10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਓਵਰਲੋਡਿੰਗ 'ਤੇ ਚੁੱਪ ਕਿਉਂ ਪੁਲਿਸ ਪ੍ਰਸ਼ਾਸਨ...? ਟ੍ਰੈਫਿਕ ਪੁਲਿਸ ਦੇ ਸਾਹਮਣੇ ਹੀ ਬੇਰੋਕ-ਟੋਕ ਦÏੜ ਰਹੇ ਖ਼ਤਰਨਾਕ ਵਾਹਨ

ਅਜੀਤ ਡੈਸਕ 04-12-2025
ਮਕਸੂਦਾਂ, 3 ਦਸੰਬਰ (ਸÏਰਵ ਮਹਿਤਾ)-ਸ਼ਹਿਰ 'ਚ ਆਏ ਦਿਨ ਓਵਰਲੋਡਿੰਗ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ ਨੇ ਲੋਕਾਂ ਦੀ ਜਾਨ ਲੈਣੀ ਆਮ ਗੱਲ ਬਣ ਗਈ ਹੈ ¢ ਹਾਦਸਿਆਂ ਦੀਆਂ ਖਬਰਾਂ ਸੁਰਖੀਆਂ ਬਣਦੀਆਂ ਹਨ, ਪਰ ਸਵਾਲ ਇਹ ਹੈ ਕਿ ਕੀ ਇਨ੍ਹਾਂ ਹਾਦਸਿਆਂ ਤੋਂ ਬਾਅਦ ਵੀ ਟ੍ਰੈਫਿਕ ਪ੍ਰਸ਼ਾਸਨ ਜਾਗਦਾ ਹੈ? ਹਾਲਾਤ ਇਹ ਦਰਸਾਉਂਦੇ ਹਨ ਕਿ ਪੁਲਿਸ ਦੇ ਕੰਨ 'ਤੇ ਜ਼ਰਾ ਵੀ ਜੂ ਨਹੀਂ ਸਰਕਦੀ¢ ਇਹ ਸਵਾਲ ਸ਼ਹਿਰ ਦੇ ਹਰ ਨਾਗਰਿਕ ਦੇ ਮਨ ਵਿੱਚ ਹੈ ਕਿ ਆਖਰ ਜ਼ਿੰਮੇਵਾਰ ਕÏਣ? ਟ੍ਰੈਫਿਕ ਪੁਲਿਸ ਸਵੇਰੇ ਤੋਂ ਸ਼ਾਮ ਤੱਕ ਸ਼ਹਿਰ ਦੇ ਵੱਖ-ਵੱਖ ਚੌਕਾਂ 'ਤੇ ਮÏਜੂਦ ਤਾਂ ਜ਼ਰੂਰ ਰਹਿੰਦੀ ਹੈ, ਪਰ ਉਨ੍ਹਾਂ ਦੀ ਕਾਰਗੁਜ਼ਾਰੀ ਸਿਰਫ ਦੋ ਪਈਆ ਵਾਹਨਾਂ ਨੂੰ ਰੋਕ ਕੇ ਚਲਾਨ ਕੱਟਣ ਜਾਂ ਬਾਹਰਲੇ ਸੂਬਿਆਂ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਣ ਤੱਕ ਹੀ ਸੀਮਿਤ ਕਿਉਂ ਹੈ? ਸ਼ਹਿਰ ਦੇ ਮੁੱਖ ਚÏਾਕਾਂ-ਖ਼ਾਸ ਕਰਕੇ ਪਠਾਨਕੋਟ ਚÏਾਕ ਅਤੇ ਲੰਮਾ ਪਿੰਡ ਚÏਾਕ 'ਤੇ ਹਰ ਵੇਲੇ ਪੁਲਿਸ ਮੁਲਾਜ਼ਮ ਮÏਜੂਦ ਰਹਿੰਦੇ ਹਨ, ਪਰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਐਸੇ ਅਨੇਕਾਂ ਵਾਹਨ ਲੰਘਦੇ ਹਨ ਜੋ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹਨ¢ ਖ਼ਾਸ ਕਰਕੇ ਓਵਰਲੋਡਿੰਗ ਅਤੇ ਵਾਹਨਾਂ 'ਤੇ ਲੰਬਾ-ਚÏੜਾ ਸਾਮਾਨ ਰੱਖ ਕੇ ਦÏੜ ਰਹੀਆਂ ਟਰੱਕ ਟਰਾਲੀਆਂ ਸਭ ਤੋਂ ਵੱਡਾ ਖਤਰਾ ਹਨ¢ ਐਸੇ ਵਾਹਨਾਂ ਦੀ ਲੰਬਾਈ ਅਕਸਰ ਕਾਨੂੰਨੀ ਹੱਦ ਤੋਂ ਕਈ ਗੁਣਾ ਵੱਧ ਹੁੰਦੀ ਹੈ, ਜੋ ਸੜਕ 'ਤੇ ਹੋਰ ਵਾਹਨ ਚਾਲਕਾਂ ਲਈ ਮÏਤ ਦੇ ਫੰਧੇ ਤੋਂ ਘੱਟ ਨਹੀਂ ¢ ਦੁੱਖ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਪੁਲਿਸ ਦੀ ਮÏਜੂਦਗੀ ਵਿੱਚ ਹੋ ਰਿਹਾ ਹੈ, ਪਰ ਟਰੈਫਿਕ ਨਿਯਮਾਂ ਦੀ ਇਸ ਤਰ੍ਹਾਂ ਦੀ ਉਲੰਘਣਾ ਨੂੰ ਪੁਲਿਸ ਅਣਦੇਖਾ ਕਰ ਦਿੰਦੀ ਹੈ¢ ਜਦੋਂਕਿ ਦੋ ਪਈਆ ਚਾਲਕਾਂ ਨੂੰ ਹੈਲਮੈਟ ਨਾ ਪਾਉਣ, ਜਾਂ ਬਾਹਰਲੇ ਸੂਬੇ ਦੀ ਗੱਡੀ ਦੇ ਸ਼ਹਿਰ ਵਿੱਚ ਦਾਖ਼ਲ ਹੋਣ 'ਤੇ ਫੜਿਆ ਜਾਂਦਾ ਹੈ, ਉਥੇ ਹੀ ਭਾਰੀ ਭਰਕਮ ਓਵਰਲੋਡਿਡ ਵਾਹਨਾਂ ਨੂੰ ਬੇਰੋਕ-ਟੋਕ ਛੱਡ ਦੇਣਾ ਇਕ ਵੱਡਾ ਪ੍ਰਸ਼ਨ ਖੜ੍ਹਦਾ ਹੈ ¢ ਕੀ ਪ੍ਰਸ਼ਾਸਨ ਦੇ ਵਿਭਾਗੀ ਆਦੇਸ਼ ਸਿਰਫ ਛੋਟੇ ਵਾਹਨਾਂ ਲਈ ਹਨ? ਕੀ ਭਾਰੀ ਵਾਹਨਾਂ ਦੀ ਜਾਂਚ ਕਰਨਾ ਡਿਊਟੀ ਦਾ ਹਿੱਸਾ ਨਹੀਂ? ਜੇਕਰ ਓਵਰਲੋਡਿੰਗ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਚÏਾਕਾਂ 'ਤੇ ਖੜ੍ਹੇ ਅਧਿਕਾਰੀ ਵੱਡੇ ਵਾਹਨਾਂ ਦੀ ਪੜਤਾਲ ਕਰਨ, ਤਾਂ ਕਈ ਜਾਨਾਂ ਬਚ ਸਕਦੀਆਂ ਹਨ ਪਰ ਜਦ ਤੱਕ ਟ੍ਰੈਫਿਕ ਪੁਲਿਸ ਆਪਣੀ ਕਾਰਗੁਜ਼ਾਰੀ ਵਿੱਚ ਇਮਾਨਦਾਰੀ ਨਹੀਂ ਲਿਆਉਂਦੀ, ਹਾਲਾਤ ਬਦਲਨੇ ਮੁਸ਼ਕਿਲ ਹਨ ¢
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਤਲਵਣ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਬਲਬੀਰ ਕੌਰ ਵਲੋਂ ਕਾਗਜ਼ ਦਾਖ਼ਲ ਅਗਲੀ ਖ਼ਬਰ ਨਸ਼ੀਲੇ ਪਦਾਰਥ ਦੇ ਮਾਮਲੇ 'ਚ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।