ਜ਼ਿਲ੍ਹਾ ਪ੍ਰੀਸ਼ਦ ਲਈ 5 ਅਤੇ ਪੰਚਾਇਤ ਸੰਮਤੀਆਂ ਲਈ 84 ਨਾਮਜ਼ਦਗੀਆਂ ਹੋਈਆਂ ਦਾਖ਼ਲ
ਅਜੀਤ ਡੈਸਕ
04-12-2025
ਸੰਮਤੀ ਫਿਲÏਰ ਲਈ 6 ਨਾਮਜ਼ਦਗੀਆਂ ਦਾਖ਼ਲ ਹੋਈਆਂ¢ ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਨੂਰਮਹਿਲ ਲਈ ਕੋਈ ਨਾਮਜ਼ਦਗੀ ਦਾਖ਼ਲ ਨਹੀਂ ਹੋਈ ¢ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਜੰਡੂ ਸਿੰਘਾ ਤੋਂ 1 ਅਤੇ ਗਿੱਦੜ ਪਿੰਡੀ ਤੇ ਤਲਵਣ ਤੋਂ 2-2 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ ¢ ਇਸੇ ਤਰ੍ਹਾਂ ਪੰਚਾਇਤ ਸੰਮਤੀ ਆਦਮਪੁਰ ਦੇ ਜ਼ੋਨ ਪਧਿਆਣਾ ਤੋਂ 3 ਅਤੇ ਖੁਰਦਪੁਰ, ਉੱਚਾ, ਪਤਾਰਾ ਤੇ ਢੰਡਾ ਤੋਂ 1-1 ਨਾਮਜ਼ਦਗੀ ਦਾਖ਼ਲ ਹੋਈ ਹੈ¢
ਪੰਚਾਇਤ ਸੰਮਤੀ ਭੋਗਪੁਰ ਦੇ ਜ਼ੋਨ ਬੱਲ ਤੇ ਧੋਗੜੀ ਤੋਂ 2-2 ਅਤੇ ਪੰਚਾਇਤ ਸੰਮਤੀ ਜਲੰਧਰ ਪੂਰਬੀ ਦੇ ਜ਼ੋਨ ਕੁੱਕੜ ਪਿੰਡ, ਅਲੀਪੁਰ (ਕ), ਜਮਸ਼ੇਰ, ਸਪਰਾਏ, ਫੋਲੜੀਵਾਲ, ਪ੍ਰਤਾਪਪੁਰਾ, ਫੂਲਪੁਰ, ਦਾਦੂਵਾਲ, ਸਮਰਾਏ ਤੋਂ 1-1 ਅਤੇ ਜ਼ੋਨ ਜੁਗਰਾਲ ਤੇ ਧਨੀ ਪਿੰਡ ਤੋਂ 2-2 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ ¢ ਇਸੇ ਤਰ੍ਹਾਂ ਪੰਚਾਇਤ ਸੰਮਤੀ ਜਲੰਧਰ ਪੱਛਮੀ ਦੇ ਜ਼ੋਨ ਅਠÏਲਾ, ਚਿੱਟੀ, ਧਾਲੀਵਾਲ, ਫਤਿਹ ਜਲਾਲ, ਕਾਲਵਾਂ, ਕੁਰਾਲੀ, ਮੰਡ, ਸਰਾਏ ਖਾਸ, ਵਡਾਲਾ ਅਤੇ ਜ਼ੋਨ ਵਰਿਆਣਾ ਤੋਂ ਇਕ-ਇਕ ਨਾਮਜ਼ਦਗੀ ਦਾਖ਼ਲ ਹੋਈ ਹੈ¢ ਪੰਚਾਇਤ ਸੰਮਤੀ ਨਕੋਦਰ ਦੇ ਜ਼ੋਨ ਬਜੂਹਾਂ ਕਲਾਂ ਤੇ ਕੰਗ ਸਾਹਬੂ ਤੋਂ ਇਕ-ਇਕ ਅਤੇ ਜ਼ੋਨ ਖਾਨਪੁਰ ਢੱਡਾ ਤੇ ਮੱਲੀਆਂ ਕਲਾਂ ਤੋਂ 3-3 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ¢ ਉਨ੍ਹਾਂ ਅੱਗੇ ਦੱਸਿਆ ਕਿ ਪੰਚਾਇਤ ਸੰਮਤੀ ਸ਼ਾਹਕੋਟ ਦੇ ਜ਼ੋਨ ਕੁਲਾਰ, ਮੱਲੀਵਾਲ ਤੇ ਕੋਹਾੜ ਕਲਾਂ ਤੋਂ ਇਕ-ਇਕ, ਜ਼ੋਨ ਬਿੱਲੀ ਵੜੈਚ, ਥੰਮੂਵਾਲ ਤੇ ਪੂਨੀਆਂ ਤੋਂ 2-2 ਅਤੇ ਜ਼ੋਨ ਨੰਗਲ ਅੰਬੀਆਂ ਤੋਂ 3 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ¢ ਇਸੇ ਤਰ੍ਹਾਂ ਪੰਚਾਇਤ ਸੰਮਤੀ ਫਿਲÏਰ ਦੇ ਜ਼ੋਨ ਫਲਪੋਤਾ, ਦਿਆਲਪੁਰ, ਭਾਰ ਸਿੰਘ ਪੁਰਾ, ਗੰਨਾ ਪਿੰਡ, ਮਾਓ ਸਾਹਿਬ ਅਤੇ ਪ੍ਰਤਾਬਪੁਰਾ ਤੋਂ 1-1 ਨਾਮਜ਼ਦਗੀ ਦਾਖਲ ਹੋਈ ਹੈ ¢ ਪੰਚਾਇਤ ਸੰਮਤੀ ਰੁੜਕਾ ਕਲਾਂ ਦੇ ਜ਼ੋਨ ਪਾਸਲਾ ਤੋਂ 2 ਜਦਕਿ ਮਹਿਸਮਪੁਰ, ਡੱਲੇਵਾਲ, ਮਾਹਲ ਤੇ ਕਾਲਾ ਤੋਂ 1-1 ਨਾਮਜ਼ਦਗੀ ਦਾਖ਼ਲ ਹੋਈ ਹੈ¢ ਇਸੇ ਤਰ੍ਹਾਂ ਪੰਚਾਇਤ ਸੰਮਤੀ ਮਹਿਤਪੁਰ ਦੇ ਜ਼ੋਨ ਪੰਡÏਰੀ ਖਾਸ ਤੇ ਸਿੰਘਪੁਰ ਬੇਟ ਤੋਂ ਇਕ-ਇਕ, ਜ਼ੋਨ ਉਮਰੇਵਾਲ ਬਿੱਲਾ ਤੋਂ 4 ਅਤੇ ਜ਼ੋਨ ਮੰਡਿਆਲਾ, ਸੋਹਲ ਜਗੀਰ, ਭੱਦੋ, ਦਾਨੇਵਾਲ ਤੋਂ 2-2 ਨਾਮਜ਼ਦਗੀਆਂ ਦਾਖ਼ਲ ਹੋਈਆਂ¢ ਇਸ ਤੋਂ ਇਲਾਵਾ ਪੰਚਾਇਤ ਸੰਮਤੀ ਲੋਹੀਆਂ ਖਾਸ ਦੇ ਜ਼ੋਨ ਗਿੱਦੜਪਿੰਡੀ ਤੋਂ 2 ਅਤੇ ਚੱਕ ਚੇਲਾ ਤੇ ਰੂਪੇਵਾਲ ਤੋਂ ਇਕ-ਇਕ ਨਾਮਜ਼ਦਗੀ ਦਾਖ਼ਲ ਹੋਈ ਹੈ¢ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ 4 ਦਸੰਬਰ ਤੱਕ ਦਾਖ਼ਲ ਕਰਵਾਏ ਜਾ ਸਕਦੇ ਹਨ¢ ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਸਵੇਰੇ 11 ਤੋਂ ਸ਼ਾਮ 3 ਵਜੇ ਤੱਕ ਸਬੰਧਤ ਰਿਟਰਨਿੰਗ ਅਫ਼ਸਰਾਂ/ਸਹਾਇਕ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਦਾਖਲ ਕਰਵਾਈਆਂ ਜਾ ਸਕਦੀਆਂ ਹਨ¢ ਡਾ. ਅਗਰਵਾਲ ਨੇ ਦੱਸਿਆ ਕਿ ਇਹ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ ¢ ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ ਨੂੰ ਹੋਵੇਗੀ ¢ ਨਾਮਜ਼ਦਗੀਆਂ 6 ਦਸੰਬਰ ਸ਼ਾਮ 3 ਵਜੇ ਤੱਕ ਵਾਪਸ ਲਈਆਂ ਜਾ ਸਕਦੀਆਂ ਹਨ ¢ ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਪੈਣਗੀਆਂ ¢ ਪੋਲ ਹੋਈਆਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਸਵੇਰੇ 8 ਵਜੇ ਤੋਂ ਹੋਵੇਗੀ¢