27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

—ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ—<br> ਜ਼ਿਲ੍ਹਾ ਪ੍ਰੀਸ਼ਦ ਲਈ 64 ਤੇ 5 ਬਲਾਕ ਸੰਮਤੀਆਂ ਲਈ 424 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਭਰੇ

ਅਜੀਤ ਡੈਸਕ 05-12-2025

ਕਪੂਰਥਲਾ, 4 ਦਸੰਬਰ (ਅਮਰਜੀਤ ਕੋਮਲ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ 14 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਨਾਮਜ਼ਦਗੀ ਪਰਚੇ ਦਾਖਲ ਕਰਨ ਦੇ ਆਖਰੀ ਦਿਨ ਜ਼ਿਲ੍ਹਾ ਪ੍ਰੀਸ਼ਦ ਲਈ 64 ਤੇ 5 ਬਲਾਕ ਸੰਮਤੀਆਂ ਲਈ 424 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਵੱਖ-ਵੱਖ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿਚ ਦਾਖਲ ਕੀਤੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਬਲਾਕ ਸੰਮਤੀ ਕਪੂਰਥਲਾ ਲਈ 110, ਬਲਾਕ ਸੰਮਤੀ ਨਡਾਲਾ ਲਈ 89, ਬਲਾਕ ਸੰਮਤੀ ਫਗਵਾੜਾ ਲਈ 99, ਬਲਾਕ ਸੰਮਤੀ ਫੱਤੂਢੀਂਗਾ ਲਈ 56 ਤੇ ਬਲਾਕ ਸੰਮਤੀ ਸੁਲਤਾਨਪੁਰ ਲੋਧੀ ਲਈ 7 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਭਰੇ | ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ 5 ਦਸੰਬਰ ਦਿਨ ਸ਼ੁੱਕਰਵਾਰ ਨੂੰ ਉਮੀਦਵਾਰਾਂ ਵਲੋਂ ਭਰੇ ਗਏ ਨਾਮਜ਼ਦਗੀ ਪਰਚਿਆਂ ਦੀ ਪੜਤਾਲ ਹੋਵੇਗੀ ਤੇ 6 ਦਸੰਬਰ ਦਿਨ ਸਨਿਚਰਵਾਰ ਨੂੰ ਸ਼ਾਮ 3 ਵਜੇ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪਰਚੇ ਵਾਪਸ ਲੈ ਸਕਣਗੇ | ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ 14 ਦਸੰਬਰ ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ 17 ਦਸੰਬਰ ਦਿਨ ਬੁੱਧਵਾਰ ਨੂੰ ਪ੍ਰਸ਼ਾਸਨ ਵਲੋਂ ਸਥਾਪਿਤ ਕੀਤੇ ਗਏ ਵੱਖ-ਵੱਖ ਗਿਣਤੀ ਕੇਂਦਰਾਂ ਵਿਚ ਹੋਵੇਗੀ | ਇੱਥੇ ਵਰਨਣਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਤੇ ਪੰਚਾਇਤ ਸੰਮਤੀਆਂ ਦੇ 88 ਜ਼ੋਨ ਬਣਾਏ ਗਏ ਹਨ |
ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ 2 ਤੇ ਬਲਾਕ ਸੰਮਤੀ ਦੀ ਚੋਣ ਲਈ 16 ਉਮੀਦਵਾਰਾਂ ਨੇ ਪਰਚੇ ਭਰੇ
ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਲਈ ਕਾਂਗਰਸ ਦੇ 2 ਤੇ ਬਲਾਕ ਸੰਮਤੀ ਦੀ ਚੋਣ ਲਈ 16 ਉਮੀਦਵਾਰਾਂ ਤੋਂ ਇਲਾਵਾ ਉਨ੍ਹਾਂ ਦੇ ਕਵਰਿੰਗ ਉਮੀਦਵਾਰਾਂ ਨੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਦੇਖ ਰੇਖ ਹੇਠ ਆਪਣੇ ਨਾਮਜ਼ਦਗੀ ਪਰਚੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਕਪੂਰਥਲਾ ਦੇ ਦਫ਼ਤਰ ਵਿਚ ਜਮ੍ਹਾ ਕਰਵਾਏ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਦੇ ਚੂਹੜਵਾਲ ਜ਼ੋਨ ਤੋਂ ਹਰਜਿੰਦਰ ਸਿੰਘ, ਸਿੱਧਵਾਂ ਦੋਨਾ ਰਿਜ਼ਰਵ ਔਰਤਾਂ ਤੋਂ ਰੀਨਾ, ਸੁਭਾਨਪੁਰ ਐਸ.ਸੀ. ਜ਼ੋਨ ਤੋਂ ਬਲਵਿੰਦਰ ਸਿੰਘ, ਖੁਖਰੈਣ ਰਿਜ਼ਰਵ ਔਰਤਾਂ ਬਲਵਿੰਦਰ ਕੌਰ, ਕਾਂਜਲੀ ਐਸ.ਸੀ. ਔਰਤਾਂ ਤੋਂ ਸੰਦੀਪ ਕੌਰ, ਲੱਖਣ ਕਲਾਂ ਜਨਰਲ ਤੋਂ ਸਤਿੰਦਰਪਾਲ ਸਿੰਘ, ਧੁਆਂਖਾ ਜਗੀਰ ਐਸ.ਸੀ. ਰਿਜ਼ਰਵ ਤੋਂ ਮਲਕੀਤ ਸਿੰਘ, ਵਡਾਲਾ ਕਲਾਂ ਐਸ.ਸੀ. ਰਿਜ਼ਰਵ ਸ਼ਸ਼ੀਪਾਲ, ਇੱਬਣ ਐਸ.ਸੀ. ਰਿਜ਼ਰਵ ਮਨਜੀਤ ਸਿੰਘ, ਨਵਾਂ ਪਿੰਡ ਜਨਰਲ ਤੋਂ ਭਜਨ ਸਿੰਘ, ਤਲਵੰਡੀ ਮਹਿੰਮਾ ਐਸ.ਸੀ. ਰਿਜ਼ਰਵ ਔਰਤਾਂ ਤੋਂ ਗੁਰਵਿੰਦਰ ਕੌਰ, ਨੱਥੂ ਚਾਹਲ ਤੋਂ ਪਲਵਿੰਦਰ ਕੌਰ, ਬਲੇਰ ਖ਼ਾਨਪੁਰ ਜਨਰਲ ਤੋਂ ਪਰਮਵੀਰ ਸਿੰਘ, ਆਲਮਗੀਰ ਔਰਤਾਂ ਰਿਜ਼ਰਵ ਪਲਵਿੰਦਰ ਕੌਰ, ਸਿੱਧਵਾਂ ਦੋਨਾ ਔਰਤ ਰਿਜ਼ਰਵ ਕਵਿਤਾ, ਕਾਲਾ ਸੰਘਿਆਂ ਤੋਂ ਐਸ.ਸੀ. ਰਿਜ਼ਰਵ ਕੁਲਜੀਤ ਕੌਰ, ਸੈਦੋਵਾਲ ਤੋਂ ਐਸ.ਸੀ. ਰਿਜ਼ਰਵ ਔਰਤ ਜੋਤੀ ਗਿੱਲ ਤੇ ਭਾਣੋਲੰਗਾ ਜਨਰਲ ਜ਼ੋਨ ਤੋਂ ਕੁਲਵੰਤ ਰਾਏ ਨੇ ਆਪਣੇ ਨਾਮਜ਼ਦਗੀ ਪਰਚੇ ਭਰੇ | ਕਾਂਗਰਸ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਦਾਖਲ ਕਰਵਾਉਣ ਮੌਕੇ ਵੱਡੀ ਗਿਣਤੀ ਵਿਚ ਕਾਂਗਰਸ ਆਗੂ ਤੇ ਵਰਕਰ ਹਾਜ਼ਰ ਸਨ |
ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਲਈ 2 ਤੇ ਬਲਾਕ ਸੰਮਤੀ ਲਈ 16 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਭਰੇ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਦੇ ਆਖਰੀ ਦਿਨ ਸ਼ੋ੍ਰਮਣੀ ਅਕਾਲੀ ਦਲ ਦੇ ਕਪੂਰਥਲਾ ਹਲਕੇ ਦੇ ਇੰਚਾਰਜ ਐਚ.ਐਸ. ਵਾਲੀਆ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਬਲਾਕ ਸੰਮਤੀ ਕਪੂਰਥਲਾ ਲਈ 16 ਤੇ ਜ਼ਿਲ੍ਹਾ ਪ੍ਰੀਸ਼ਦ ਲਈ 2 ਉਮੀਦਵਾਰਾਂ ਨੇ ਵੱਖ-ਵੱਖ ਰਿਟਰਨਿੰਗ ਅਫ਼ਸਰਾਂ ਕੋਲ ਆਪਣੇ ਨਾਮਜ਼ਦਗੀ ਪਰਚੇ ਭਰੇ | ਸ਼ੋ੍ਰਮਣੀ ਅਕਾਲੀ ਦਲ ਦੇ ਕਪੂਰਥਲਾ ਬਲਾਕ ਸੰਮਤੀ ਦੇ ਸੁਭਾਨਪੁਰ ਜ਼ੋਨ ਤੋਂ ਰਾਣੀ ਪਤਨੀ ਗੁਰਮੀਤ ਸਿੰਘ, ਖੁਖਰੈਣ ਜ਼ੋਨ ਤੋਂ ਅਮਨਪ੍ਰੀਤ ਕੌਰ ਨੂਰਪੁਰ ਰਾਜਪੂਤਾਂ, ਨਵਾਂ ਪਿੰਡ ਜ਼ੋਨ ਤੋਂ ਹਿੰਮਤ ਲਾਲ ਬਹੂਈ, ਲੱਖਣ ਕਲਾਂ ਜ਼ੋਨ ਤੋਂ ਰਾਜ ਕੁਮਾਰ, ਧੁਆਂਖੇ ਜਗੀਰ ਜ਼ੋਨ ਤੋਂ ਗੁਰਨਾਮ ਸਿੰਘ ਕਾਦੂਪੁਰ, ਵਡਾਲਾ ਕਲਾਂ ਜ਼ੋਨ ਤੋਂ ਜਗੀਰ ਸਿੰਘ ਫੂਲੇਵਾਲ, ਤਲਵੰਡੀ ਮਹਿੰਮਾ ਜ਼ੋਨ ਤੋਂ ਰੇਖਾ ਪਤਨੀ ਕੁਲਵੰਤ ਸਿੰਘ, ਨੱਥੂ ਚਾਹਲ ਜ਼ੋਨ ਤੋਂ ਮਨਜੀਤ ਕੌਰ ਪਤਨੀ ਸੁਖਜਿੰਦਰ ਸਿੰਘ ਬਰਿੰਦਪੁਰ, ਬਲੇਰਖਾਨਪੁਰ ਜ਼ੋਨ ਤੋਂ ਮਲਕੀਤ ਸਿੰਘ, ਆਲਮਗੀਰ ਜ਼ੋਨ ਤੋਂ ਕੁਲਵੰਤ ਕੌਰ ਕਾਲਾ ਸੰਘਿਆਂ, ਕਾਲਾ ਸੰਘਿਆਂ ਜ਼ੋਨ ਤੋਂ ਪਰਮਜੀਤ ਕੌਰ, ਸਿੱਧਵਾਂ ਦੋਨਾ ਜ਼ੋਨ ਤੋਂ ਸੁਖਜਿੰਦਰ ਕੌਰ, ਸੈਦੋਵਾਲ ਜ਼ੋਨ ਤੋਂ ਰਜਨੀ ਪਤਨੀ ਪਰਮਜੀਤ ਸਿੰਘ, ਭਾਣੋਲੰਗਾ ਜ਼ੋਨ ਤੋਂ ਰਘਬੀਰ ਸਿੰਘ, ਕਾਂਜਲੀ ਜ਼ੋਨ ਤੋਂ ਕੁਲਜੀਤ ਕੌਰ ਪਤਨੀ ਗੁਰਮੇਜ ਸਿੰਘ, ਇੱਬਣ ਜ਼ੋਨ ਤੋਂ ਕੁਲਤਾਰ ਸਿੰਘ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰਵਾਏ | ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਸਿੱਧਵਾਂ ਦੋਨਾ ਜ਼ੋਨ ਤੋਂ ਊਸ਼ਾ ਰਾਣੀ, ਚੂਹੜਵਾਲ ਜ਼ੋਨ ਤੋਂ ਮਹਿੰਦਰ ਸਿੰਘ ਮੇਜਰਵਾਲ ਨੇ ਆਪਣੇ ਨਾਮਜ਼ਦਗੀ ਪਰਚੇ ਭਰੇ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਜਗਜੀਤ ਸਿੰਘ ਸ਼ੰਮੀ ਤੇ ਪੀ.ਏ.ਸੀ. ਦੇ ਮੈਂਬਰ ਅਜੈ ਬਬਲਾ, ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਤਨਵੀਰ ਸਿੰਘ ਰੰਧਾਵਾ ਤੇ ਹੋਰ ਆਗੂ ਹਾਜ਼ਰ ਸਨ |
ਜਥੇ. ਸਰੂਪ ਸਿੰਘ ਖਲਵਾੜਾ ਨੇ ਫਗਵਾੜਾ ਪੱਛਮੀ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਪਰਚੇ ਭਰੇ
ਫਗਵਾੜਾ ਦੇ ਪੱਛਮੀ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਥੇ. ਸਰੂਪ ਸਿੰਘ ਖਲਵਾੜਾ ਨੇ ਰਿਟਰਨਿੰਗ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਨਵਨੀਤ ਕੌਰ ਬੱਲ ਦੇ ਦਫ਼ਤਰ ਵਿਚ ਨਾਮਜ਼ਦਗੀ ਪਰਚੇ ਦਾਖਲ ਕਰਵਾਏ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਸਹਿਕਾਰੀ ਸੁਸਾਇਟੀ ਦੇ ਪ੍ਰਧਾਨ ਹਰਭਜਨ ਸਿੰਘ, ਗੁਰਨਾਮ ਸਿੰਘ, ਚਰਨਜੀਤ ਸਿੰਘ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਵਿਅਕਤੀ ਹਾਜ਼ਰ ਸਨ | ਇੱਥੇ ਵਰਨਣਯੋਗ ਹੈ ਕਿ ਜਥੇ. ਸਰੂਪ ਸਿੰਘ  ਭਾਜਪਾ ਦੇ ਜ਼ਿਲ੍ਹਾ ਪ੍ਰੀਸ਼ਦ ਲਈ 2 ਤੇ ਬਲਾਕ ਸੰਮਤੀ ਕਪੂਰਥਲਾ ਲਈ 13 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਭਰੇ
ਜ਼ਿਲ੍ਹਾ ਪ੍ਰੀਸ਼ਦ ਦੇ ਚੂਹੜਵਾਲ ਜ਼ੋਨ ਤੋਂ ਭਾਜਪਾ ਦੇ ਉਮੀਦਵਾਰ ਬਲਵਿੰਦਰ ਸਿੰਘ ਤੇ ਸਿੱਧਵਾਂ ਦੋਨਾ ਜ਼ੋਨ ਤੋਂ ਪਰਮਜੀਤ ਕੌਰ ਤੇ ਬਲਾਕ ਸੰਮਤੀ ਕਪੂਰਥਲਾ ਦੇ ਸੁਭਾਨਪੁਰ ਜ਼ੋਨ ਤੋਂ ਮਨਜੀਤ, ਖੁਖਰੈਣ ਜ਼ੋਨ ਤੋਂ ਬਲਵਿੰਦਰ ਕੌਰ ਤੇ ਮਮਤਾ ਰਾਣੀ, ਕਾਂਜਲੀ ਜ਼ੋਨ ਤੋਂ ਪ੍ਰਭਜੋਤ ਕੌਰ, ਆਲਮਗੀਰ ਜ਼ੋਨ ਤੋਂ ਕੁਲਵਿੰਦਰ ਕੌਰ, ਇੱਬਣ ਜ਼ੋਨ ਤੋਂ ਧਰਮਵੀਰ, ਕੋਟ ਕਰਾਰ ਖਾਂ ਜ਼ੋਨ ਤੋਂ ਕੁਲਦੀਪ ਸਿੰਘ, ਸਿੱਧਵਾਂ ਦੋਨਾ ਜ਼ੋਨ ਤੋਂ ਰਣਜੀਤ ਕੌਰ, ਬਹੂਈ ਨਵਾਂ ਪਿੰਡ ਜ਼ੋਨ ਤੋਂ ਨਿਰਮਲ ਸਿੰਘ, ਨੱਥੂ ਚਾਹਲ ਜ਼ੋਨ ਤੋਂ ਗੁਰਪ੍ਰੀਤ ਕੌਰ, ਬਲੇਰਖਾਨਪੁਰ ਜ਼ੋਨ ਤੋਂ ਮਹਿੰਦਰ ਸਿੰਘ, ਲੱਖਣ ਕਲਾਂ ਜ਼ੋਨ ਤੋਂ ਜਸਵਿੰਦਰ ਸਿੰਘ ਨੇ ਆਪਣੇ ਨਾਮਜ਼ਦਗੀ ਪਰਚੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿਚ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿਚ ਦਾਖਲ ਕੀਤੇ | ਪਰਚੇ ਦਾਖਲ ਕਰਵਾਉਣ ਤੋਂ ਬਾਅਦ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲੜ੍ਹ ਰਹੀ ਹੈ ਤੇ ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਵੱਖ-ਵੱਖ ਜ਼ੋਨਾਂ ਤੋਂ ਚੋਣ ਲੜ੍ਹ ਰਹੇ ਭਾਜਪਾ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਇਕ ਕਰਕੇ ਕੰਮ ਕਰਨ | ਇਸ ਮੌਕੇ ਭਾਜਪਾ ਦੇ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਕਪੂਰ ਚੰਦ ਥਾਪਰ, ਭਾਜਪਾ ਦੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਲਾਲ ਸਭਰਵਾਲ, ਮੰਡਲ ਪ੍ਰਧਾਨ ਸਰਬਜੀਤ ਸਿੰਘ ਦਿਉਲ, ਮੰਡਲ ਬੂਟਾਂ ਦੇ ਪ੍ਰਧਾਨ ਬਲਵੰਤ ਸਿੰਘ ਬੂਟਾਂ ਆਦਿ ਹਾਜ਼ਰ ਸਨ |
ਫਗਵਾੜਾ ਬਲਾਕ ਸੰਮਤੀ ਦੀ ਚੋਣ ਲਈ 99 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਭਰੇ
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀਆਂ ਦੇ ਆਖਰੀ ਦਿਨ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ 99 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ 2 ਦਸੰਬਰ ਨੂੰ 3 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ ਤੇ 2 ਦਸੰਬਰ ਨੂੰ 25 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ ਤੇ ਆਖ਼ਰੀ ਦਿਨ 61 ਨਾਮਜ਼ਦਗੀਆਂ ਪ੍ਰਾਪਤ ਹੋਈਆ ਹਨ | ਹੁਣ ਤੱਕ ਸਾਡੇ ਕੋਲ ਕੁੱਲ 99 ਨਾਮਜ਼ਦਗੀਆਂ ਪ੍ਰਾਪਤ ਹੋ ਗਈਆਂ ਹਨ | ਤਹਿਸੀਲਦਾਰ ਨੇ ਦੱਸਿਆ ਕਿ 5 ਦਸੰਬਰ ਨੂੰ ਨਾਮਜ਼ਦਗੀਆਂ ਪੱਤਰਾਂ ਦੀ ਪੜਤਾਲ ਹੋਵੇਗੀ | 6 ਦਸੰਬਰ ਨੂੰ ਨਾਮਜ਼ਦਗੀਆਂ ਪੱਤਰ ਵਾਪਸ ਲੈਣ ਦੀ ਆਖ਼ਰੀ ਤਾਰੀਕ ਹੋਵੇਗੀ | 14 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ 17 ਦਸੰਬਰ ਨੂੰ ਨਤੀਜੇ ਆਉਣਗੇ |
ਸੁਲਤਾਨਪੁਰ ਲੋਧੀ 'ਚ ਪੰਚਾਇਤ ਸੰਮਤੀ ਚੋਣਾਂ ਲਈ ਆਖ਼ਰੀ ਦਿਨ 52 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਵਿਚ ਬਲਾਕ ਸੰਮਤੀ ਚੋਣਾਂ ਦੇ ਆਖ਼ਰੀ ਦਿਨ ਵੀਰਵਾਰ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਕੁੱਲ 52 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ | ਇਨ੍ਹਾਂ ਵਿਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਆਜ਼ਾਦ ਧੜੇ ਦੇ ਉਮੀਦਵਾਰ ਅਤੇ ਕਵਰਿੰਗ ਉਮੀਦਵਾਰ ਸ਼ਾਮਲ ਸਨ | ਬੁੱਧਵਾਰ ਨੂੰ 'ਆਪ', ਕਾਂਗਰਸ ਅਤੇ ਅਕਾਲੀ ਦਲ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਕੁੱਲ 18 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਸੁਲਤਾਨਪੁਰ ਲੋਧੀ ਬਲਾਕ ਵਿਚ ਕੁੱਲ 70 ਉਮੀਦਵਾਰਾਂ ਨੇ ਬਲਾਕ ਸੰਮਤੀ ਚੋਣਾਂ ਲਈ ਸੁਲਤਾਨਪੁਰ ਲੋਧੀ ਐਸਡੀਐਮ ਅਲਕਾ ਕਾਲੀਆ ਨੂੰ ਆਪਣੇ ਨਾਮਜ਼ਦਗੀ ਪੱਤਰ ਜਮਾਂ ਕਰਵਾਏ | ਨਾਮਜ਼ਦਗੀ ਪ੍ਰਕਿਰਿਆ ਦੌਰਾਨ, ਏਐਸਪੀ ਧੀਰੇਂਦਰ ਵਰਮਾ (ਆਈਪੀਐਸ) ਤੇ ਐਸ ਐਚ ਓ ਇੰਸਪੈਕਟਰ ਸੋਨਮਦੀਪ ਕੌਰ ਦੀ ਅਗਵਾਈ ਹੇਠ ਸਬ-ਡਵੀਜ਼ਨ ਦਫ਼ਤਰ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਪੁਲਿਸ ਬਲਾਂ ਦੀ ਤਾਇਨਾਤੀ ਦੇ ਵਿਚਕਾਰ, ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਨਾਮਜ਼ਦਗੀ ਪ੍ਰਕਿਰਿਆ ਸ਼ਾਂਤੀਪੂਰਵਕ ਪੂਰੀ ਕੀਤੀ | ਇਸ ਵਾਰ, ਔਰਤਾਂ ਵੀ ਨਾਮਜ਼ਦਗੀਆਂ ਦਾਖਲ ਕਰਨ ਲਈ ਬਹੁਤ ਉਤਸ਼ਾਹਿਤ ਸਨ | ਮਹਿਲਾ ਉਮੀਦਵਾਰ ਸਵੇਰ ਤੋਂ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਲਾਈਨ ਵਿਚ ਖੜ੍ਹੀਆਂ ਰਹੀਆਂ | ਇਸ ਮੌਕੇ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਦੇ ਐਸਡੀਐਮ ਅਲਕਾ ਕਾਲੀਆ ਨੇ ਦੱਸਿਆ ਕਿ ਨਾਮਜ਼ਦਗੀਆਂ ਦੀ ਜਾਂਚ ਸ਼ੁੱਕਰਵਾਰ, 5 ਦਸੰਬਰ ਨੂੰ ਹੋਵੇਗੀ, ਜਦੋਂ ਕਿ ਉਮੀਦਵਾਰ ਸ਼ਨੀਵਾਰ, 6 ਦਸੰਬਰ ਨੂੰ ਦੁਪਹਿਰ 3:00 ਵਜੇ ਤੱਕ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ | ਉਨ੍ਹਾਂ ਅੱਗੇ ਦੱਸਿਆ ਕਿ ਬੈਲਟ ਪੇਪਰ ਵੋਟਿੰਗ ਐਤਵਾਰ, 14 ਦਸੰਬਰ ਨੂੰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗੀ ਜਦੋਂ ਕਿ ਗਿਣਤੀ ਬੁੱਧਵਾਰ, 17 ਦਸੰਬਰ ਨੂੰ ਨਿਰਧਾਰਿਤ ਗਿਣਤੀ ਕੇਂਦਰ 'ਤੇ ਹੋਵੇਗੀ | ਉਨ੍ਹਾਂ ਦੱਸਿਆ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ | ਇਸ ਮੌਕੇ ਬੋਲਦਿਆਂ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਏਐਸਪੀ ਧੀਰੇਂਦਰ ਵਰਮਾ ਅਤੇ ਐਸ ਐਚ ਓ ਸੋਨਮਦੀਪ ਕੌਰ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਖੇਤਰ ਵਿਚ ਸੁਰੱਖਿਆ ਪ੍ਰਬੰਧਾਂ ਪ੍ਰਤੀ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ | ਸਾਰੇ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਬੂਥਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਉੱਥੇ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ | ਉਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਜਾਂ ਗੜਬੜ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਭੁਲੱਥ 'ਚ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ 89 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ
ਭੁਲੱਥ, (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ 89 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ | ਇਸ ਮੌਕੇ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਰਜਿੰਦਰ ਸਿੰਘ ਤੇ ਸਹਾਇਕ ਰਿਟਰਨਿੰਗ ਅਫ਼ਸਰ ਈ.ਓ. ਰਣਦੀਪ ਸਿੰਘ ਵੜੈਚ ਨੇ ਦੱਸਿਆ ਕਿ ਚੱਕੋਕੀ 18 ਨੰਬਰ ਜ਼ੋਨ ਤੋਂ ਜਗਤਾਰ ਸਿੰਘ, ਨੰਗਲ ਲੁਬਾਣਾ ਜ਼ੋਨ ਨੰਬਰ 10 ਤੋਂ ਸੋਹਣ ਸਿੰਘ, ਨੰਗਲ ਲੁਬਾਣਾ ਜ਼ੋਨ ਨੰਬਰ 10 ਤੋਂ ਸੁਖਜਿੰਦਰ ਸਿੰਘ, ਰਾਏਪੁਰ ਪੀਰ ਬਖ਼ਸ਼ ਜ਼ੋਨ ਨੰਬਰ 7 ਤੋਂ ਮਨਪ੍ਰੀਤ ਕੌਰ, ਰਾਏਪੁਰ ਪੀਰ ਬਖ਼ਸ਼ ਜ਼ੋਨ ਨੰਬਰ 7 ਤੋਂ ਪਰਮਜੀਤ ਕੌਰ, ਬਰਿਆਰਾ ਜ਼ੋਨ ਨੰਬਰ 1 ਤੋਂ ਸਰਬਜੀਤ ਸਿੰਘ, ਨੂਰਪੁਰ ਜ਼ਨੂਹਾ ਜ਼ੋਨ ਨੰਬਰ 21 ਤੋਂ ਨਰਿੰਦਰ ਕੌਰ, ਨੂਰਪੁਰ ਜ਼ਨੂਹਾ ਜ਼ੋਨ ਨੰਬਰ 21ਤੋਂ ਬਲਵੀਰ ਕੌਰ ਨੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ | ਇਸੇ ਤਰ੍ਹਾਂ ਲੱਖਣ ਪੱਡਾ ਜ਼ੋਨ ਨੰਬਰ 17 ਜਪ ਸਿੰਘ, ਲੱਖਣ ਪੱਡਾ ਜ਼ੋਨ ਨੰਬਰ 17 ਸੁਖਪਾਲ ਸਿੰਘ, ਮਕਸੂਦਪੁਰ ਜ਼ੋਨ ਨੰਬਰ 8 ਸੁਖਵਿੰਦਰ ਪਾਲ ਸਿੰਘ, ਮਕਸੂਦਪੁਰ ਜ਼ੋਨ ਨੰਬਰ 8 ਨਮਿੰਦਰਜੀਤ ਸਿੰਘ, ਬਜਾਜ ਜ਼ੋਨ ਨੰਬਰ 4 ਰਾਜਵਿੰਦਰ ਕੌਰ, ਰਾਏਪੁਰ ਪੀਰ ਬਖ਼ਸ਼ੋ ਜ਼ੋਨ ਨੰਬਰ 7 ਬਲਜਿੰਦਰ ਕੌਰ, ਨਡਾਲੀ ਜ਼ੋਨ ਨੰਬਰ 3 ਸੁਖਦੇਵ ਸਿੰਘ, ਤਲਵੰਡੀ ਕੂਕਾ ਜ਼ੋਨ ਨੰਬਰ 11 ਪ੍ਰੀਤਮ ਸਿੰਘ, ਤਲਵੰਡੀ ਕੂਕਾ ਜ਼ੋਨ ਨੰਬਰ 11 ਰਾਜਵਿੰਦਰ ਕੌਰ, ਖੱਸਣ ਜ਼ੋਨ ਨੰਬਰ 6 ਪਰਵਿੰਦਰ ਸਿੰਘ,ਖੱਸਣ ਜ਼ੋਨ ਨੰਬਰ 6 ਰਵੀਪਾਲ, ਮਿਆਣੀ ਭੱਗਪੂਰੀਆ ਜ਼ੋਨ ਨੰਬਰ 9 ਚਰਨਜੀਤ ਕੌਰ, ਦਮੂਲੀਆਂ ਜ਼ੋਨ ਨੰਬਰ 13 ਜਗਤਾਰ ਸਿੰਘ, ਬੱਸੀ ਜ਼ੋਨ ਨੰਬਰ 2 ਜਸਵਿੰਦਰ ਸਿੰਘ, ਬੱਸੀ ਜ਼ੋਨ ਨੰਬਰ 2 ਗੁਰਚਰਨ ਸਿੰਘ, ਗਾਜ਼ੀਆ ਗੁਡਾਣੀ ਜ਼ੋਨ ਨੰਬਰ 19 ਰੁਪਿੰਦਰ ਕੌਰ, ਨਡਾਲਾ ਜ਼ੋਨ ਨੰਬਰ 10 ਹਰਦੇਵ ਸਿੰਘ, ਨਡਾਲਾ ਜ਼ੋਨ ਨੰਬਰ 10 ਕਮਲਜੀਤ ਕੌਰ ਮੁਲਤਾਨੀ, ਸੰਗੋਜਲਾ ਜ਼ੋਨ ਨੰਬਰ 22 ਜਸਵੀਰ ਕੌਰ ,ਨਡਾਲੀ ਜ਼ੋਨ ਨੰਬਰ 3 ਮਨਜੀਤ ਸਿੰਘ, ਇਬਰਾਹੀਮਵਾਲ ਜ਼ੋਨ ਨੰਬਰ 12 ਜਗਦੀਪ ਕੌਰ, ਇਬਰਾਹੀਮਵਾਲ ਜ਼ੋਨ ਨੰਬਰ 12 ਬਲਜੀਤ ਕੌਰ , ਮਕਸੂਦਪੁਰ ਜ਼ੋਨ ਨੰਬਰ 8 ਨਿਰਮਲ ਕੌਰ, ਦਿਆਲਪੁਰ ਜ਼ੋਨ ਨੰਬਰ 15 ਮੰਜੂ ਬਾਲਾ, ਦਿਆਲਪੁਰ ਜ਼ੋਨ ਨੰਬਰ 15 ਵੀਨਾ, ਮਿਆਣੀ ਭੱਗਪੂਰੀਆ ਜ਼ੋਨ ਨੰਬਰ 9 ਕੁਲਵੰਤ ਕੌਰ, ਬੋਪਾਰਾਏ ਜ਼ੋਨ ਨੰਬਰ 5 ਬਲਜੀਤ ਕੌਰ, ਬੋਪਾਰਾਏ ਜ਼ੋਨ ਨੰਬਰ 5 ਬਲਵਿੰਦਰ ਕੌਰ, ਭੁਲੱਥ ਜ਼ੋਨ ਨੰਬਰ 16 ਮਨਜਿੰਦਰ ਕੌਰ, ਧਾਲੀਵਾਲ ਬੇਟ ਜ਼ੋਨ ਨੰਬਰ 21 ਮਨਜਿੰਦਰ ਕੌਰ, ਗਾਜ਼ੀ ਗੁਡਾਨਾ ਜ਼ੋਨ ਨੰਬਰ 19 ਪਰਮਜੀਤ ਕੌਰ, ਭੁਲੱਥ ਜ਼ੋਨ ਨੰਬਰ 16 ਕਸ਼ਮੀਰ ਸਿੰਘ, ਮੁਰਾਰ ਜ਼ੋਨ ਨੰਬਰ 14 ਜਰਨੈਲ ਸਿੰਘ, ਦਿਆਲਪੁਰ ਜ਼ੋਨ ਨੰਬਰ 15 ਬਲਵਿੰਦਰ ਕੌਰ, ਮੁਰਾਰ ਜ਼ੋਨ ਨੰਬਰ 14 ਲਖਬੀਰ ਕੌਰ, ਨਡਾਲੀ ਜ਼ੋਨ ਨੰਬਰ 3 ਕੁਲਦੀਪ ਸਿੰਘ, ਨਡਾਲੀ ਜ਼ੋਨ ਨੰਬਰ 3 ਪਲਵਿੰਦਰ ਸਿੰਘ, ਭਦਾਸ ਜ਼ੋਨ ਨੰਬਰ 9 ਸਿਮਰਨਜੀਤ ਕੌਰ, ਭਦਾਸ ਜ਼ੋਨ ਨੰਬਰ 9 ਸੰਦੀਪ ਕੌਰ, ਇਬਰਾਹੀਮਵਾਲ ਜ਼ੋਨ ਨੰਬਰ 12 ਅਮਰਜੀਤ ਕੌਰ, ਇਬਰਾਹੀਮਵਾਲ ਜ਼ੋਨ ਨੰਬਰ 12 ਸੁਖਵਿੰਦਰ ਕੌਰ , ਲੱਖਣ ਕੇ ਪੱਡੇ ਜ਼ੋਨ ਨੰਬਰ 17 ਪੂਰਨ ਸਿੰਘ, ਸੰਗੋਜਲਾ ਜ਼ੋਨ ਨੰਬਰ 22 ਸਤਵਿੰਦਰ ਕੌਰ, ਸੰਗੋਜਲਾ ਜ਼ੋਨ ਨੰਬਰ 22 ਰਾਜਵੰਤ ਕੌਰ, ਰਮੀਦੀ ਜ਼ੋਨ ਨੰਬਰ 16 ਕੁਲਵਿੰਦਰ ਕੌਰ ਰਮੀਦੀ ਜ਼ੋਨ ਨੰਬਰ 16 ਮਨਜੀਤ ਕੌਰ ਨੂਰਪੁਰ ਲੁਬਾਣਾ ਜ਼ੋਨ ਨੰਬਰ ਵੀ ਰਮਨਪ੍ਰੀਤ ਕੌਰ ਦਮੂਲੀਆਂ ਜ਼ੋਨ ਨੰਬਰ 13 ਸੁਖਪਾਲ ਸਿੰਘ, ਦਮੂਲੀਆਂ ਜ਼ੋਨ ਨੰਬਰ 13 ਜੈਮਲ ਸਿੰਘ, ਪੰਡੋਰੀ ਅਰਾਈਆਂ ਜ਼ੋਨ ਨੰਬਰ 6 ਭੁਪਿੰਦਰ ਸਿੰਘ, ਪੰਡੋਰੀ ਅਰਾਈਆਂ ਜੋ ਨੰਬਰ 6 ਚੱਕੋਕੀ ਜ਼ੋਨ ਨੰਬਰ 18 ਗੁਰਜੀਤ ਸਿੰਘ, ਚੱਕੋਕੀ ਜ਼ੋਨ ਨੰਬਰ 18 ਜੋਬਨਪ੍ਰੀਤ ਸਿੰਘ, ਗਾਜੀ ਗੁਡਾਣਾ ਜ਼ੋਨ ਨੰਬਰ 19 ਸੀਮਾ ਰਾਣੀ, ਗਾਜੀ ਗੁਡਾਣਾ ਜ਼ੋਨ ਨੰਬਰ 19 ਬਲਜੀਤ ਕੌਰ ਮਕਸੂਦਪੁਰ ਜ਼ੋਨ ਨੰਬਰ 8 ਜਗਤਾਰ ਸਿੰਘ, ਬੋਪਾਰਾਏ ਜ਼ੋਨ ਨੰਬਰ 5 ਜਸਵਿੰਦਰ ,ਮਕਸੂਦਪੁਰ ਜ਼ੋਨ ਨੰਬਰ 8 ਕੁਲਵਿੰਦਰ ਕੌਰ, ਬੋਪਾਰਾਏ ਜ਼ੋਨ ਨੰਬਰ 5 ਅਮਰਜੀਤ ਕੌਰ ,ਮੁਰਾਰ ਜ਼ੋਨ ਨੰਬਰ 14 ਰਕੇਸ਼ ਕੁਮਾਰ, ਪੱਡਾ ਬੇਟ ਜ਼ੋਨ ਨੰਬਰ 21 ਰਜਿੰਦਰ ਕੌਰ, ਦਿਆਲਪੁਰ ਜ਼ੋਨ ਨੰਬਰ 15 ਬਲਜਿੰਦਰ, ਨੂਰਪੁਰ ਲੁਬਾਣਾ ਜ਼ੋਨ ਨੰਬਰ ਜਗਜੀਤ ਕੌਰ, ਭੁਲੱਥ ਜ਼ੋਨ ਨੰਬਰ 16 ਉੱਤਮਪ੍ਰੀਤ ਕੌਰ, ਮਿਆਣੀ ਭੱਗਪੂਰੀਆ ਨੰਬਰ 9 ਪਰਵਿੰਦਰ ਕੌਰ, ਮਿਆਣੀ ਭੱਗਪੂਰੀਆ ਜ਼ੋਨ ਨੰਬਰ 9 ਕੁਲਵੰਤ ਕੌਰ, ਬੋਪਾਰਾਏ ਜ਼ੋਨ ਨੰਬਰ 5 ਬਲਜੀਤ ਕੌਰ, ਬੋਪਾਰਾਏ ਜ਼ੋਨ ਨੰਬਰ 5 ਬਲਵਿੰਦਰ ਕੌਰ, ਭੁਲੱਥ ਜ਼ੋਨ ਨੰਬਰ 16 ਮਨਜਿੰਦਰ ਕੌਰ, ਧਾਲੀਵਾਲ ਬੇਟ ਜ਼ੋਨ ਨੰਬਰ 21 ਮਨਜਿੰਦਰ ਕੌਰ,ਗਾਜੀ ਗੁਡਾਨਾ ਜ਼ੋਨ ਨੰਬਰ 19 ਪਰਮਜੀਤ ਕੌਰ ਭੁਲੱਥ ਜ਼ੋਨ ਨੰਬਰ 16 ਕਸ਼ਮੀਰ ਸਿੰਘ, ਮੁਰਾਰ ਜ਼ੋਨ ਨੰਬਰ 14 ਜਰਨੈਲ ਸਿੰਘ, ਦਿਆਲਪੁਰ ਜ਼ੋਨ ਨੰਬਰ 15 ਬਲਵਿੰਦਰ ਕੌਰ, ਦਿਆਲਪੁਰ ਜ਼ੋਨ ਨੰਬਰ 15 ਅਮਨਦੀਪ ਕੌਰ, ਮੁਰਾਰ ਜ਼ੋਨ ਨੰਬਰ 14 ਲਖਵੀਰ ਕੌਰ ਨੇ ਨਾਮਜ਼ਦਗੀ ਪਰਚਾ ਦਾਖਲ ਕਰਵਾਇਆ |
<br/>

 

ਪਿਛਲੀ ਖ਼ਬਰ ਪੋ੍ਰਡਕਸ਼ਨ ਵਾਰੰਟ 'ਤੇ ਲਿਆਂਦੇ ਗੈਂਗਸਟਰ ਕਾਲਾ ਰਾਣਾ ਨੂੰ ਅਦਾਲਤ ਨੇ ਵਾਪਸ ਜੇਲ੍ਹ ਭੇਜਿਆ ਅਗਲੀ ਖ਼ਬਰ ਅਦਾਲਤ 'ਚ ਜਾਅਲੀ ਜ਼ਮਾਨਤਾਂ ਪੇਸ਼ ਕਰਨ ਦੇ ਮਾਮਲੇ 'ਚ ਦਰਜ ਹੋਏ ਕੇਸ 'ਚ 2 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।