ਹੋਸੂਰ (ਤਾਮਿਲਨਾਡੂ), 10 ਨਵੰਬਰ - ਤਾਮਿਲਨਾਡੂ ਦੇ ਹੋਸੂਰ ਸਥਿਤ ਟਾਟਾ ਇਲੈਕਟ੍ਰਾਨਿਕਸ ਦੇ ਪਲਾਂਟ ਵਿਚ ਵਾਪਰੀ ਇਕ ਘਟਨਾ ਦੌਰਾਨ ਤਿੰਨ ਕਾਮਿਆਂ ਦੀ ਮੌਤ ਹੋ ਗਈ ਹੈ।
ਰਾਜ ਮੰਤਰੀ ਵਿਰੁਧਾਈ ਮਗਲ ਕੀਰਥਨਾ ਨੇ ਕਿਹਾ, "ਹੋਸੂਰ ਵਿਚ ਟਾਟਾ ਇਲੈਕਟ੍ਰਾਨਿਕਸ ਦੇ ਪਲਾਂਟ ਵਿਚ ਵਾਪਰੀ ਇਸ ਦੁਖਦਾਈ ਘਟਨਾ ਵਿਚ ਤਿੰਨ ਕੀਮਤੀ ਜਾਨਾਂ ਚਲੀਆਂ ਜਾਣ 'ਤੇ ਮੈਨੂੰ ਬਹੁਤ ਡੂੰਘਾ ਦੁੱਖ ਹੈ... ਮੈਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਹਦਾਇਤ ਦਿੱਤੀ ਹੈ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਇਸ ਸਥਿਤੀ ਨਾਲ ਬਹੁਤ ਹੀ ਫੌਰੀ ਤੌਰ 'ਤੇ ਨਜਿੱਠਿਆ ਜਾਵੇ। ਹਰੇਕ ਕਾਮੇ ਦੀ ਸੁਰੱਖਿਆ ਅਤੇ ਮਾਣ-ਸਨਮਾਨ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ। ਇਸ ਦੁਖਦਾਈ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਹਰ ਜ਼ਰੂਰੀ ਕਦਮ ਚੁੱਕਿਆ ਜਾਵੇ।"
ਤਾਜ਼ਾ ਖ਼ਬਰਾਂ
Free
ਤਾਮਿਲਨਾਡੂ : ਟਾਟਾ ਇਲੈਕਟ੍ਰਾਨਿਕਸ ਦੇ ਪਲਾਂਟ ਵਿਚ ਵਾਪਰੀ ਇਕ ਘਟਨਾ ਦੌਰਾਨ ਤਿੰਨ ਕਾਮਿਆਂ ਦੀ ਮੌਤ
ਹੋਸੂਰ (ਤਾਮਿਲਨਾਡੂ), 10 ਨਵੰਬਰ - ਤਾਮਿਲਨਾਡੂ ਦੇ ਹੋਸੂਰ ਸਥਿਤ ਟਾਟਾ ਇਲੈਕਟ੍ਰਾਨਿਕਸ ਦੇ ਪਲਾਂਟ ਵਿਚ ਵਾਪਰੀ ਇਕ ਘਟਨਾ ਦੌਰਾਨ ਤਿੰਨ ਕਾਮਿਆਂ ਦੀ ਮੌਤ ਹੋ...
ਅਜੀਤ ਡੈਸਕ
10-11-2026