12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਜੇ. ਡੀ. ਸੈਂਟਰਲ ਸਕੂਲ ਆਦਰਾਮਾਨ ਦੇ ਬੱਚਿਆਂ ਨੂੰ ਮਨੋਰੰਜਕ ਟਰਿੱਪ ਕਰਵਾਇਆ

ਅਜੀਤ ਡੈਸਕ 04-12-2025
ਮਹਿਤਪੁਰ,3 ਦਸੰਬਰ (ਲਖਵਿੰਦਰ ਸਿੰਘ)-ਜੇ.ਡੀ ਸੈਂਟਰਲ ਸਕੂਲ ਆਦਰਾਮਾਨ ਵਲੋਂ ਵਿਦਿਆਰਥੀਆਂ ਲਈ ਮਨੋਰੰਜਕ ਟਰਿੱਪ ਕਰਵਾਇਆ ਗਿਆ | ਸਵ. ਸਰਦਾਰ ਰਵੀਪਾਲ ਸਿੰਘ ਦੁਆਰਾ ਸ਼ੁਰੂ ਕੀਤੀ ਰਿਵਾਇਤ ਨੂੰ ਅੱਗੇ ਵਧਾਉਂਦੇ ਹੋਏ, ਮੌਜੂਦਾ ਚੇਅਰਮੈਨ ਸਰਦਾਰ ਸਿਮਰਜੀਤ ਸਿੰਘ ਮੋਮੀ ਅਤੇ ਪਿ੍ੰਸੀਪਲ ਮੈਡਮ ਰੰਜਨਾ ਰਾਏ ਦੀ ਅਗਵਾਈ ਹੇਠ ਇਸ ਟਰਿੱਪ ਨੂੰ ਸਫ਼ਲਤਾਪੂਰਵਕ ਪ੍ਰਬੰਧਿਤ ਕੀਤਾ ਗਿਆ | ਵਿਦਿਆਰਥੀਆਂ ਨੂੰ ਹਾਰਡਿਸ ਵਰਲਡ ਲੁਧਿਆਣਾ ਵਿਖੇ ਲਿਜਾਇਆ ਗਿਆ | ਜਿੱਥੇ ਉਨ੍ਹਾਂ ਨੇ ਇੱਕ ਦਿਨ ਮਨੋਰੰਜਨ ਸਿਖਲਾਈ ਅਤੇ ਨਵੇਂ ਅਨੁਭਵਾਂ ਨਾਲ ਬਿਤਾਇਆ | ਇਸ ਯਾਤਰਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਪਿਆਰ, ਸਦਭਾਵਨਾ, ਅਨੁਸ਼ਾਸਨ, ਸਮੂਹਿਕ ਭਾਵਨਾ ਅਤੇ ਵੱਡਿਆਂ ਦੇ ਸਤਿਕਾਰ ਵਰਗੀਆਂ ਵਡਮੁੱਲੀਆਂ ਸੇਵਾਵਾਂ ਨੂੰ ਮਜ਼ਬੂਤ ਕਰਨਾ ਸੀ | ਸਕੂਲ ਵਲੋਂ ਵਿਦਿਆਰਥੀਆਂ ਲਈ ਬ੍ਰੇਕਫ਼ਾਸਟ ਅਤੇ ਲੰਚ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ | ਬੱਚਿਆਂ ਨੇ ਵੱਖ-ਵੱਖ ਰਾਈਡਾਂ ਦਾ ਆਨੰਦ ਲਿਆ, ਖੁੱਲ੍ਹ ਕੇ ਮੌਜ ਮਸਤੀ ਕੀਤੀ ਅਤੇ ਆਪਣੇ ਦਿਨ ਨੂੰ ਯਾਦਗਾਰ ਬਣਾਇਆ | ਵਿਦਿਆਰਥੀਆਂ ਨੇ ਇਸ ਉਤਸ਼ਾਹ ਪੂਰਨ ਅਤੇ ਸਿੱਖਿਆਤਮਕ ਟਰਿੱਪ ਦੇ ਲਈ ਪਿ੍ੰਸੀਪਲ ਮੈਡਮ ਰੰਜਨਾ ਰਾਏ ਅਤੇ ਸਕੂਲ ਪ੍ਰਬੰਧਨ ਦਾ ਤਹਿ-ਦਿਲੋਂ ਧੰਨਵਾਦ ਕੀਤਾ |
ਪਿਛਲੀ ਖ਼ਬਰ ਆਪੀ ਚੈਰੀਟੇਬਲ ਹਸਪਤਾਲ ਵਲੋਂ ਅੰਬੀਆਂ ਤੋਹਫ਼ਾ 'ਚ ਲਗਾਏ ਮੁਫ਼ਤ ਮੈਡੀਕਲ ਜਾਂਚ ਕੈਂਪ ਦੌਰਾਨ 104 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਤੇ ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਸੋਧ ਬਿੱਲ 2025 ਖ਼ਿਲਾਫ਼ ਰੋਸ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।