20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਭੂਮੀ ਪੇਡਨੇਕਰ ਨਾਲ ਨਜ਼ਰ ਆਉਣਗੇ ਇਮਰਾਨ ਖ਼ਾਨ

ਅਜੀਤ ਡੈਸਕ 10-12-2025

ਫ਼ਿਲਮ 'ਜਾਨੇ ਤੂ ਯਾ ਜਾਨੇ ਨਾ' ਤੋਂ ਬਾਅਦ ਇਰਮਾਨ ਖ਼ਾਨ ਬਾਲੀਵੁੱਡ ਵਿਚ ਤੇਜ਼ੀ ਨਾਲ ਅੱਗੇ ਵਧਿਆ। ਉਸ ਨੂੰ 'ਕਿਡਨੈਪ', 'ਲਕ', 'ਆਈ ਹੇਟ ਹੇਟ ਲਵ ਸਟੋਰੀਜ਼' ਅਤੇ 'ਬ੍ਰੇਕ ਕੇ ਬਾਦ' ਵਰਗੀਆਂ ਕਈ ਫ਼ਿਲਮਾਂ ਮਿਲੀਆਂ, ਪਰ ਇਨ੍ਹਾਂ ਵਿਚੋਂ ਇਕ ਵੀ ਸਫ਼ਲ ਨਹੀਂ ਹੋ ਸਕੀ।
ਇਮਰਾਨ ਖਾਨ ਦੀ ਕਾਮਿਕ ਫ਼ਿਲਮ 'ਦੇਹਲੀ ਬੇਲੀ' ਅਤੇ 'ਮੇਰੇ ਬ੍ਰਦਰ ਕੀ ਦੁਲਹਨ' ਨੇ ਕਾਫ਼ੀ ਚੰਗਾ ਕਾਰੋਬਾਰ ਕੀਤਾ, ਪਰ ਇਸ ਦਾ ਕੋਈ ਨਿੱਜੀ ਲਾਭ ਇਮਰਾਨ ਖਾਨ ਨੂੰ ਮਿਲਦਾ, ਉਸ ਤੋਂ ਪਹਿਲਾਂ ਹੀ ਇਮਰਾਨ ਦੇ ਕਰੀਅਰ ਵਿਚ 'ਏਕ ਮੈਂ ਔਰ ਏਕ ਤੂ', 'ਮਟਰੂ ਕੀ ਬਿਜਲੀ ਕਾ ਮੰਡੋਲਾ' ਅਤੇ 'ਗੌਰੀ ਤੇਰੇ ਪਿਆਰ ਮੇਂ' ਵਰਗੀਆਂ ਨਾਕਾਮ ਫ਼ਿਲਮਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਉਨ੍ਹਾਂ ਦਾ ਕਰੀਅਰ ਜ਼ਿਆਦਾ ਚੱਲਿਆ ਨਹੀਂ। ਇਮਰਾਨ ਖਾਨ ਨੂੰ ਆਖਰੀ ਵਾਰ ਨਿਖਿਲ ਅਡਵਾਨੀ ਦੀ 'ਕੱਟੀ ਬੱਟੀ' ਵਿਚ ਕੰਗਨਾ ਰਣੌਤ ਨਾਲ ਦੇਖਿਆ ਗਿਆ ਸੀ। ਉਸ ਤੋਂ ਬਾਅਦ ਪਿਛਲੇ ਇਕ ਦਹਾਕੇ ਤੋਂ ਉਹ ਫ਼ਿਲਮਾਂ ਤੋਂ ਪੂਰੀ ਤਰ੍ਹਾਂ ਦੂਰ ਹੈ। ਪਰ 42 ਸਾਲ ਦਾ ਹੋ ਚੁੱਕਾ ਇਮਰਾਨ ਖਾਨ ਹੁਣ ਇਕ ਵਾਰ ਫਿਰ ਐਕਟਿੰਗ ਦੀ ਦੁਨੀਆ ਵਿਚ ਕਦਮ ਰੱਖਣ ਜਾ ਰਿਹਾ ਹੈ। ਨਿਰਦੇਸ਼ਕ ਦਾਨਿਸ਼ ਅਸਲਮ ਨਾਲ ਉਹ ਇਕ ਫ਼ਿਲਮ ਕਰ ਰਿਹਾ ਹੈ ਜਿਸ ਵਿਚ ਉਸ ਨਾਲ ਕੋ-ਸਟਾਰ ਭੂਮੀ ਪੇਡਨੇਕਰ ਹੈ। ਇਸ ਫ਼ਿਲਮ ਦੀ ਸ਼ੂਟਿੰਗ ਹੋ ਚੁੱਕੀ ਹੈ। ਇਸ ਨੂੰ ਸਟ੍ਰੀਮਿੰਗ ਪਲੇਟਫਾਰਮ 'ਤੇ ਰਿਲੀਜ਼ ਕਰਨ ਦੀ ਯੋਜਨਾ ਹੈ। ਇਮਰਾਨ ਖਾਨ ਨੇ ਸਾਲ 2011 ਵਿਚ ਅਵੰਤਿਕਾ ਮਲਿਕ ਨਾਲ ਵਿਆਹ ਕੀਤਾ ਸੀ। ਸਾਲ 2014 ਵਿਚ ਇਸ ਜੋੜੇ ਨੇ ਬੇਟੀ ਇਮਾਰਾ ਨੂੰ ਜੀ ਆਇਆਂ ਕਿਹਾ ਅਤੇ ਉਸ ਤੋਂ ਬਾਅਦ ਸਾਲ 2019 ਵਿਚ ਇਮਰਾਨ ਅਤੇ ਅਵੰਤਿਕਾ ਦਾ ਤਲਾਕ ਹੋ ਗਿਆ।

ਪਿਛਲੀ ਖ਼ਬਰ ਧੁਰੋਂ ਲਿਖੇ ਸੰਯੋਗ ਅਗਲੀ ਖ਼ਬਰ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ 'ਤੇ ਵਿਸ਼ੇਸ਼-ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਜ਼ਰੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।