18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਗੁਰੂ ਨਾਨਕ ਖ਼ਾਲਸਾ ਕਾਲਜ ਦੇ ਵਿਦਿਆਰਥੀ ਲਕਸ਼ਯ ਸ਼ਰਮਾ ਨੇ ਦੋ ਅੰਤਰਰਾਸ਼ਟਰੀ ਜਿਮਨਾਸਟਿਕ ਚੈਂਪੀਅਨਸ਼ਿਪਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਕੇ ਸੰਸਥਾ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ

ਅਜੀਤ ਡੈਸਕ 06-12-2025
ਯਮੁਨਾਨਗਰ, 5 ਦਸੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਦੇ ਵਿਦਿਆਰਥੀ ਲਕਸ਼ਯ ਸ਼ਰਮਾ ਪੁਰਸ਼ਾਂ ਦੀ ਦੋ ਵੱਕਾਰੀ ਅੰਤਰਰਾਸ਼ਟਰੀ ਜਿਮਨਾਸਟਿਕ ਚੈਂਪੀਅਨਸ਼ਿਪਾਂ ਵਿਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਸੰਸਥਾ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ | ਜਿਮਨਾਸਟਿਕ ਫੈਡਰੇਸ਼ਨ ਆਫ ਇੰਡੀਆ ਦੇ ਅਨੁਸਾਰ ਲਕਸ਼ਯ ਨੇ 20 ਤੋਂ 23 ਮਾਰਚ 2025 ਤੱਕ ਅੰਤਾਲਿਆ, ਤੁਰਕੀ ਵਿਚ ਐਫ. ਆਈ. ਜੀ. ਐਪਰੇਟਸ ਵਰਲਡ ਕੱਪ-2025, 13 ਤੋਂ 14 ਸਤੰਬਰ 2025 ਤੱਕ ਐਫ. ਆਈ. ਜੀ. ਵਰਲਡ ਚੈਲੇਂਜ ਕੱਪ ਪੈਰਿਸ, ਫਰਾਂਸ ਵਿਚ ਆਪਣੀ ਬੇਮਿਸਾਲ ਪ੍ਰਤਿਭਾ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ | ਇਸ ਸੰਬੰਧੀ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਲਕਸ਼ਯ ਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਉਸਨੂੰ ਆਪਣੇ ਖੇਡ ਕਰੀਅਰ ਵਿਚ ਉੱਤਮਤਾ ਲਈ ਯਤਨਸ਼ੀਲ ਰਹਿਣ ਲਈ ਉਤਸ਼ਾਹਿਤ ਕੀਤਾ | ਗਵਰਨਿੰਗ ਬਾਡੀ ਦੇ ਪ੍ਰਧਾਨ ਰਣਦੀਪ ਸਿੰਘ ਜੌਹਰ ਨੇ ਇਸ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੀ ਭਾਗੀਦਾਰੀ ਨਾ ਸਿਰਫ ਸੰਸਥਾ ਦੀ ਸਾਖ ਨੂੰ ਉੱਚਾ ਕਰਦੀ ਹੈ, ਬਲਕਿ ਹੋਰ ਨੌਜਵਾਨ ਐਥਲੀਟਾਂ ਨੂੰ ਵੀ ਉੱਚਾ ਟੀਚਾ ਰੱਖਣ ਲਈ ਪ੍ਰੇਰਿਤ ਕਰਦੀ ਹੈ | ਵਿਭਾਗ ਦੇ ਮੁਖੀ ਡਾ. ਸੰਜੇ ਵਿਜ ਤੇ ਸਰੀਰਕ ਸਿੱਖਿਆ ਵਿਭਾਗ ਦੇ ਡਾ. ਅਮਰਜੀਤ ਸਿੰਘ ਨੇ ਜਿਮਨਾਸਟ ਦੀ ਸਖ਼ਤ ਮਿਹਨਤ ਅਤੇ ਅਣਥੱਕ ਯਤਨਾਂ ਸਮੇਤ ਫੈਕਲਟੀ ਮੈਂਬਰਾਂ ਵਲੋਂ ਦਿੱਤੇ ਗਏ ਨਿਰੰਤਰ ਸਮਰਥਨ ਅਤੇ ਸਲਾਹ-ਮਸ਼ਵਰੇ ਦੀ ਵੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਆਸਾਖੇੜਾ ਮਾਈਨਰ : ਕਿਸਾਨਾਂ ਵਲੋਂ 5 ਜਨਵਰੀ ਨੂੰ 'ਫਾਲ' ਤੇ 'ਪੁਲ' ਖੁਦ ਤੋੜਣ ਦੀ ਚਿਤਾਵਨੀ ਅਗਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਵਿਖੇ 7 ਦਸੰਬਰ ਨੂੰ ਹੋਵੇਗਾ 100 ਕੁੰਡਾਂ ਦਾ ਹਵਨ ਯੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।