27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸੋਢਲ ਚੌਕ ਦੇ ਕੋਲ ਨਹਿਰੂ ਚਿਲਡਰਨ ਪਾਰਕ ’ਚ ਵੱਡੇ ਝੂਲੇ ਲਗਾਉਣ ਦਾ ਮਾਮਲਾ ਹਾਈਕੋਰਟ ਪੁੱਜਾ

ਜਲੰਧਰ, 26 ਸਤੰਬਰ (ਸ਼ਿਵ)-ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਸੋਢਲ ਚੌਕ ਨੇੜੇ ਸਥਿਤ ਨਹਿਰੂ ਚਿਲਡਰਨ ਪਾਰਕ (ਸੋਢਲ ਰਾਮਲੀਲ੍ਹਾ ਗਰਾਊਂਡ) ਵਿਚ ਵੱਡੇ ਵਪਾਰਕ ਝੂਲੇ ਲਗਾਉਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ ਤੇ ਇਸ ਮਾਮਲੇ ਵਿਚ ਸੰਬੰਧਿਤ ਧਿਰਾਂ ਪੰਜਾਬ ਸਰਕਾਰ ਅਤੇ ਨਗਰ ਨਿਗਮ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਮੁਹੱਲਾ ਸੋਢਲ ਨਗਰ ਦੇ ਵਾਸੀ ਰਜਨੀਸ਼ ਗੁਪਤਾ ਅਤੇ ਚਾਰ ਹੋਰ ਵਿਅਕਤੀਆਂ ਜਤਿੰਦਰ ਤਲਵਾਰ, ਰਾਕੇਸ਼ ਕੁਮਾਰ, ਉਮੇਸ਼ ਕੁਮਾਰ ਵਲੋਂ ਦਾਇਰ ਪਟੀਸ਼ਨ ਵਿਚ ਨਗਰ ਨਿਗਮ ਜਲੰਧਰ ਵਲੋਂ 22 ਸਤੰਬਰ ਨੂੰ ਜਾਰੀ ਕੀਤੀ ਗਈ ਨਵੀਂ ਐੱਨ.

ਅਜੀਤ ਡੈਸਕ 27-09-2026
ਜਲੰਧਰ, 26 ਸਤੰਬਰ (ਸ਼ਿਵ)-ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਸੋਢਲ ਚੌਕ ਨੇੜੇ ਸਥਿਤ ਨਹਿਰੂ ਚਿਲਡਰਨ ਪਾਰਕ (ਸੋਢਲ ਰਾਮਲੀਲ੍ਹਾ ਗਰਾਊਂਡ) ਵਿਚ ਵੱਡੇ ਵਪਾਰਕ ਝੂਲੇ ਲਗਾਉਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ ਤੇ ਇਸ ਮਾਮਲੇ ਵਿਚ ਸੰਬੰਧਿਤ ਧਿਰਾਂ ਪੰਜਾਬ ਸਰਕਾਰ ਅਤੇ ਨਗਰ ਨਿਗਮ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਮੁਹੱਲਾ ਸੋਢਲ ਨਗਰ ਦੇ ਵਾਸੀ ਰਜਨੀਸ਼ ਗੁਪਤਾ ਅਤੇ ਚਾਰ ਹੋਰ ਵਿਅਕਤੀਆਂ ਜਤਿੰਦਰ ਤਲਵਾਰ, ਰਾਕੇਸ਼ ਕੁਮਾਰ, ਉਮੇਸ਼ ਕੁਮਾਰ ਵਲੋਂ ਦਾਇਰ ਪਟੀਸ਼ਨ ਵਿਚ ਨਗਰ ਨਿਗਮ ਜਲੰਧਰ ਵਲੋਂ 22 ਸਤੰਬਰ ਨੂੰ ਜਾਰੀ ਕੀਤੀ ਗਈ ਨਵੀਂ ਐੱਨ.ਓ.ਸੀ. ਦੇ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪਟੀਸ਼ਨਕਰਤਾਵਾਂ ਅਨੁਸਾਰ ਨਗਰ ਨਿਗਮ ਨੇ ਪਹਿਲਾਂ 14 ਸਤੰਬਰ ਨੂੰ ਪਾਰਕ ਵਿਚ ਝੂਲੇ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਸਥਾਨਕ ਵਸਨੀਕਾਂ ਵਲੋਂ ਇਤਰਾਜ਼ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਜ਼ਾਹਰ ਕਰਨ ਤੋਂ ਬਾਅਦ 17 ਸਤੰਬਰ ਨੂੰ ਵੱਡੇ ਝੂਲੇ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਦੇ ਬਾਵਜੂਦ ਪਟੀਸ਼ਨ ਮੁਤਾਬਕ ਝੂਲੇ ਲਗਾਉਣ ਦਾ ਕੰਮ ਜਾਰੀ ਰਿਹਾ ਅਤੇ ਬਾਅਦ ’ਚ 22 ਸਤੰਬਰ ਨੂੰ ਨਿਗਮ ਵਲੋਂ ਮੁੜ ਐੱਨ.ਓ.ਸੀ. ਜਾਰੀ ਕਰ ਦਿੱਤੀ ਗਈ। ਇਸ ਮਾਮਲੇ ’ਤੇ 16 ਨਵੰਬਰ ਨੂੰ ਸੁਣਵਾਈ ਹੋਵੇਗੀ। ਪਟੀਸ਼ਨ ’ਚ ਦੋਸ਼ ਲਗਾਇਆ ਗਿਆ ਹੈ ਕਿ ਝੂਲਿਆਂ ਦੀ ਸਥਾਪਨਾ ਲਈ ਪਾਰਕ ’ਚ ਦਰੱਖਤ ਕੱਟੇ ਗਏ ਅਤੇ ਜੇਸੀਬੀ ਨਾਲ ਜ਼ਮੀਨ ਦੀ ਗਹਿਰੀ ਖੁਦਾਈ ਕੀਤੀ ਗਈ। ਵਸਨੀਕਾਂ ਦਾ ਕਹਿਣਾ ਹੈ ਕਿ ਲਗਭਗ 20 ਤੋਂ 52 ਫੁੱਟ ਉੱਚੇ ਝੂਲੇ ਰਿਹਾਇਸ਼ੀ ਮਕਾਨਾਂ ਤੋਂ ਮਹਿਜ਼ 18 ਤੋਂ 20 ਫੁੱਟ ਦੀ ਦੂਰੀ ’ਤੇ ਲਗਾਏ ਗਏ ਹਨ, ਜਿਸ ਨਾਲ ਲੋਕਾਂ ਅਤੇ ਖ਼ਾਸ ਕਰਕੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਬਣੀ ਹੋਈ ਸੀ। ਪਟੀਸ਼ਨਕਰਤਾਵਾਂ ਨੇ ਕਿਹਾ ਹੈ ਕਿ ਸਾਲ 2001 ਵਿੱਚ ਪਾਰਕ ਦੀ ਹੱਦਬੰਦੀ ਅਤੇ ਚਾਰਦੀਵਾਰੀ ਹੋਣ ਤੋਂ ਬਾਅਦ ਪਿਛਲੇ 25 ਸਾਲਾਂ ਦੌਰਾਨ ਇੱਥੇ ਵਪਾਰਕ ਝੂਲੇ ਨਹੀਂ ਲਗਾਏ ਗਏ। ਪਟੀਸ਼ਨ ਵਿਚ ਨਗਰ ਨਿਗਮ ’ਤੇ ਬਿਨਾਂ ਟੈਂਡਰ, ਜਨਤਕ ਨੋਟਿਸ ਅਤੇ ਸੁਤੰਤਰ ਸੁਰੱਖਿਆ ਜਾਂਚ ਦੇ ਵਪਾਰਕ ਝੂਲਿਆਂ ਦੀ ਇਜਾਜ਼ਤ ਦੇਣ ਦੇ ਦੋਸ਼ ਲਗਾਏ ਗਏ ਹਨ। ਪਟੀਸ਼ਨਕਰਤਾਵਾਂ ਨੇ ਸੰਵਿਧਾਨ ਦੀ ਧਾਰਾ 21 ਅਤੇ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ, 1976 ਦਾ ਹਵਾਲਾ ਦਿੰਦਿਆਂ ਪਾਰਕ ਦੀ ਹਰੀ ਪੱਟੀ ਅਤੇ ਜਨਤਕ ਵਰਤੋਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਹੈ। ਪਟੀਸ਼ਨ ਰਾਹੀਂ ਹਾਈਕੋਰਟ ਤੋਂ ਨਵੀਂ ਐੱਨ.ਓ.ਸੀ. ਰੱਦ ਕਰਨ, ਝੂਲਿਆਂ ਨੂੰ ਤੁਰੰਤ ਹਟਾਉਣ, ਪਾਰਕ ਨੂੰ ਪਹਿਲਾਂ ਵਾਲੀ ਸਥਿਤੀ ਵਿਚ ਬਹਾਲ ਕਰਨ, ਦਰੱਖਤਾਂ ਅਤੇ ਵਾਤਾਵਰਨ ਨੂੰ ਹੋਏ ਨੁਕ ਸਾਨ ਦੀ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿਚ ਸੁਣਵਾਈ ਦੌਰਾਨ ਝੂਲਿਆਂ ਦੀ ਵਰਤੋਂ ਅਤੇ ਹੋਰ ਨਿਰਮਾਣ ਕਾਰਜਾਂ ’ਤੇ ਰੋਕ ਲਗਾਉਣ ਦੀ ਅੰਤਰਿਮ ਮੰਗ ਵੀ ਕੀਤੀ ਗਈ ਹੈ। ਇਸ ਮਾਮਲੇ ਨੂੰ ਉੱਤਰੀ ਹਲਕੇ ਦੇ ਕਾਂਗਰਸ ਦੇ ਵਿਧਾਇਕ ਸ੍ਰੀ ਬਾਵਾ ਹੈਨਰੀ ਵਲੋਂ ਪੰਜਾਬ ਸਰਕਾਰ ਦੇ ਅਧਿਕਾਰੀਆਂ, ਨਗਰ ਨਿਗਮ ਅਤੇ ਪੁਲਿਸ ਅਧਿਕਾਰੀਆਂ ਕੋਲ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੀ।
ਪਿਛਲੀ ਖ਼ਬਰ ਅਰਜੁਨ ਤ੍ਰੇਹਣ ਦੀ ਅਗਵਾਈ ’ਚ ਬੂਟੇ ਲਗਾਏ ਅਗਲੀ ਖ਼ਬਰ ਧਰਨੇ-ਪ੍ਰਦਰਸ਼ਨ ਪਾਰਟੀ ਬਸਪਾ ਹਾਈਕਮਾਨ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਗਾਏ ਜਾਣਗੇ-ਮਾ. ਹਰਭਜਨ ਬਲਾਲੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।