ਕਰਤਾਰਪੁਰ, 3 ਦਸੰਬਰ (ਭਜਨ ਸਿੰਘ)-ਸਮਾਜ ਸੇਵੀ ਸੰਸਥਾ ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵਲੋਂ ਐਸ. ਵੀ. ਪੀ. ਮੈਡੀਕਲ ਕੈਂਪ ਡਾ. ਮਧੂ ਸੂਦਨ ਸ਼ਰਮਾ ਕੈਨੇਡਾ ਦੇ ਸਹਿਯੋਗ ਨਾਲ ਵੱਖ-ਵੱਖ ਪਿੰਡਾਂ 'ਚ ਲਗਾਏ ਜਾ ਰਹੇ ਮੈਡੀਕਲ ਕੈਂਪਾਂ ਦੀ ਲੜੀ ਦੇ ਹਿੱਸੇ ਵਜੋਂ ਮੈਡਮ ਸੁਮਨ ਲਤਾ ਕਲਹਣ ਦੇ ਪ੍ਰਬੰਧਾਂ ਹੇਠ ਪਿੰਡ ਅੰਬੀਆਂ ਤੋਹਫ਼ਾ 'ਚ 159ਵਾਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਮੈਡਮ ਸੁਮਨ ਲਤਾ ਕਲਹਣ ਨੇ ਆਖਿਆ ਕਿ ਵਿਦੇਸ਼ 'ਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕ ਅੱਜ ਵੀ ਆਪਣੇ ਲੋਕਾਂ ਤੇ ਸਮਾਜ ਨਾਲ ਜੁੜੇ ਹੋਏ ਹਨ ਅਤੇ ਅਜਿਹੇ ਕੈਂਪ ਅਤੇ ਆਪਣੇ ਸਮਾਜ ਲਈ ਕਾਰਜ ਕਰ ਕੇ ਆਪਣਾ ਫਰਜ਼ ਨਿਭਾਅ ਰਹੇ ਹਨ | ਅੱਜ ਕੈਂਪ ਦੌਰਾਨ 104 ਮਰੀਜ਼ਾਂ ਦੀ ਮੈਡੀਕਲ ਜਾਂਚ, ਬੀ.ਪੀ. ਅਤੇ ਸ਼ੂਗਰ ਦੇ ਟੈਸਟ ਜਾਂਚ ਮੁਫ਼ਤ ਕੀਤੀ ਗਈ ਅਤੇ ਮਰੀਜ਼ਾਂ ਨੂੰ ਦਵਾਈਆਂ ਤੇ ਫਲ ਵੰਡਿਆ ਗਿਆ | ਇਸ ਮੌਕੇ ਮੈਡਮ ਸੁਮਨ ਲਤਾ ਕਲਹਣ ,ਡਾ. ਰੋਹਿਤ ਮਮੋਤਰਾ,ਡਾ. ਅਰਸਪ੍ਰੀਤ ਕੌਰ,ਸਰਬਜੀਤ ਕੌਰ,ਸੁਰਿੰਦਰ ਕੁਮਾਰ ਮੁਕਤਾ, ਪ੍ਰਵੀਨ,ਰਮਨ ਕੁਮਾਰ,ਸਤਨਾਮ ਸਿੰਘ, ਸਰਪੰਚ ਕੁਲਵੰਤ ਸਿੰਘ, ਪਲਵਿੰਦਰ ਸਿੰਘ, ਸੁਰਿੰਦਰਪਾਲ ਸਿੰਘ,ਕਿਸ਼ਨ ਸਿੰਘ ਆਦਿ ਪਿੰਡ ਵਾਸੀ ਤੇ ਆਪੀ ਹਸਪਤਾਲ ਦਾ ਸਟਾਫ਼ ਹਾਜ਼ਰ ਸਨ |