04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਨਾਜਰ ਸਿੰਘ ਭਾਸ਼ਾ ਵਿਗਿਆਨੀ ਨਹੀਂ ਰਹੇ

ਅਜੀਤ ਡੈਸਕ 29-12-2025
ਜਲੰਧਰ, 28 ਦਸੰਬਰ (ਪਵਨ ਖਰਬੰਦਾ)-ਪੰਜਾਬੀ ਸਾਹਿਤਕ ਹਲਕਿਆਂ 'ਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਗਿਆਨੀ ਨਾਜਰ ਸਿੰਘ (80) ਬੀਤੀ 24 ਦਸੰਬਰ ਨੂੰ ਅਕਾਲ ਚਲਾਣਾ ਕਰ ਗਏ ਹਨ | ਸਾਦੇ ਜੀਵਨ ਤੇ ਮਹਾਨ ਸੋਚ ਦੇ ਧਾਰਨੀ ਗਿਆਨੀ ਨਾਜਰ ਸਿੰਘ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪਸਾਰ ਲਈ ਕਾਫ਼ੀ ਯੋਗਦਾਨ ਪਾਇਆ | ਚੇਤੰਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਨਾਜਰ ਸਿੰਘ ਹੋਰਾਂ ਦੀ ਅੰਤਿਮ ਅਰਦਾਸ 2 ਜਨਵਰੀ 2026 ਨੂੰ ਬਸਤੀ ਜੋਧੇਵਾਲ ਲੁਧਿਆਣਾ ਵਿਖੇ ਹੋਵੇਗੀ ਜਿਥੇ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਦੇ ਸਹਿਯੋਗ ਨਾਲ ਗਿਆਨੀ ਨਾਜਰ ਸਿੰਘ ਦੀ ਪੁਸਤਕ 'ਪੰਜਾਬੀ ਦਾ ਮੁੱਢ' ਦਾ ਦੂਜਾ ਐਡੀਸ਼ਨ ਵੀ ਜਾਰੀ ਕੀਤਾ ਜਾਵੇਗਾ |
ਪਿਛਲੀ ਖ਼ਬਰ ਵੀਬੀ-ਜੀ ਰਾਮ ਜੀ”ਬਿੱਲ ਮਜ਼ਦੂਰਾਂ ਦੀ ਰੋਜ਼ੀ-ਰੋਟੀ ਖੋਹਣ ਦੀ ਸਾਜਿਸ਼-ਪਵਨ ਟੀਨੂੰ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਦਾ ਪੱਕਾ ਪਿ੍ੰਸੀਪਲ ਨਿਯੁਕਤ ਕੀਤਾ ਜਾਵੇ-ਡਾ. ਦੁੱਗਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।