27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਬ੍ਰਹਮਾ ਕੁਮਾਰੀਜ਼ ਗ੍ਰੀਨ ਪਾਰਕ ਜਲੰਧਰ ਵਿਖੇ ਬੀ.ਕੇ. ਊਸ਼ਾ ਦੀਦੀ ਦਾ ਨਿੱਘਾ ਸਵਾਗਤ

ਜਲੰਧਰ, 26 ਸਤੰਬਰ (ਸ਼ਿਵ)-ਪ੍ਰਜਾਪਿਤਾ ਬ੍ਰਹਮਾ ਕੁਮਾਰੀਜ਼ ਈਸ਼ਵਰੀ ਵਿਸ਼ਵ ਵਿਦਿਆਲਿਆ, 52 ਗ੍ਰੀਨ ਪਾਰਕ, ਜਲੰਧਰ ਵਿਖੇ ਅੱਜ ਇਕ ਵਿਸ਼ਾਲ ਅਧਿਆਤਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਾਊਂਟ ਆਬੂ (ਰਾਜਸਥਾਨ) ਸਥਿਤ ਬ੍ਰਹਮਾ ਕੁਮਾਰੀਜ਼ ਦੇ ਵਿਸ਼ਵ ਮੁੱਖ ਦਫ਼ਤਰ ਤੋਂ ਪਹੁੰਚੀ ਪ੍ਰਸਿੱਧ ਰਾਜਯੋਗ ਧਿਆਨ ਅਧਿਆਪਕਾ ਅਤੇ ਪ੍ਰਬੰਧਨ ਟ੍ਰੇਨਰ ਰਾਜਯੋਗਿਨੀ ਬੀ.

ਅਜੀਤ ਡੈਸਕ 27-09-2026
ਜਲੰਧਰ, 26 ਸਤੰਬਰ (ਸ਼ਿਵ)-ਪ੍ਰਜਾਪਿਤਾ ਬ੍ਰਹਮਾ ਕੁਮਾਰੀਜ਼ ਈਸ਼ਵਰੀ ਵਿਸ਼ਵ ਵਿਦਿਆਲਿਆ, 52 ਗ੍ਰੀਨ ਪਾਰਕ, ਜਲੰਧਰ ਵਿਖੇ ਅੱਜ ਇਕ ਵਿਸ਼ਾਲ ਅਧਿਆਤਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮਾਊਂਟ ਆਬੂ (ਰਾਜਸਥਾਨ) ਸਥਿਤ ਬ੍ਰਹਮਾ ਕੁਮਾਰੀਜ਼ ਦੇ ਵਿਸ਼ਵ ਮੁੱਖ ਦਫ਼ਤਰ ਤੋਂ ਪਹੁੰਚੀ ਪ੍ਰਸਿੱਧ ਰਾਜਯੋਗ ਧਿਆਨ ਅਧਿਆਪਕਾ ਅਤੇ ਪ੍ਰਬੰਧਨ ਟ੍ਰੇਨਰ ਰਾਜਯੋਗਿਨੀ ਬੀ.ਕੇ. ਊਸ਼ਾ ਦੀਦੀ ਦਾ ਈਸ਼ਵਰੀ ਪਰਿਵਾਰ ਵਲੋਂ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਬੀ.ਕੇ. ਊਸ਼ਾ ਦੀਦੀ ਨੇ ਰਾਜਯੋਗ, ਧਿਆਨ, ਅਧਿਆਤਮਿਕਤਾ ਅਤੇ ਸਕਾਰਾਤਮਕ ਸੋਚ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੇ ਆਪ ਨੂੰ ਆਤਮਾ ਸਮਝ ਕੇ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ। ਇਸ ਮੌਕੇ ਗ੍ਰੀਨ ਪਾਰਕ ਕੇਂਦਰ ਦੀ ਮੁੱਖ ਸੰਚਾਲਿਕਾ ਬੀ.ਕੇ. ਰੇਖਾ ਦੀਦੀ ਨੇ ਊਸ਼ਾ ਦੀਦੀ ਦੇ ਜਲੰਧਰ ਆਗਮਨ ‘ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦਾ ਸਵਾਗਤ ਅਤੇ ਸਨਮਾਨ ਕੀਤਾ। ਇਸ ਦੇ ਨਾਲ ਹੀ ਸੀਨੀਅਰ ਬੀ.ਕੇ. ਸ਼ਮਾ ਭੈਣ, ਬੀ.ਕੇ. ਵਿਜੇ ਭਾਈ ਅਤੇ ਬੀ.ਕੇ. ਰਘੂ ਭਾਈ ਨੂੰ ਵੀ ਸਨਮਾਨਿਤ ਕੀਤਾ ਗਿਆ। ਗ੍ਰੀਨ ਪਾਰਕ ਕੇਂਦਰ ਦੀ ਸਹਿ-ਸੰਚਾਲਿਕਾ ਬੀ.ਕੇ. ਮੀਰਾ ਦੀਦੀ ਵੀ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਮੰਚ ਦਾ ਸੰਚਾਲਨ ਬੀਕੇ ਡਾ. ਕਰਮਜੀਤ ਸੰਧੂ ਭੈਣ ਨੇ ਬਾਖੂਬੀ ਕੀਤਾ। ਰਾਜਯੋਗਿਨੀ ਬੀ.ਕੇ. ਸੀਮਾ ਭੈਣ, ਨਿਸ਼ਾ ਭੈਣ, ਬੀ.ਕੇ. ਸੰਦੀਪ ਭਾਈ, ਬੀ.ਕੇ. ਸੰਜੀਵ ਭਾਈ, ਬੀ.ਕੇ. ਰਾਕੇਸ਼ ਕੁੰਦਰਾ,ਬੀ.ਕੇ.ਰਾਮ ਦਿਆਲ ਭਾਈ, ਬੀ.ਕੇ.ਰਾਮ ਚੰਦਰ ਭਾਈ, ਰਾਜੇਸ਼ ਕੋਛੜ ਭਾਈ, ਸੁਦੇਸ਼ ਗੁਪਤਾ, ਹਰਮੇਸ਼ ਥਾਪਰ, ਰਾਜਿੰਦਰ ਸਹਿਗਲ, ਫੂਲ ਚੰਦ, ਕੁਲਦੀਪ ਅਗਰਵਾਲ, ਬੀ.ਕੇ. ਪੂਜਾ ਭੈਣ ਤੇ ਹੋਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਡੇਵੀਏਟ ਦੇ 16 ਬੀ.ਟੈੱਕ. ਵਿਦਿਆਰਥੀਆਂ ਦੀ ਪ੍ਰਮੁੱਖ ਸੈਮੀਕੰਡਕਟਰ ਕੰਪਨੀ ’ਚ ਇੰਟਰਨਸ਼ਿਪ ਲਈ ਚੋਣ ਅਗਲੀ ਖ਼ਬਰ ਪੰਜਾਬ ਸੀਨੀਅਰ ਮੈਨ ਹਾਕੀ ਟੀਮ ਦੇ ਚੋਣ ਟਰਾਇਲ 30 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।