20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬੀ.ਸੀ.ਸੀ.ਆਈ. ਨੂੰ ਸ੍ਰੀਲੰਕਾ ਤੇ ਅਫ਼ਗਾਨ ਕ੍ਰਿਕਟ ਬੋਰਡਾਂ ਤੋਂ ਮਿਲਿਆ ਸਮਰਥਨ <br/>

ਅਜੀਤ ਡੈਸਕ 22-10-2025

ਨਵੀਂ ਦਿੱਲੀ, 21 ਅਕਤੂਬਰ (ਪੀ.ਟੀ.ਆਈ.)-ਏਸ਼ੀਆ ਕੱਪ ਟਰਾਫੀ ਨੂੰ ਲੈ ਕੇ ਖਿਚੋਤਾਣ ਜਾਰੀ ਹੈ | ਬੀ.ਸੀ.ਸੀ.ਆਈ. ਨੂੰ ਸ੍ਰੀਲੰਕਾ ਤੇ ਅਫਗਾਨ ਕ੍ਰਿਕਟ ਬੋਰਡਾਂ ਤੋਂ ਸਮਰਥਨ ਮਿਲਣ ਦੇ ਬਾਵਜੂਦ, ਏਸ਼ੀਅਨ ਕ੍ਰਿਕਟ ਕੌਂਸਲ ਦੇ ਪਾਕਿਸਤਾਨੀ ਮੁਖੀ ਮੋਹਸਿਨ ਨਕਵੀ ਇਸਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ | ਟਰਾਫੀ ਅਜੇ ਤੱਕ ਚੈਂਪੀਅਨ ਭਾਰਤੀ ਟੀਮ ਨੂੰ ਨਹੀਂ ਸੌਂਪੀ ਗਈ ਹੈ | ਏ.ਸੀ.ਸੀ. ਦੇ ਇਕ ਉੱਚ ਸੂਤਰ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਨਕਵੀ ਨੇ ਕਿਹਾ ਕਿ ਬੀ.ਸੀ.ਸੀ.ਆਈ. ਦਾ ਇਕ ਪ੍ਰਤੀਨਿਧੀ ਦੁਬਈ 'ਚ ਏ.ਸੀ.ਸੀ. ਹੈਡਕੁਆਰਟਰ 'ਚ ਉਨ੍ਹਾਂ ਤੋਂ ਟਰਾਫੀ ਲੈ ਸਕਦਾ ਹੈ, ਪਰ ਭਾਰਤੀ ਬੋਰਡ ਨੇ ਇਨਕਾਰ ਕਰ ਦਿੱਤਾ | ਬੀ.ਸੀ.ਸੀ.ਆਈ. ਅਗਲੇ ਮਹੀਨੇ ਆਈ.ਸੀ.ਸੀ. ਦੀ ਮੀਟਿੰਗ 'ਚ ਇਸ ਮੁੱਦੇ ਨੂੰ ਉਠਾਏਗਾ | ਏ.ਸੀ.ਸੀ. ਦੇ ਇਕ ਸੂਤਰ ਨੇ ਕਿਹਾ ਕਿ ਬੀ.ਸੀ.ਸੀ.ਆਈ. ਸਕੱਤਰ, ਏ.ਸੀ.ਸੀ. 'ਚ ਬੀ.ਸੀ.ਸੀ.ਆਈ. ਦੇ ਪ੍ਰਤੀਨਿਧੀ, ਰਾਜੀਵ ਸ਼ੁਕਲਾ ਤੇ ਸ੍ਰੀਲੰਕਾ ਤੇ ਅਫਗਾਨਿਸਤਾਨ ਸਮੇਤ ਹੋਰ ਮੈਂਬਰ ਬੋਰਡਾਂ ਦੇ ਪ੍ਰਤੀਨਿਧੀਆਂ ਨੇ ਪਿਛਲੇ ਹਫ਼ਤੇ ਏ.ਸੀ.ਸੀ. ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਟਰਾਫੀ ਭਾਰਤ ਨੂੰ ਦਿੱਤੀ ਜਾਵੇ | ਪਰ ਉਨ੍ਹਾਂ ਦਾ ਜਵਾਬ ਸੀ ਕਿ ਬੀ.ਸੀ.ਸੀ.ਆਈ. ਦੇ ਕਿਸੇ ਮੈਂਬਰ ਨੂੰ ਉਨ੍ਹਾਂ ਤੋਂ ਟਰਾਫੀ ਲੈਣ ਲਈ ਦੁਬਈ ਆਉਣਾ ਪਵੇਗਾ | ਇਸ ਲਈ, ਮਾਮਲਾ ਅਜੇ ਵੀ ਲਟਕਿਆ ਹੋਇਆ ਹੈ | ਬੀ.ਸੀ.ਸੀ.ਆਈ. ਨੇ ਸਪੱਸ਼ਟ ਤÏਰ 'ਤੇ ਕਿਹਾ ਹੈ ਕਿ ਉਹ ਨਕਵੀ ਤੋਂ ਟਰਾਫੀ ਸਵੀਕਾਰ ਨਹੀਂ ਕਰੇਗਾ | ਹੁਣ, ਆਈ.ਸੀ.ਸੀ. ਦੀ ਮੀਟਿੰਗ 'ਚ ਫੈਸਲਾ ਲਿਆ ਜਾਵੇਗਾ | ਜ਼ਿਕਰਯੋਗ ਹੈ ਕਿ ਆਈ.ਸੀ.ਸੀ. ਦੀ ਅਗਵਾਈ ਬੀ.ਸੀ.ਸੀ.ਆਈ. ਦੇ ਸਾਬਕਾ ਸਕੱਤਰ ਜੈ ਸ਼ਾਹ ਕਰ ਰਹੇ ਹਨ | ਭਾਰਤੀ ਟੀਮ ਵੱਲੋਂ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਏ.ਸੀ.ਸੀ. ਹੈਡਕੁਆਰਟਰ 'ਚ ਟਰਾਫੀ ਹੈ |

ਪਿਛਲੀ ਖ਼ਬਰ ਫਰਿਜਨੋ 'ਚ ਇੰਡੋ ਯੂ.ਐਸ. ਹੈਰੀਟੇਜ਼ ਵਲੋਂ ਗ਼ਦਰੀ ਬਾਬਿਆਂ ਦੀ ਯਾਦ 'ਚ ਮੇਲਾ-ਸ਼ਹੀਦਾਂ ਨੂੰ ਕੀਤਾ ਸਿਜਦਾ <br/> ਅਗਲੀ ਖ਼ਬਰ ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਸਰਕੋਜ਼ੀ 5 ਸਾਲ ਦੀ ਸਜ਼ਾ ਭੁਗਤਣ ਲਈ ਪੈਰਿਸ ਜੇਲ੍ਹ ਪਹੁੰਚੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।