ਆਦਮਪੁਰ, 3 ਦਸੰਬਰ (ਹਰਪ੍ਰੀਤ ਸਿੰਘ)-ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਨਿਰਮਲ ਸਿੰਘ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੁਸਾਇਟੀ ਵਲੋਂ ਸਨਮਾਨ ਕੀਤਾ ਗਿਆ ਹੈ, ਉਸ ਬਾਰੇ ਸਮੀਖਿਆ ਕੀਤੀ ਅਤੇ ਸਮੂਹ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਸੁਸਾਇਟੀ ਦੇ ਯਤਨਾਂ ਦੀ ਸ਼ਲਾਘਾ ਕਰ ਦਿਆ ਦੱਸਿਆ ਕਿ ਸੀਨੀਅਰ ਸਿਟੀਜਨ ਵੈੱਲਫੇਅਰ ਸੁਸਾਇਟੀ ਵਲੋਂ ਵਿਦਿਆਰਥੀਆਂ ਵਿੱਚ ਪੜ੍ਹਾਈ ਦੀ ਲਗਨ ਵਧਾਉਣ ਲਈ ਜੋ ਮਿਸ਼ਨ ਚਲਾਇਆ ਗਿਆ ਹੈ ਉਸ ਵਿੱਚ ਸਫਲਤਾ ਮਿਲਦੀ ਨਜ਼ਰ ਆ ਰਹੀ | ਸਮੂਹ ਸਕੂਲਾਂ ਵਲੋਂ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਨਿਰਮਲ ਸਿੰਘ ਬਾਂਸਲ, ਦਰਸ਼ਨ ਸਿੰਘ ਦਰਸ਼ੀ, ਜਸਵਿੰਦਰ ਸਿੰਘ ਵਿਰਦੀ, ਮਹਿੰਦਰ ਸਿੰਘ, ਸ਼ਿੰਗਾਰਾ ਸਿੰਘ ਮਿਨਹਾਸ, ਆਤਮਾ ਰਾਮ ਕਡਿਆਣਾ, ਰਜਿੰਦਰ ਸਿੰਘ ਭਾਰਜ, ਓਮ ਪ੍ਰਕਾਸ਼, ਕਮਲਜੀਤ ਸਿੰਘ ਰਹਿਸੀ,ਆਤਮਾ ਰਾਮ, ਮਹਿੰਦਰ ਸਿੰਘ, ਸਰਵਣ ਦਾਸ ਕਡਿਆਣਾ, ਰਾਜ ਰਾਣੀ, ਜਸਵੰਤ ਸਿੰਘ, ਜਸਪਾਲ ਸਿੰਘ, ਸਰਵਣ ਦਾਸ ਭਾਰਦਵਾਜ, ਪ੍ਰਦੀਪ ਸਿੰਘ ਕਲਸੀ, ਪ੍ਰਦੀਪ ਸਿੰਘ ਕਲਸੀ, ਰਾਜ ਕੁਮਾਰ ਗ੍ਰੈਜੂਏਟ ਸਮੇਤ ਮੈਂਬਰ ਹਾਜ਼ਰ ਹੋਏ |