ਰੂਸ ਦੇ ਪ੍ਰਮੁੱਖ ਵਿਦੇਸ਼ੀ ਵਪਾਰਕ ਭਾਈਵਾਲਾਂ 'ਚੋਂ ਇਕ ਹੈ ਭਾਰਤ-ਪ੍ਰਧਾਨ ਮੰਤਰੀ ਮਿਸ਼ੁਸਤੀਨ
ਅਜੀਤ ਡੈਸਕ
21-01-2026
ਭਾਜਪਾ ਨੇ ਚੰਡੀਗੜ੍ਹ ਮੇਅਰ ਚੋਣਾਂ ਲਈ ਵਿਨੋਦ ਤਾਵੜੇ ਨਿਗਰਾਨ ਬਣਾਏ
ਨਵੀਂ ਦਿੱਲੀ, 20 ਜਨਵਰੀ (ਪੀ.ਟੀ.ਆਈ.)-ਭਾਜਪਾ ਨੇ ਮੰਗਲਵਾਰ ਨੂੰ ਕਰਨਾਟਕ ਅਤੇ ਤੇਲੰਗਾਨਾ ਨਗਰ ਨਿਗਮ ਚੋਣਾਂ ਲਈ ਪਾਰਟੀ ਦੇ ਇੰਚਾਰਜ ਅਤੇ ਆਉਣ ਵਾਲੀਆਂ ਚੰਡੀਗੜ੍ਹ ਮੇਅਰ ਚੋਣਾਂ ਲਈ ਇਕ ਨਿਗਰਾਨ ਨਿਯੁਕਤ ਕੀਤਾ | ਪਾਰਟੀ ਵਲੋਂ ਜਾਰੀ ਇਕ ਨੋਟੀਫਿਕੇਸ਼ਨ ਅਨੁਸਾਰ ਨਵੇਂ ਚੁਣੇ ਗਏ ਭਾਜਪਾ ਮੁਖੀ ਨਿਤਿਨ ਨਬੀਨ ਨੇ 29 ਜਨਵਰੀ ਨੂੰ ਹੋਣ ਵਾਲੀਆਂ ਚੰਡੀਗੜ੍ਹ ਮੇਅਰ ਚੋਣ ਲਈ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਆਪਣਾ ਨਿਗਰਾਨ ਨਿਯੁਕਤ ਕੀਤਾ | ਨਬੀਨ ਨੇ ਮਹਾਰਾਸ਼ਟਰ ਸਰਕਾਰ 'ਚ ਮੰਤਰੀ ਆਸ਼ੀਸ਼ ਸ਼ੇਲਾਰ ਨੂੰ ਤੁਰੰਤ ਪ੍ਰਭਾਵ ਨਾਲ ਆਉਣ ਵਾਲੀਆਂ ਤੇਲੰਗਾਨਾ ਨਗਰ ਨਿਗਮ ਤੇ ਨਿਗਮ ਚੋਣਾਂ ਲਈ ਪਾਰਟੀ ਦਾ ਇੰਚਾਰਜ ਨਿਯੁਕਤ ਕੀਤਾ ਹੈ | ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ ਵਲੋਂ ਜਾਰੀ ਇਕ ਹੋਰ ਨੋਟੀਫਿਕੇਸ਼ਨ ਅਨੁਸਾਰ ਰਾਜਸਥਾਨ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ੋਕ ਪਰਨਾਮੀ ਤੇ ਪਾਰਟੀ ਦੀ ਰਾਜ ਸਭਾ ਸੰਸਦ ਮੈਂਬਰ ਰੇਖਾ ਸ਼ਰਮਾ ਨੂੰ ਤੇਲੰਗਾਨਾ 'ਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਸਹਿ-ਇੰਚਾਰਜ ਬਣਾਇਆ ਗਿਆ ਹੈ | ਭਾਜਪਾ ਮੁਖੀ ਨੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਰਾਮ ਮਾਧਵ ਨੂੰ ਆਉਣ ਵਾਲੀਆਂ ਗ੍ਰੇਟਰ ਬੈਂਗਲੁਰੂ ਨਿਗਮ ਚੋਣਾਂ ਲਈ ਇੰਚਾਰਜ ਵੀ ਨਿਯੁਕਤ ਕੀਤਾ | ਰਾਜਸਥਾਨ ਭਾਜਪਾ ਦੇ ਸਾਬਕਾ ਪ੍ਰਧਾਨ ਸਤੀਸ਼ ਪੂਨੀਆ ਤੇ ਮਹਾਰਾਸ਼ਟਰ ਦੇ ਵਿਧਾਇਕ ਸੰਜੇ ਉਪਾਧਿਆਏ ਨੂੰ ਨਿਗਮ ਚੋਣਾਂ ਲਈ ਸਹਿ-ਇੰਚਾਰਜ ਬਣਾਇਆ ਗਿਆ ਹੈ |