11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪਾਵਰਕਾਮ ਟ੍ਰਾਂਸਕੋ ਠੇਕਾ ਮੁਲਾਜ਼ਮਾਂ ਵਲੋਂ ਧਰਨਾ

ਅਜੀਤ ਡੈਸਕ 04-12-2025
ਮਹਿਤਪੁਰ, 3 ਦਸੰਬਰ (ਲਖਵਿੰਦਰ ਸਿੰਘ)-ਪਾਵਰਕਾਮ ਟ੍ਰਾਂਸਕੋ ਠੇਕਾ ਮੁਲਜ਼ਾਮ ਯੂਨੀਅਨ ਨਕੋਦਰ ਡਵੀਜ਼ਨ ਦੇ ਸਾਰਿਆਂ ਦੇ ਕਰਮਚਾਰੀਆਂ ਨੇ ਧਰਨਾ ਪ੍ਰਦਰਸ਼ ਕੀਤਾ | ਇਸ ਦੌਰਾਨ ਗੱਲਬਾਤ ਕਰਦਿਆਂ ਨਕੋਦਰ ਡਵੀਜ਼ਨ ਦੇ ਪ੍ਰਧਾਨ ਸਰਬਜੀਤ ਸਿੰਘ, ਜਗਦੀਪ ਥਾਪਰ, ਗੁਰਪ੍ਰੀਤ ਸਿੰਘ, ਸੋਹਲਪ੍ਰੀਤ, ਬਬਲਦੀਪ, ਤੀਰਥ ਸਿੰਘ, ਰਾਜਵੀਰ ਕੁਮਾਰ, ਮਨਪ੍ਰੀਤ ਸਿੰਘ ਅਤੇ ਸਾਰੇ ਸਾਥੀਆ ਨੇ ਕਿਹਾ ਕਿ ਸਰਕਾਰ ਸਾਡੀ ਗੱਲ ਨੂੰ ਅਣਦੇਖਾ ਕਰ ਰਹੀ ਹੈ | ਸਰਕਾਰ ਮੀਟਿੰਗਾਂ ਦਾ ਸਮਾਂ ਦੇ ਕੇ ਕਈ ਵਾਰ ਮੁੱਕਰ ਗਈ ਹੈ | ਉਨ੍ਹਾਂ ਮੰਗ ਕੀਤੀ ਕਿ ਆਊਟਸੋਰਸ ਮੁਲਜ਼ਾਮਾਂ ਨੂੰ ਸਿੱਧਾ ਵਿਭਾਗ ਵਿੱਚ ਭਰਤੀ ਕਰਨ ਤੇ ਬਾਕੀ ਰਹਿੰਦੀਆਂ ਮੰਗਾਂ 'ਤੇ ਵੀ ਸਹਿਮਤੀ ਕਰਨ, ਜੇਕਰ ਸਾਡੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ |
ਪਿਛਲੀ ਖ਼ਬਰ ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ ਕਾਮਿਆਂ ਵਲੋਂ ਧਰਨਾ ਦੂਸਰੇ ਦਿਨ ਵੀ ਜਾਰੀ ਅਗਲੀ ਖ਼ਬਰ ਆਮਦਨ ਕਰ ਵਿਭਾਗ ਜਲੰਧਰ ਵਲੋਂ ਆਦਮਪੁਰ ਵਿਖੇ ਜਾਗਰੂਕਤਾ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।