19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

—19ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ— ਟਾਟਾ ਹਾਕੀ ਅਕੈਡਮੀ ਦੀ ਲਖਨਊ 'ਤੇ 3-1 ਨਾਲ ਸ਼ਾਨਦਾਰ ਜਿੱਤ ਨਾਮਧਾਰੀ ਅਕੈਡਮੀ ਅਤੇ ਹਾਕੀ ਹਿਮਾਚਲ ਦਰਮਿਆਨ ਮੈਚ 1-1 ਨਾਲ ਬਰਾਬਰ ਰਿਹਾ

ਹਾਕੀ ਟੀਮਾਂ ਨਾਲ ਜਾਣ ਪਛਾਣ ਕਰਦੇ ਹੋਏ ਅਮਰੀਕ ਸਿੰਘ ਪਵਾਰ ਜਨਰਲ ਸਕੱਤਰ ਹਾਕੀ ਪੰਜਾਬ ਤੇ ਹਾਕੀ ਟੀਮਾਂ ਨਾਲ ਜਾਣ-ਪਛਾਣ ਕਰਦੇ ਹੋਏ ਉਲੰਪੀਅਨ ਕਰਨਲ ਬਲਵੀਰ ਸਿੰਘ ਨਾਲ ਹਰਭਜਨ ਸਿੰਘ ਕਪੂਰ, ਉਲੰਪੀਅਨ ਸੰਜੀਵ ਕੁਮਾਰ ਤੇ ਰਿਪੁਦਮਨ ਕੁਮਾਰ ਸਿੰਘ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ | ਤਸਵੀਰ : ਜੀ.ਪੀ.ਸਿੰਘ <br/> 09-12-2025
ਜਲੰਧਰ, 8 ਦਸੰਬਰ (ਡਾ.ਜਤਿੰਦਰ ਸਾਬੀ)-19ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਅੰਡਰ-19 ਲੜਕੇ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਚਾਰ ਵੱਖ-ਵੱਖ ਮੈਚ ਖੇਡੇ ਗਏ | ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਕਰਵਾਏ ਇਸ ਟੂਰਨਾਮੈਂਟ ਵਿੱਚ ਅੰਤਰਰਾਸ਼ਟਰੀ ਖਿਡਾਰੀ ਰਾਮ ਸਰਨ, ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪਵਾਰ, ਕਰਨਲ ਬਲਬੀਰ ਸਿੰਘ ਓਲੰਪੀਅਨ, ਜੰਗ ਬਹਾਦਰ ਸਿੰਘ ਸੰਘਾ, ਦਵਿੰਦਰ ਸਿੰਘ ਓਲੰਪੀਅਨ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ | ਦੂਜੇ ਦਿਨ ਪੂਲ ਏ ਦੇ ਪਹਿਲੇ ਮੈਚ ਵਿੱਚ ਘੁੰਮਣ ਹੀਰਾ ਰਾਈਜ਼ਰ ਹਾਕੀ ਅਕੈਡਮੀ ਦਿੱਲੀ ਨੇ ਐਸਜੀਪੀਸੀ ਹਾਕੀ ਅਕੈਡਮੀ ਅੰਮਿ੍ਤਸਰ ਨੂੰ 3-2 ਨਾਲ ਹਰਾਇਆ | ਜੇਤੂ ਟੀਮ ਦੇ ਸਿਧਾਰਥ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ | ਦੂਸਰਾ ਮੈਚ ਪੂਲ ਡੀ ਵਿੱਚ ਨਾਮਧਾਰੀ ਸਪੋਰਟਸ ਅਕੈਡਮੀ ਅਤੇ ਹਾਕੀ ਹਿਮਾਚਲ ਅਕੈਡਮੀ ਵਿਚਕਾਰ ਖੇਡਿਆ ਗਿਆ ਜੋ 1-1 ਨਾਲ ਬਰਾਬਰ ਰਿਹਾ | ਤੀਜੇ ਮੈਚ ਪੂਲ ਏ ਵਿੱਚ ਰਾਊਾਡ ਗਲਾਸ ਹਾਕੀ ਅਕੈਡਮੀ ਮੁਹਾਲੀ ਨੇ ਸਾਈ ਇੰਫਾਲ ਨੂੰ 3-1 ਨਾਲ ਹਰਾਇਆ | ਜੇਤੂ ਟੀਮ ਲਈ ਅਮਨਦੀਪ, ਸੁਖਮਨਪ੍ਰੀਤ ਸਿੰਘ, ਜਰਮਨ ਸਿੰਘ ਨੇ 1-1 ਗੋਲ ਕੀਤਾ | ਇਸ ਮੌਕੇ ਗੁਰਸ਼ਰਨ ਸਿੰਘ ਕਪੂਰ, ਹਰਭਜਨ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਇੰਦਰਮੋਹਨ ਸਿੰਘ, ਮੁਖਬੈਨ ਸਿੰਘ ਓਲੰਪੀਅਨ, ਸੰਜੀਵ ਕੁਮਾਰ ਉਲੰਪੀਅਨ, ਅੰਤਰਰਾਸ਼ਟਰੀ ਖਿਡਾਰੀ ਰਿਪੁਦਮਨ ਕੁਮਾਰ ਸਿੰਘ, ਹਰਭਜਨ ਕੌਰ, ਪਰਮਿੰਦਰ ਕੌਰ, ਪਲਵਿੰਦਰ ਕੌਰ, ਬਲਵਿੰਦਰ ਕੌਰ, ਆਂਤਾ ਕੌਰ, ਡਾ: ਰਾਜਵੰਤ ਕੌਰ, ਡਾ. ਮਨੂ ਸੂਦ, ਹਰਿੰਦਰ ਸਿੰਘ ਸੰਘਾ, ਅਵਤਾਰ ਸਿੰਘ ਹਾਕੀ ਕੋਚ, ਮੁਕੇਸ਼ ਕੁਮਾਰ, ਡੈਨੀ ਕਿੰਨੀ, ਅਵਿਨਾਸ਼ ਸ੍ਰੀਵਾਸਤਵ ਅੰਪਾਇਰ ਮੈਨੇਜਰ, ਸੁਰਿੰਦਰ ਸਿੰਘ, ਕੁਲਦੀਪ ਸਿੰਘ, ਧਰਮਿੰਦਰ ਸਿੰਘ ਚਾਹਲ, ਸਤਬੀਰ ਸਿੰਘ, ਅਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਿਹਾ, ਬੁਲੰਦਪੁਰੀ ਸਾਹਿਬ ਦੇ ਦਰਸ਼ਨ ਕਰਨਾ ਮੇਰੀ ਜ਼ਿੰਦਗੀ 'ਚ ਬਹੁਤ ਮਹੱਤਵ ਰੱਖਦਾ ਰਾਜਪਾਲ ਕਟਾਰੀਆ ਦਰਬਾਰ ਸ੍ਰੀ ਗੁ... ਅਗਲੀ ਖ਼ਬਰ ਰਾਜਪਾਲ ਕਟਾਰੀਆ ਵਲੋਂ ਲਾਲਾ ਲਾਜਪਤ ਰਾਏ ਅਜਾਇਬ ਘਰ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।