ਫਿਲੌਰ, 21 ਅਕਤੂਬਰ (ਸਤਿੰਦਰ ਸ਼ਰਮਾ)-ਸਥਾਨਕ ਡੀ. ਆਰ. ਵੀ., ਡੀ. ਏ. ਵੀ. ਸੈਂਟੇਨਰੀ ਪਬਲਿਕ ਸਕੂਲ ਫਿਲੌਰ ਵਿਖੇ ਦੀਵਾਲੀ ਦਾ ਪਵਿੱਤਰ ਤਿਉਹਾਰ ਉਤਸਾਹ ਤੇ ਸ਼ਰਧਾ ਨਾਲ ਮਨਾਇਆ ਗਿਆ | ਬਾਹਰਵੀਂ ਜਮਾਤ (ਸਾਇੰਸ) ਦੇ ਵਿਦਿਆਰਥੀਆਂ ਵਲੋਂ ਅਯੋਜਤ ਪ੍ਰੋਗਰਾਮ 'ਚ ਦੀਵਾਲੀ ਦੇ ਅਸਲ ਭਾਵ ਹਨ੍ਹੇਰੇ 'ਤੇ ਪ੍ਰਕਾਸ਼ ਦੀ ਜਿੱਤ ਨੂੰ ਬਿਆਨ ਕੀਤਾ ਗਿਆ | 'ਬੰਦੀ ਛੋੜ ਦਿਵਸ' ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ | ਪਿ੍ੰਸੀਪਲ ਡਾ. ਯੋਗੇਸ਼ ਗੰਭੀਰ ਨੇ ਰਸਾਇਣ ਵਿਗਿਆਨ ਦਾ ਖੂਬਸੂਰਤ ਪ੍ਰਯੋਗ ਵਿਖਾਇਆ | ਉਨ੍ਹਾਂ ਇਕ ਵਿਸ਼ੇਸ਼ ਰਸਾਇਣਕ ਪਦਾਰਥ ਕਾਗਜ਼ 'ਤੇ ਛਿੜਕਿਆ, ਜਿਸ ਨਾਲ ਸਾਰੇ ਅਦਿ੍ਸ਼ ਸ਼ਬਦ ਚਮਕ ਉਠੇ | ਡਾ. ਗੰਭੀਰ ਨੇ ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਪੂਨਮ ਸੂਰੀ ਦਾ ਦੀਵਾਲੀ ਸੰਦੇਸ਼ ਪੜ੍ਹ ਕੇ ਸੁਣਾਇਆ |