰ ਕੀਤੀ ਗਈ ਕਈ ਐਫ. ਆਈ. ਆਰ. ਤੋਂ ਸ਼ੁਰੂ ਹੋਈ, ਜਿਸ 'ਚ Tਤ੍ਰਾਵਣਕੋਰ ਦੇਵਸਵੋਮ ਬੋਰਡ ਦੇ ਅਧਿਕਾਰੀਆਂ, ਨਿੱਜੀ ਵਿਅਕਤੀਆਂ, ਵਿਚੋਲਿਆਂ ਤੇ ਗਹਿਣਿਆਂ ਦੇ ਵਪਾਰੀਆਂ ਨਾਲ ਜੁੜੀ ਇਕ ਡੂੰਘੀ ਅਪਰਾਧਿਕ ਸਾਜਿਸ਼ ਦਾ ਖ਼ੁਲਾਸਾ ਹੋਇਆ ਹੈ¢

ਪਿਛਲੀ ਖ਼ਬਰ ਅਸੀਂ ਦੇਸ਼ ਲਈ ਗੋਲੀਆਂ ਖਾਧੀਆਂ ਹਨ, ਜੇ ਲੋੜ ਪਈ ਤਾਂ ਮੁੜ ਖਾਵਾਂਗੇ-ਫਾਰੂਕ ਅਬਦੁੱਲਾ <br/> ਅਗਲੀ ਖ਼ਬਰ ਆਈ.ਟੀ.ਸੀ. ਘੁਟਾਲੇ 'ਚ ਈ.ਡੀ. ਦੀ ਵੱਡੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।