ਖਮਾਣੋ,18 ਸਤੰਬਰ (ਮਨਮੋਹਨ ਸਿੰਘ ਕਲੇਰ) - ਰੇਲਵੇ ਪੁਲਿਸ ਮੋਰਿੰਡਾ ਨੇ ਨਿਊ ਲੁਧਿਆਣਾ ਚੰਡੀਗੜ੍ਹ ਰੇਲਵੇ ਲਾਈਨ ਤੋਂ ਪਿੰਡ ਬਿਲਾਸਪੁਰ ਅਤੇ ਰੇਲਵੇ ਸਟੇਸ਼ਨ ਖਮਾਣੋ ਵਿਚਕਾਰ ਇਕ ਸਿਰ ਧੜ ਨਾਲੋਂ ਰੇਲ ਥੱਲੇ ਆ ਕੇ ਕੱਟੀ ਲਾਸ਼ ਬਰਾਮਦ ਕੀਤੀ ਹੈ, ਜਿਸ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਇਸ ਸੰਬੰਧੀ ਰੇਲਵੇ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਸਵਾ ਦੋ ਵਜੇ ਉਕਤ ਸਥਾਨ ’ਤੇ ਪਈ ਲਾਸ਼ ਹੋਣ ਸੰਬੰਧੀ ਸੂਚਨਾ ਮਿਲੀ ਸੀ। ਜਿਸ ’ਤੇ ਉਨ੍ਹਾਂ ਮੌਕੇ ’ਤੇ ਜਾ ਕੇ ਜਦੋਂ ਲਾਸ਼ ਅਤੇ ਮਾਮਲੇ ਦੀ ਜਾਂਚ ਕੀਤੀ ਕਿ ਇਕ ਵਿਅਕਤੀ ਦੀ ਸਿਰ ਧੜ ਨਾਲੋਂ ਕੱਟੇ ਰੇਲ ਥੱਲੇ ਆ ਕੇ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਕੋਲੋਂ ਸ਼ਨਾਖਤ ਦਾ ਕੋਈ ਵੀ ਸਬੂਤ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਵਿਅਕਤੀ ਸਿਰ ਤੋਂ ਮੋਨਾ, ਦਾੜੀ ਕੱਟਿਆ 50 ਸਾਲਾਂ ਵਿਅਕਤੀ ਜਾਪਦਾ ਹੈ, ਜੋ ਕਿ ਦੇਖਣ ਵਿਚ ਪੰਜਾਬੀ ਹੈ ।ਇਸ ਤੋਂ ਇਲਾਵਾ ਉਸ ਨੇ ਕਾਲੀ ਬਨੈਣ ਅਤੇ ਗ੍ਰੇ ਰੰਗ ਦੀ ਪੈਂਟ ਪਹਿੰਨੀ ਹੋਈ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਕਾਨੂੰਨੀ ਕਾਰਵਾਈ ਕਰਦੇ ਹੋਏ ਰੇਲਵੇ ਪੁਲਿਸ ਵਲੋਂ ਲਾਸ਼ ਨੂੰ ਸ਼ਨਾਖਤ ਲਈ ਸਥਾਨਕ ਸਿਵਲ ਹਸਪਤਾਲ ਖਮਾਣੋ ਵਿਖੇ 72 ਘੰਟੇ ਸ਼ਨਾਖਤ ਲਈ ਰੱਖਿਆ ਹੈ ।
ਤਾਜ਼ਾ ਖ਼ਬਰਾਂ
Free
ਰੇਲਵੇ ਲਾਈਨ ਤੋਂ ਸਿਰ ਧੜ ਨਾਲੋਂ ਵੱਖ ਹੋਈ ਲਾਸ਼ ਬਰਾਮਦ
ਖਮਾਣੋ,18 ਸਤੰਬਰ (ਮਨਮੋਹਨ ਸਿੰਘ ਕਲੇਰ) - ਰੇਲਵੇ ਪੁਲਿਸ ਮੋਰਿੰਡਾ ਨੇ ਨਿਊ ਲੁਧਿਆਣਾ ਚੰਡੀਗੜ੍ਹ ਰੇਲਵੇ ਲਾਈਨ ਤੋਂ ਪਿੰਡ ਬਿਲਾਸਪੁਰ ਅਤੇ ਰੇਲਵੇ ਸਟੇਸ਼ਨ ਖਮਾਣੋ ਵਿਚਕਾਰ ਇਕ ਸਿਰ ਧੜ ਨਾਲੋਂ ਰੇਲ ਥੱਲੇ ਆ ਕੇ ਕੱਟੀ ਲਾਸ਼ ਬਰਾਮਦ ਕੀਤੀ ਹੈ, ਜਿਸ ਦੀ ਸ਼ਨਾਖਤ ਨਹੀਂ ਹੋ ਸਕੀ ਹੈ।
ਅਜੀਤ ਡੈਸਕ
18-09-2026