ਬਿਆਸ, (ਅੰਮ੍ਰਿਤਸਰ), 18 ਸਤੰਬਰ (ਨਰਿੰਦਰ ਸਿੰਘ)- ਪਿੰਡ ਬੁੱਢਾ ਥੇਹ ਦੇ ਵਸਨੀਕ ਮਲਕੀਤ ਸਿੰਘ ਪੁੱਤਰ ਜਸਪਾਲ ਸਿੰਘ ਵਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਬਿਆਸ, ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿਖੇ ਐਫ. ਆਈ. ਆਰ. ਨੰਬਰ 0286 ਮਿਤੀ 18.09.2026 ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਅਨੁਸਾਰ ਅਨੀਸ਼ ਕੁਮਾਰ ਨੇ ਸਾਲ 2024 ਦੌਰਾਨ ਵੱਖ ਵੱਖ ਮੌਕਿਆਂ ’ਤੇ ਉਸ ਕੋਲੋਂ ਕੁੱਲ 6,00,000/- ਰੁਪਏ ਲਏ 2 ਫੀਸਦੀ ਵਿਆਜ ’ਤੇ ਲਏ ਸਨ। ਇਸ ਸਾਰੀ ਰਕਮ ’ਚੋਂ ਗੂਗਲ ਪੇ ਰਾਹੀਂ ਕੁਝ ਵਿਆਜ ਅਤੇ ਇਕ ਚੈੱਕ ਰਾਹੀਂ 1 ਲੱਖ ਰੁਪਏ ਵਾਪਸ ਵੀ ਮਿਲੇ ਹਨ।ਪਰ ਜਦੋਂ ਸ਼ਿਕਾਇਤਕਰਤਾ ਨੇ ਆਪਣੇ ਸਾਰੇ ਬਾਕੀ ਬਣਦੇ ਪੈਸੇ ਵਾਪਸ ਮੰਗੇ ਤਾਂ ਅਨੀਸ਼ ਕੁਮਾਰ ਨੇ ਕਥਿਤ ਤੌਰ ’ਤੇ ਜਾਤੀ ਸੂਚਕ ਸ਼ਬਦਾਵਲੀ ਵਰਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਇਹ ਸ਼ਬਦ ਉਸ ਨੂੰ ਸਮਾਜ ਚ ਨੀਵਾਂ ਦਿਖਾਉਣ ਅਤੇ ਮਾਨਸਿਕ ਤੌਰ ’ਤੇ ਠੇਸ ਪਹੰਚਾਉਣ ਲਈ ਕਹੇ ਗਏ।
ਤਾਜ਼ਾ ਖ਼ਬਰਾਂ
Free
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ
ਬਿਆਸ, (ਅੰਮ੍ਰਿਤਸਰ), 18 ਸਤੰਬਰ (ਨਰਿੰਦਰ ਸਿੰਘ)- ਪਿੰਡ ਬੁੱਢਾ ਥੇਹ ਦੇ ਵਸਨੀਕ ਮਲਕੀਤ ਸਿੰਘ ਪੁੱਤਰ ਜਸਪਾਲ ਸਿੰਘ ਵਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਬਿਆਸ, ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿਖੇ ਐਫ. ਆਈ. ਆਰ. ਨੰਬਰ 0286 ਮਿਤੀ 18.09.2026 ਦਰਜ ਕੀਤੀ ਗਈ ਹੈ।
ਅਜੀਤ ਡੈਸਕ
18-09-2026