ਸਕੂਲੀ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਦੀਵਾਲੀ ਦੀਆਂ ਖੁਸ਼ੀਆਂ
ਜੰਡਿਆਲਾ ਮੰਜਕੀ, 9 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)- ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਗੱਗੜ, ਜੰਡਿਆਲਾ ਵਿਖੇ ਇੰਜੀਨੀਅਰ ਬਲਰਾਜ ਸਿੰਘ ਗਿੱਲ ਵਲੋਂ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਗਏ ਤੇ ਦਿਵਾਲੀ ਦੀਆਂ ਸਾਰੇ ਵਿਦਿਆਰਥੀਆਂ ਤੇ ਸਟਾਫ ਨੂੰ ਵਧਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸੇ ਸਕੂਲ ’ਚੋਂ ਪੜ੍ਹ ਕੇ ਉਹ ਉੱਚ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੇ ਹਨ ਤੇ ਤੁਸੀਂ ਵਿਦਿਆਰਥੀ ਵੀ ਇਸ ਸਕੂਲ ’ਚੋਂ ਪੜ੍ਹ ਕੇ ਉਚ ਅਹੁਦਿਆਂ ਤੇ ਪਹੁੰਚ ਸਕਦੇ ਹੋ।
ਜੰਡਿਆਲਾ ਮੰਜਕੀ, 9 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)- ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਗੱਗੜ, ਜੰਡਿਆਲਾ ਵਿਖੇ ਇੰਜੀਨੀਅਰ ਬਲਰਾਜ ਸਿੰਘ ਗਿੱਲ ਵਲੋਂ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਗਏ ਤੇ ਦਿਵਾਲੀ ਦੀਆਂ ਸਾਰੇ ਵਿਦਿਆਰਥੀਆਂ ਤੇ ਸਟਾਫ ਨੂੰ ਵਧਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸੇ ਸਕੂਲ ’ਚੋਂ ਪੜ੍ਹ ਕੇ ਉਹ ਉੱਚ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੇ ਹਨ ਤੇ ਤੁਸੀਂ ਵਿਦਿਆਰਥੀ ਵੀ ਇਸ ਸਕੂਲ ’ਚੋਂ ਪੜ੍ਹ ਕੇ ਉਚ ਅਹੁਦਿਆਂ ਤੇ ਪਹੁੰਚ ਸਕਦੇ ਹੋ। ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਸਕੂਲ ਬਸਤੇ ਅਤੇ ਸਟੇਸ਼ਨਰੀ ਭੇਟ ਕੀਤੀ ਗਈ। ਸਕੂਲ ਮੁਖੀ ਕੁਲਵੀਰ ਕੁਮਾਰ ਨੇ ਉਨ੍ਹਾਂ ਦੇ ਪਰਿਵਾਰ ਦਾ ਇਸ ਕਾਰਜ ਲਈ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਦੇ ਪਰਿਵਾਰਿਕ ਮੈਂਬਰ ਸਰਬਜੀਤ ਕੌਰ, ਸ਼ੀਤਲ ਸਿੰਘ, ਜਸਕਰਨ ਸਿੰਘ ਗਿੱਲ, ਮਨਪ੍ਰੀਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਸ਼ਾਲੂ, ਰੀਟਾ ਰਾਣੀ, ਮੋਨਿਕਾ ਸ਼ਰਮਾ, ਸੰਦੀਪ ਕੌਰ ,ਤਨੂੰ , ਰੋਜੀ , ਨੀਲਮ ਰਾਣੀ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।