ਜਲੰਧਰ 3 ਦਸੰਬਰ (ਸ਼ਿਵ)-ਰਾਈਸ ਮਿਲਰ ਐਸੋਸੀਏਸ਼ਨ ਪੰਜਾਬ ਪ੍ਰਧਾਨ ਸ਼੍ਰੀ ਗਿਆਨ ਚੰਦ ਭਾਰਦਵਾਜ ਨੇ ਆਪਣੇ ਇੱਕ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਐਫ.ਸੀ.ਆਈ. ਵਲੋਂ ਸ਼ੈਲਰ ਮਾਲਕਾਂ ਦੇ ਚੌਲ ਨਾ ਲੈਣ ਅਤੇ ਮੋਤੀ ਵਰਗੇ ਚੋਲਾਂ ਦੇ ਸੈਂਪਲ ਫੇਲ੍ਹ ਕਰਨ ਦੇ ਵਿਰੋਧ ਵਿੱਚ ਸ਼ੈਲਰ ਮਾਲਕਾਂ ਵਲੋਂ ਸ਼ੁੱਕਰਵਾਰ 5 ਦਸੰਬਰ ਨੂੰ ਐਫਸੀਆਈ ਦਫਤਰ ਚੰਡੀਗੜ੍ਹ ਦਾ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਘਿਰਾਓ ਕੀਤਾ ਜਾਵੇਗਾ ਅਤੇ ਸੀ.ਐਮ.ਡੀ. ਐਫ.ਸੀ.ਆਈ. ਵਿਰੁੱਧ ਨਾਅਰੇਬਾਜ਼ੀ ਕੀਤੀ ਜਾਵੇਗੀ ਤੇ ਸਭ ਤੋਂ ਗੰਭੀਰ ਹਾਲਾਤਾਂ ਵਿੱਚ ਚÏਲ ਮਿੱਲਰ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ¢ ਗਿਆਨ ਚੰਦ ਭਾਰਦਵਾਜ ਨੇ ਪੰਜਾਬ ਸਰਕਾਰ ਤੋਂ ਅਪੀਲ ਕਰਦਿਆਂ ਕਿਹਾ ਹੈ ਕਿ ਉਸ ਨੂੰ ਮਿੱਲਰਾਂ ਦਾ ਮਜ਼ਬੂਤੀ ਨਾਲ ਸਮਰਥਨ ਕਰਨਾ ਚਾਹੀਦਾ ਹੈ ਨਹੀਂ ਤਾਂ ਉਹ ਪੰਜਾਬ ਸਰਕਾਰ ਦੇ ਵਿਰੁੱਧ ਵੀ ਸੰਘਰਸ਼ ਸ਼ੁਰੂ ਕਰ ਸਕਦੇ ਹਨ¢ ਉਨਾਂ ਸ਼ੈਲਰ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸ਼ੈਲਰ ਮਾਲਕਾਂ ਨੂੰ ਉਦਯੋਗ ਨੂੰ ਬਚਾਉਣ ਲਈ ਸੰਘਰਸ਼ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ¢ ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ 'ਚ ਇਸ ਗੱਲ ਦਾ ਗੁੱਸਾ ਹੈ ਕਿ ਐਫਸੀਆਈ ਵਲੋਂ ਚੌਲ ਨਹੀਂ ਲਏ ਜਾ ਰਹੇ ਹਨ¢ ਬੰਗਾ ਅਤੇ ਭੋਗਪੁਰ ਵਿੱਚ ਜਿਹੜੇ ਮੋਤੀ ਵਰਗੇ ਚੌਲਾਂ ਦੇ ਸੈਂਪਲ ਫੇਲ੍ਹ ਹੋਏ ਹਨ ਉਨ੍ਹਾਂ ਕਰਕੇ ਵੀ ਸ਼ੈਲਰ ਮਾਲਕਾਂ ਵਿੱਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ¢ ਸ੍ਰੀ ਗਿਆਨ ਚੰਦ ਭਾਰਦਵਾਜ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸ਼ੰਕਾ ਹੈ ਕਿ ਪੰਜਾਬ ਵਿੱਚੋਂ ਚÏਲ ਨਾ ਖਰੀਦਣ ਲਈ ਇਸ ਤਰ੍ਹਾਂ ਦੇ ਕਦਮ ਉਠਾਏ ਜਾ ਰਹੇ ਹਨ¢