ਆਦਮਪੁਰ, 3 ਦਸੰਬਰ (ਰਮਨ ਦਵੇਸਰ)-ਮੁੱਖ ਕਮਿਸ਼ਨਰ ਆਮਦਨ ਕਰ, ਅੰਮਿ੍ਤਸਰ ਡਾ. ਜੀ. ਐਸ. ਫ਼ਨੀ ਕਿਸ਼ੋਰ ਦੀ ਅਗਵਾਈ ਹੇਠ ਆਮਦਨ ਕਰ ਵਿਭਾਗ, ਜਲੰਧਰ ਵਲੋਂ ਕਰਦਾਤਾਂ ਅਤੇ ਸਥਾਨਕ ਨਾਗਰਿਕਾਂ ਨੂੰ ਆਮਦਨ ਕਰ ਦੀ ਪਾਲਣਾ ਬਾਰੇ ਜਾਗਰੂਕ ਕਰਨ ਲਈ ਇੱਕ ਆਊਟਰੀਚ ਅਤੇ ਜਾਗਰੂਕਤਾ ਪ੍ਰੋਗਰਾਮ ਆਦਮਪੁਰ ਵਿਖੇ ਕਰਵਾਇਆ ਗਿਆ | ਇਹ ਪ੍ਰੋਗਰਾਮ ਜੇ. ਐਸ. ਮਿਨਹਾਸ, ਪਿ੍ੰਸੀਪਲ ਕਮਿਸ਼ਨਰ ਇਨਕਮ ਟੈਕਸ-1, ਜਲੰਧਰ ਅਤੇ ਧਰਮਿੰਦਰ ਪੂਨੀਆ, ਵਧੀਕ ਕਮਿਸ਼ਨਰ ਇਨਕਮ ਟੈਕਸ, ਰੇਂਜ-4, ਜਲੰਧਰ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਸੰਚਾਲਨ ਵਰਡ-4 (3) ਜਲੰਧਰ ਦੇ ਆਮਦਨ ਕਰ ਅਧਿਕਾਰੀ ਵਿਨੇ ਸ਼ਰਮਾ ਅਤੇ ਉਨ੍ਹਾਂ ਦੇ ਨਾਲ ਇੰਸਪੈਕਟਰ ਪੂਜਾ ਚੌਹਾਨ ਵਲੋਂ ਕੀਤਾ ਗਿਆ, ਦੋਵਾਂ ਅਧਿਕਾਰੀਆਂ ਨੇ ਮੌਜੂਦ ਲੋਕਾਂ ਨੂੰ ਆਮਦਨ ਕਰ ਦੀਆਂ ਵੱਖ-ਵੱਖ ਧਾਰਾਵਾਂ ਅਤੇ ਨਿਯਮਾਂ ਬਾਰੇ ਖੁੱਲ੍ਹ ਕੇ ਜਾਣਕਾਰੀ ਦਿੱਤੀ | ਉਹਨਾ ਨੇ ਕਿਹਾ ਕਿ 15 ਦਸੰਬਰ ਨੂੰ ਐਡਵਾਂਸ ਟੈਕਸ ਸਮੇਂ 'ਤੇ ਜਮ੍ਹਾਂ ਕਰਵਾਉਣ ਨਾਲ ਵਿਆਜ ਦੇਣਦਾਰੀ ਤੋਂ ਬਚਿਆ ਜਾ ਸਕਦਾ ਹੈ | ਇਸ ਮੌਕੇ ਰਾਜ ਕੁਮਾਰ ਪਾਲ, ਸਤਪਾਲ ਬਜਾਜ, ਜਗਦੀਸ਼ ਪਰਸਰੀਚਾ, ਪਰਵੀਨ ਟੰਡਨ, ਪ੍ਰਧਾਨ ਦਰਸ਼ਨ ਸਿੰਘ ਕਰਵਲ, ਹਰਪ੍ਰੀਤ ਸੰੂਧ, ਸੰਜੂ ਨਾਇਰ, ਅਸ਼ਵਨੀ ਸਿੰਘਲਾ, ਮਾਨੋਰਲਾਲ ਟੰਡਨ, ਮਨੀਸ਼ ਮਕੜ, ਦੀਪਕ ਕਪੂਰ, ਨੀਲਕਮਲ ਕਪੂਰ, ਕੁਲਦੀਪ ਗੁਪਤਾ, ਵਿਸ਼ਾਲ ਵਰਮਾ, ਗੂਲਸ਼ਨ ਵਰਮਾ, ਜਤਿੰਦਰ ਸਿੰਘ ਅਤੇ ਹੋਰ ਵੱਡੀ ਗਿਣਤੀ 'ਚ ਦੁਕਾਨਦਾਰ ਹਾਜ਼ਰ ਸਨ |