04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

'ਸ੍ਰੀ ਰਾਮ ਸੁਪਰ ਸਪੈਸ਼ਲਿਟੀ ਹਸਪਤਾਲ' ਦੀ ਨਵੀਂ ਇਮਾਰਤ 'ਚ ਹੋਈ ਸ਼ੁਰੂਆਤ <br/>

ਉਗਘਾਟਨ ਮੌਕੇ ਅਸ਼ਵਨੀ ਸਚਦੇਵਾ, ਨੀਲਮ ਸਚਦੇਵਾ, ਡਾ. ਸੁਸ਼ੀਲ ਸਚਦੇਵਾ, ਡਾ. ਦੀਪਾਂਸ਼ੂ ਸਚਦੇਵਾ, ਡਾ. ਅਮਨਦੀਪ ਕੌਰ ਅਤੇ ਡਾ. ਵਿਜੇ ਮਹਾਜਨ | ਤਸਵੀਰ : ਮੁਨੀਸ਼ <br/> 22-10-2025
ਜਲੰਧਰ, 21 ਅਕਤੂਬਰ (ਐੱਮ. ਐੱਸ. ਲੋਹੀਆ) - ਸਥਾਨਕ ਲਾਜਪਤ ਨਗਰ ਵਿਖੇ ਲਿੰਕ ਰੋਡ 'ਤੇ ਚੱਲ ਰਹੇ 'ਸ੍ਰੀ ਰਾਮ ਸੁਪਰ ਸਪੈਸ਼ਿਲਿਟੀ ਹਸਪਤਾਲ' ਦੇ ਪ੍ਰਬੰਧਕਾਂ ਵਲੋਂ ਨਕੋਦਰ ਚੌਕ ਤੋਂ ਲਿੰਕ ਰੋਡ ਵੱਲ ਜਾਂਦਿਆਂ ਪੁਰਾਣੀ ਇਮਾਰਤ ਤੋਂ ਪਹਿਲਾਂ ਹੀ ਇਕ ਨਵੀਂ ਇਮਾਰਤ 'ਚ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਹੈ | ਹਸਪਤਾਲ ਦੇ ਪ੍ਰਬੰਧਕਾਂ ਵਲੋਂ ਨਵੀਂ ਇਮਾਰਤ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਹਸਪਤਾਲ 'ਚ ਸੇਵਾਵਾਂ ਦੇ ਰਹੇ ਰੀੜ੍ਹ ਦੀ ਹੱਡੀ ਅਤੇ ਦਿਮਾਗ ਦੀ ਸਰਜਰੀ ਦੇ ਮਾਹਿਰ (ਨਿਊਰੋ ਸਰਜਨ) ਡਾ. ਦਿਪਾਂਸ਼ੂ ਸਚਦੇਵਾ ਨੇ ਜਾਣਕਾਰੀ ਦਿੱਤੀ ਕਿ ਹਸਪਤਾਲ ਦੀ ਨਵੀਂ ਇਮਾਰਤ 'ਚ ਪਹਿਲਾਂ ਨਾਲੋਂ ਵੀ ਅਤਿ-ਆਧੁਨਿਕ ਉਪਕਰਨ ਲਗਾਏ ਗਏ ਹਨ, ਜਿਸ ਨਾਲ ਮਰੀਜ਼ਾਂ ਦੇ ਇਲਾਜ 'ਚ ਬਹੁਤ ਸਹੂਲਤ ਮਿਲੇਗੀ | ਉਨ੍ਹਾਂ ਦੱਸਿਆ ਕਿ ਨਵੇਂ ਹਸਪਤਾਲ 'ਚ ਮਾਹਿਰ ਡਾਕਟਰਾਂ ਅਤੇ ਸਹਿਯੋਗੀਆਂ ਦੀ ਟੀਮ 'ਚ ਵੀ ਵਾਧਾ ਕੀਤਾ ਗਿਆ ਹੈ, ਜਿਸ ਨਾਲ ਮਰੀਜ਼ਾਂ ਨੂੰ 24 ਘੰਟੇ ਮਿਆਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣਗੀਆਂ ਅਤੇ ਇਹ ਸਭ ਮਰੀਜ਼ਾਂ ਨੂੰ ਜਲਦੀ ਸਿਹਤਯਾਬ ਹੋਣ 'ਚ ਸਹਾਈ ਵੀ ਹੋਵੇਗਾ | ਇਸ ਮੌਕੇ ਡਾ. ਦੀਪਾਂਸ਼ੂ ਸਚਦੇਵਾ ਦੇ ਪਿਤਾ ਅਸ਼ਵਨੀ ਸਚਦੇਵਾ ਅਤੇ ਮਾਂ ਨੀਲਮ ਸਚਦੇਵਾ ਦੇ ਨਾਲ ਉਨ੍ਹਾਂ ਦੀ ਪਤਨੀ ਡਾ. ਅਮਨਦੀਪ ਕੌਰ ਨੇ ਦੀਪ ਜਗਾ ਕੇ ਉਦਘਾਟਨ ਦੀ ਰਸਮ ਅਦਾ ਕੀਤੀ | ਉਦਘਾਟਨੀ ਸਮਾਗਮ 'ਚ ਮੇਅਰ ਵਨੀਤ ਧੀਰ, ਸੌਰਵ ਸੇਠ, ਡਾ. ਵਿਜੇ ਮਹਾਜਨ, ਡਾ. ਨਵਜੋਤ ਸਿੰਘ ਦਾਹੀਆ, ਡਾ. ਗੁਰਅੰਮਿ੍ਤ ਸਿੰਘ (ਨਿਊਰੋਸਰਜਨ), ਡਾ. ਸੀ.ਪੀ. ਸਿੱਕਾ ਅਤੇ ਡਾ. ਸੰਜੇ ਮਿੱਤਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਮਾਗਮ ਦੌਰਾਨ ਡਾ. ਸਿਮਰਤ ਸਿੰਘ (ਫਿਜ਼ੀਓਥ੍ਰੈਪਿਸਟ), ਡਾ. ਮਨਦੀਪ ਸਿੰਘ (ਫਿਜ਼ੀਓਥ੍ਰੈਪਿਸਟ), ਯੋਗੇਸ਼ ਸ਼ਰਮਾ (ਪ੍ਰਬੰਧਕ), ਤਜਿੰਦਰ ਪਾਲ ਸਿੰਘ (ਜਨਰਲ ਮੈਨੇਜਰ) ਅਤੇ ਹੋਰ ਸਟਾਫ਼ ਦਾ ਵਿਸ਼ੇਸ਼ ਸਹਿਯੋਗ ਰਿਹਾ |

ਪਿਛਲੀ ਖ਼ਬਰ ਡੀ. ਏ. ਵੀ. ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਅੱਜ ਤੱਕ 2, 83. 969 ਮੀਟਰਿਕ ਟਨ ਝੋਨੇ ਦੀ ਹੋਈ ਖ਼ਰੀਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।