30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਦਿਹਾੜੇ ਸੰਬੰਧੀ ਇੱਕ ਰੋਜ਼ਾ ਧਾਰਮਿਕ ਸਮਾਗਮ 3 ਨੂੰ

ਅਜੀਤ ਡੈਸਕ 29-12-2025
ਤਪਾ ਮੰਡੀ, 28 ਦਸੰਬਰ (ਪ੍ਰਵੀਨ ਗਰਗ)-ਬਾਬਾ ਖ਼ੁਆਜਾ ਪੀਰ ਮੰਦਰ ਅਤੇ ਬਾਬਾ ਮੋਤੀ ਰਾਮ ਮਹਿਰਾ ਕਮੇਟੀ ਵਲੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਰੋਜ਼ਾ ਧਾਰਮਿਕ ਸਮਾਗਮ ਸ੍ਰੀ ਵਰੁਣ ਦੇਵ ਮੰਦਰ, ਨੇੜੇ ਬਾਬਾ ਮੱਠ (ਪਿਛਲੇ ਪਾਸੇ ਖੂਹ 'ਤੇ) ਕਰਵਾਇਆ ਜਾ ਰਿਹਾ ਹੈ | ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦਾ ਕਾਰਡ ਸੰਤ ਚਿਤਾ ਨੰਦ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਧਾਲੀਵਾਲ ਵਲੋਂ ਜਾਰੀ ਕੀਤਾ ਗਿਆ | ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮਿਤੀ 3 ਜਨਵਰੀ 2026 ਦਿਨ ਸ਼ਨੀਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਬਾਬਾ ਗੁਰਜੰਟ ਸਿੰਘ ਤਪਾ-ਦਰਾਜ ਵਾਲਿਆਂ ਵਲੋਂ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ ਜਾਵੇਗਾ | ਇਸ ਧਾਰਮਿਕ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਹੋਣਗੇ | ਭੋਗ ਉਪਰੰਤ ਭੰਡਾਰਾ ਅਤੁੱਟ ਵਰਤੇਗਾ | ਸਮਾਗਮ ਮੌਕੇ ਦੁੱਧ ਦੀ ਸੇਵਾ ਮਿ: ਪਰਵਿੰਦਰ ਸਿੰਘ ਠੋਕਾ, ਮਿ: ਜਤਿੰਦਰ ਸਿੰਘ, ਗਿਆਨ ਸਿੰਘ ਖਰੋੜ, ਕੁੰਭੜਵਾਲ ਵਲੋਂ ਕੀਤੀ ਜਾਵੇਗੀ | ਇਸ ਮੌਕੇ ਕਮੇਟੀ ਦੇ ਪ੍ਰੇਮ ਹਲਵਾਈ, ਗੁਰਮੇਲ ਸਿੰਘ (ਸਰਪ੍ਰਸਤ), ਪੱਪੂ ਹਲਵਾਈ (ਚੇਅਰਮੈਨ), ਗੁਰਦਾਸ ਸਿੰਘ (ਪ੍ਰਧਾਨ), ਕੁਲਵਿੰਦਰ ਸਿੰਘ (ਮੀਤ ਪ੍ਰਧਾਨ), ਦਰਸ਼ਨ ਲਾਲ, ਬਲਵਿੰਦਰ ਸਿੰਘ (ਖ਼ਜ਼ਾਨਚੀ), ਵਿਜੈ ਨੂਰੀ, ਤਰਸੇਮ ਹਲਵਾਈ (ਸਕੱਤਰ), ਕਾਲੂ ਹਲਵਾਈ, ਪਵਨ ਨੂਰੀ (ਮੁੱਖ ਸਲਾਹਕਾਰ), ਗੁਰਮੇਲ ਨੂਰੀ, ਨਿੱਕਾ ਨੂਰੀ, ਅਵਤਾਰ ਫ਼ੌਜੀ, ਗਿਆਨ ਖਰੋੜ, ਬਿੰਦੀ ਹਲਵਾਈ, ਵਿੱਕੀ ਸ਼ਰਮਾ, ਗਿਆਨ ਹਲਵਾਈ, ਅਮਰਜੀਤ ਕੌਰ ਗਿਆਨੋ, ਗੁਰਪਾਲ ਸਿੰਘ, ਜੱਸਾ ਹਲਵਾਈ, ਨਿੱਕਾ ਹਲਵਾਈ, ਕਮਲੇਸ਼ ਆਦਿ ਤੋਂ ਇਲਾਵਾ ਹਰਦੀਪ ਢਿੱਲੋਂ, ਪਰਮਜੀਤ ਖਾਲਸਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਸ਼ੁੱਭ ਆਰੰਭ ਮੌਕੇ ਸ਼ਹਿਰ 'ਚ ਕਲਸ਼ ਅਤੇ ਝੰਡਾ ਯਾਤਰਾ ਕੱਢੀ <br/> ਅਗਲੀ ਖ਼ਬਰ ਮੁੱਖ ਮੰਤਰੀ ਦਾ ਸ਼ਹਿਰ ਸੰਗਰੂਰ ਇਸ ਵੇਲੇ ਅਰਾਜਕਤਾ ਵਾਲੇ ਦੌਰ 'ਚੋਂ ਲੰਘ ਰਿਹਾ-ਢੀਂਗਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।