19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਅਸੀਂ ਦੇਸ਼ ਲਈ ਗੋਲੀਆਂ ਖਾਧੀਆਂ ਹਨ, ਜੇ ਲੋੜ ਪਈ ਤਾਂ ਮੁੜ ਖਾਵਾਂਗੇ-ਫਾਰੂਕ ਅਬਦੁੱਲਾ <br/>

ਅਜੀਤ ਡੈਸਕ 21-01-2026

ਜੰਮੂ, 20 ਜਨਵਰੀ (ਪੀ.ਟੀ.ਆਈ.)-ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਭਾਰਤ ਲਈ ਗੋਲੀਆਂ ਖਾਧੀਆਂ ਹਨ ਅਤੇ ਜੇ ਲੋੜ ਪਈ ਤਾਂ ਮੁੜ ਤੋਂ ਗੋਲੀਆਂ ਖਾਣ ਲਈ ਤਿਆਰ ਹਨ | ਉਨ੍ਹਾਂ ਨੇ ਭਾਜਪਾ ਦੇ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਜਿਸ 'ਚ ਐਨ.ਸੀ. ਖੇਤਰ 'ਚ ਪੱਥਰਬਾਜ਼ੀ ਅਤੇ ਅੱਤਵਾਦ ਨੂੰ ਬੜਾਵਾ ਦੇਣਾ ਚਾਹੁੰਦੀ ਹੈ | ਅਬਦੁੱਲਾ ਨੇ ਜੰਮੂ ਅਤੇ ਕਸ਼ਮੀਰ ਨੂੰ ਮੁੜ ਤੋਂ ਵੰਡਣ ਦੀ ਮੰਗ ਨੂੰ ਬੇਤੁਕਾ ਅਤੇ ਅਗਿਆਨਤਾ ਕਰਾਰ ਦਿੱਤਾ ਹੈ | ਉਨ੍ਹਾਂ ਨੇ ਆਸ ਪ੍ਰਗਟਾਈ ਕਿ 2019 'ਚ ਵੱਖਰਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ ਅਤੇ ਲੱਦਾਖ਼ ਨੂੰ ਭਵਿੱਖ 'ਚ ਮੁੜ ਤੋਂ ਸੂਬੇ 'ਚ ਸ਼ਾਮਿਲ ਕੀਤਾ ਜਾ ਸਕਦਾ ਹੈ | ਉਨ੍ਹਾਂ ਨੇ ਜੰਮੂ-ਕਸ਼ਮੀਰ 'ਚ ਨਵੇਂ ਜ਼ਿਲ੍ਹੇ ਦੇ ਨਿਰਮਾਣ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ | ਉਨ੍ਹਾਂ ਨੇ ਮੁੜ ਪੰਜਾਲ ਅਤੇ ਚਿਨਾਬ ਘਾਟੀਆਂ ਲਈ ਵੱਖਰਾ ਪ੍ਰਸ਼ਾਸਨਿਕ ਮੰਡਲਾਂ ਦੀ ਮੰਗ ਨੂੰ ਡਿਕਸਨ ਪਲਾਨ ਦਾ ਹਿੱਸਾ ਦੱਸਿਆ | ਇਹ ਯੋਜਨਾ 1950 'ਚ ਭਾਰਤ-ਪਾਕਿਸਤਾਨ ਵਿਵਾਦ ਹੱਲ ਕਰਨ ਲਈ ਬਣਾਈ ਗਈ ਸੀ | ਭਾਜਪਾ ਨੇਤਾਵਾਂ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਅਬਦੁੱਲਾ ਨੇ ਕਿਹਾ ਕਿ ਜੋ ਲੋਕ ਪ੍ਰੇਸ਼ਾਨੀ ਪੈਦਾ ਕਰਨਾ ਚਾਹੁੰਦੇ ਹਨ, ਉਹ ਉਹੀ ਹੀ ਹਨ, ਅਸੀਂ ਨਹੀਂ | ਅਸੀਂ ਭਾਰਤ ਦੇ ਨਾਲ ਰਹਿਣ ਲਈ ਗੋਲੀਆਂ ਖਾਧੀਆਂ ਅਤੇ ਜ਼ਰੂਰਤ ਪਈ ਤਾਂ ਮੁੜ ਤੋਂ ਖਾਵਾਂਗੇ |

ਪਿਛਲੀ ਖ਼ਬਰ ਪਹਿਲੇ ਦਿਨ ਵਿਦੇਸ਼ ਆਧਾਰਿਤ ਗੈਂਗਸਟਰਾਂ ਦੇ 1314 ਸਹਿਯੋਗੀ ਹਿਰਾਸਤ 'ਚ ਲਏ-ਅਰਪਿਤ ਸ਼ੁਕਲਾ ਅਗਲੀ ਖ਼ਬਰ ਸਬਰੀਮਾਲਾ ਸੋਨਾ ਚੋਰੀ ਮਾਮਲੇ 'ਚ ਈ.ਡੀ. ਵਲੋਂ 21 ਟਿਕਾਣਿਆਂ 'ਤੇ ਛਾਪੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।