19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਆਈ.ਟੀ.ਸੀ. ਘੁਟਾਲੇ 'ਚ ਈ.ਡੀ. ਦੀ ਵੱਡੀ ਕਾਰਵਾਈ

ਅਜੀਤ ਡੈਸਕ 21-01-2026
ਨਵੀਂ ਦਿੱਲੀ, 20 ਜਨਵਰੀ (ਜਗਤਾਰ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਫ਼ਰਜ਼ੀ ਇਨਪੁੱਟ ਟੈਕਸ ਕਰੈਡਿਟ (ਆਈ.ਟੀ.ਸੀ.) ਘੁਟਾਲੇ ਦੇ ਖ਼ਿਲਾਫ਼ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ ¢ ਇਹ ਘੁਟਾਲ਼ਾ ਕਰੀਬ 658 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ¢ ਇਸ ਮਾਮਲੇ ਵਿਚ ਝਾਰਖੰਡ, ਮਨੀਪੁਰ, ਕੋਲਕਾਤਾ ਸਮੇਤ ਕਈ ਰਾਜਾਂ ਵਿਚ ਛਾਪੇਮਾਰੀ ਕੀਤੀ ਗਈ¢ ਈ.ਡੀ. ਦੀ ਟੀਮਾਂ ਵੱਲੋਂ ਸ਼ੱਕੀ ਵਿਅਕਤੀਆਂ ਅਤੇ ਕੰਪਨੀਆਂ ਦੇ ਟਿਕਾਣਿਆਂ 'ਤੇ ਦਸਤਾਵੇਜ਼ਾਂ ਅਤੇ ਡਿਜੀਟਲ ਸਬੂਤਾਂ ਦੀ ਜਾਂਚ ਕਰ ਰਹੀ ਹੈ ¢ ਇਹ ਕਾਰਵਾਈ ਦੇਸ਼ ਵਿਚ ਹੁਣ ਤਕ ਸਾਹਮਣੇ ਆਏ ਵੱਡੇ ਜੀ.ਐੱਸ.ਟੀ. ਘੁਟਾਲਿਆਂ ਵਿਚੋਂ ਇੱਕ ਮੰਨੀ ਜਾ ਰਹੀ ਹੈ¢ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘੁਟਾਲੇ ਨਾਲ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਪੁੱਜਾ ਹੈ¢ ਜਾਂਚ ਏਜੰਸੀਆਂ ਮੁਤਾਬਿਕ ਇਸ ਘੁਟਾਲੇ ਵਿਚ ਕਿਸੇ ਵਾਸਤਵਿਕ ਸਾਮਾਨ ਜਾਂ ਸੇਵਾ ਦੀ ਸਪਲਾਈ ਕੀਤੇ ਬਗੈਰ ਹੀ ਫ਼ਰਜ਼ੀ ਇਨਵਾਇਸ ਬਣਾਏ ਗਏ¢ ਇਨ੍ਹਾਂ ਹੀ ਫ਼ਰਜ਼ੀ ਬਿੱਲਾਂ ਦੇ ਆਧਾਰ 'ਤੇ ਇਨਪੁੱਟ ਟੈਕਸ ਕ੍ਰੈਡਿਟ ਦਾ ਦਾਅਵਾ ਕੀਤਾ ਗਿਆ¢

ਪਿਛਲੀ ਖ਼ਬਰ ਸਬਰੀਮਾਲਾ ਸੋਨਾ ਚੋਰੀ ਮਾਮਲੇ 'ਚ ਈ.ਡੀ. ਵਲੋਂ 21 ਟਿਕਾਣਿਆਂ 'ਤੇ ਛਾਪੇਮਾਰੀ ਅਗਲੀ ਖ਼ਬਰ ਰੂਸ ਦੇ ਪ੍ਰਮੁੱਖ ਵਿਦੇਸ਼ੀ ਵਪਾਰਕ ਭਾਈਵਾਲਾਂ 'ਚੋਂ ਇਕ ਹੈ ਭਾਰਤ-ਪ੍ਰਧਾਨ ਮੰਤਰੀ ਮਿਸ਼ੁਸਤੀਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।