18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪਾਕਿ ’ਚ ਬਣਾਏ ਜਾਣਗੇ 14 ਸੂਬੇ, ਇਸਲਾਮਾਬਾਦ ਨੂੰ ਦਿੱਤਾ ਜਾਵੇਗਾ ਵੱਖਰੇ ਸੂਬੇ ਦਾ ਦਰਜਾ-ਯੋਜਨਾ ਮੰਤਰੀ

ਪਾਕਿ ’ਚ ਬਣਾਏ ਜਾਣਗੇ 14 ਸੂਬੇ, ਇਸਲਾਮਾਬਾਦ ਨੂੰ ਦਿੱਤਾ ਜਾਵੇਗਾ ਵੱਖਰੇ ਸੂਬੇ ਦਾ ਦਰਜਾ-ਯੋਜਨਾ ਮੰਤਰੀ

ਅਜੀਤ ਡੈਸਕ 19-11-2026

ਅੰਮ੍ਰਿਤਸਰ, 18 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਕਿਹਾ ਹੈ ਕਿ ਦੇਸ਼ ’ਚ 14 ਸੂਬੇ ਬਣਾਉਣ ਦੀ ਯੋਜਨਾ ’ਤੇ ਚਰਚਾ ਚੱਲ ਰਹੀ ਹੈ, ਜਿਸ ਤਹਿਤ ਲਹਿੰਦੇ ਪੰਜਾਬ ’ਚ ਚਾਰ, ਸਿੰਧ ’ਚ ਚਾਰ, ਖ਼ੈਬਰ ਪਖਤੂਨਖਵਾ ਤੇ ਬਲੋਚਿਸਤਾਨ ’ਚ ਤਿੰਨ-ਤਿੰਨ ਸੂਬੇ ਬਣਾਉਣ ਦੀ ਗੱਲ ਸਾਹਮਣੇ ਆਈ ਹੈ । ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਸੰਘੀ ਰਾਜਧਾਨੀ ਇਸਲਾਮਾਬਾਦ ਨੂੰ ਵੀ ਵੱਖਰੇ ਸੂਬੇ ਦਾ ਦਰਜਾ ਦੇਣ ਬਾਰੇ ਵਿਚਾਰ-ਵਟਾਂਦਰਾ ਹੋਇਆ ਹੈ । ਅਹਿਸਾਨ ਇਕਬਾਲ ਅਨੁਸਾਰ ਉਨ੍ਹਾਂ ਨੇ ਸਤੰਬਰ ਮਹੀਨੇ ’ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਪੱਤਰ ਲਿਖ ਕੇ ਨਵੇਂ ਸੂਬੇ ਬਣਾਉਣ ਸੰਬੰਧੀ ਬਹਿਸ ਦੀ ਘੋਖ ਕਰਨ ਲਈ ਇਕ ਕਮੇਟੀ ਬਣਾਉਣ ਦੀ ਸਿਫ਼ਾਰਸ਼ ਕੀਤੀ ਸੀ, ਹਾਲਾਂਕਿ ਇਸ ਮਾਮਲੇ ’ਤੇ ਅਜੇ ਤੱਕ ਕੋਈ ਖ਼ਾਸ ਪ੍ਰਗਤੀ ਨਹੀਂ ਹੋਈ ਹੈ । ਰਾਜਧਾਨੀ ਇਸਲਾਮਾਬਾਦ ਦੇ ਪ੍ਰਸ਼ਾਸਨ ਬਾਰੇ ਜਾਣਕਾਰੀ ਦਿੰਦਿਆਂ ਯੋਜਨਾ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇਸਲਾਮਾਬਾਦ ਲਈ ਇਕ ਬਦਲਵਾਂ ਪ੍ਰਸ਼ਾਸਕੀ ਮਾਡਲ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ । ਉਨ੍ਹਾਂ ਕਿਹਾ ਕਿ ਦੁਨੀਆ ਭਰ ਦੀਆਂ ਰਾਜਧਾਨੀਆਂ ਦਾ ਅਧਿਐਨ ਕਰਨ ਤੋਂ ਬਾਅਦ ਸਥਾਨਕ ਸਰਕਾਰ ਅਤੇ ਸੂਬਾਈ ਅਸੈਂਬਲੀ ਦੇ ਵਿਚਕਾਰ ਦਾ ਇਕ ‘ਹਾਈਬ੍ਰਿਡ ਮਾਡਲ’ ਪੇਸ਼ ਕੀਤਾ ਗਿਆ ਹੈ, ਕਿਉਂਕਿ ਇਸਲਾਮਾਬਾਦ ਨੂੰ ਇਕ ਵਿਧਾਨਿਕ ਫੋਰਮ ਅਤੇ ਸਵੈ-ਸ਼ਾਸਨ ਦੀ ਲੋੜ ਹੈ। 

ਪਿਛਲੀ ਖ਼ਬਰ ਆਜ਼ਮ ਖ਼ਾਨ ਜੇਲ੍ਹ ਤੋਂ ਰਿਹਾਅ ਅਗਲੀ ਖ਼ਬਰ ਨਵੇਂ ਸੂਬੇ ਬਣਾਉਣ ਦੀਆਂ ਕੋਸ਼ਿਸ਼ਾਂ ਦੌਰਾਨ ਪਾਕਿ ’ਚ ਬਣੀ ਘਰੇਲੂ ਯੁੱਧ ਵਰਗੀ ਸਥਿਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।