15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਪਿੰਡ ਮੌੜ ਨਾਭਾ ਵਿਖੇ ਅੱਖਾਂ ਦੇ ਕੈਂਪ ਦਾ ਸੁਰਜੀਤ ਸਿੰਘ ਸੀਤਾ ਸਾਬਕਾ ਸਰਪੰਚ ਨੇ ਕੀਤਾ ਉਦਘਾਟਨ

ਸ਼ਹਿਣਾ, 15 ਨਵੰਬਰ (ਸੁਰੇਸ਼ ਗੋਗੀ)-ਪਿੰਡ ਮੌੜ ਨਾਭਾ ਵਿਖੇ ਲੋਕ ਭਲਾਈ ਕਲੱਬ ਵਲੋਂ ਐਨ. ਆਰ.

ਅਜੀਤ ਡੈਸਕ 16-11-2026
ਸ਼ਹਿਣਾ, 15 ਨਵੰਬਰ (ਸੁਰੇਸ਼ ਗੋਗੀ)-ਪਿੰਡ ਮੌੜ ਨਾਭਾ ਵਿਖੇ ਲੋਕ ਭਲਾਈ ਕਲੱਬ ਵਲੋਂ ਐਨ.ਆਰ.ਆਈਜ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈਂਪ ਲਾਇਆ ਗਿਆ। ਜਿਸ ਦਾ ਉਦਘਾਟਨ ਸੁਰਜੀਤ ਸਿੰਘ ਸੀਤਾ ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ ਨੇ ਕੀਤਾ ਅਤੇ ਕਲੱਬ ਨੂੰ 11 ਹਜ਼ਾਰ ਦੀ ਨਗਦ ਸਹਾਇਤਾ ਰਾਸ਼ੀ ਦਿੱਤੀ। ਮੁੱਖ ਮਹਿਮਾਨ ਦੇ ਤੌਰ ’ਤੇ ਇੰਸਪੈਕਟਰ ਰੈਨੂੰ ਪਰੋਚਾ ਨੇ ਹਾਜ਼ਰੀ ਲਵਾਈ ਅਤੇ ਇਸ ਮੌਕੇ ਜਥੇਦਾਰ ਜਗਰਾਜ ਸਿੰਘ ਰਾਜਾ, ਗੁਰਲਾਲ ਸਿੰਘ ਫ਼ੌਜੀ, ਸਹਿਬਾਜ ਸਿੰਘ ਪ੍ਰਧਾਨ ਤੇ ਹੋਰ ਹਾਜ਼ਰ ਸਨ। ਉਦਘਾਟਨ ਉਪਰੰਤ ਸੁਰਜੀਤ ਸਿੰਘ ਸੀਤਾ ਨੇ ਕਿਹਾ ਕਿ ਲੋਕ ਭਲਾਈ ਕਲੱਬ ਵਲੋਂ ਅੱਖਾਂ ਦੇ ਕੈਂਪ ਤੋਂ ਇਲਾਵਾ ਹੋਰ ਕਈ ਸਮਾਜ ਸੇਵਾ ਦੇ ਕਾਰਜ ਸ਼ੁਰੂ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕ ਸੇਵਾ ਲਈ ਅੱਜ ਦੇ ਸਮੇਂ ਵਿਚ ਆਪਣੇ ਕੰਮ ਕਾਰ ਛੱਡ ਕੇ ਧਿਆਨ ਦੇਣਾ ਵੱਡਾ ਉੱਦਮ ਹੈ। ਡਾ: ਰੁਪੇਸ਼ ਸਿੰਗਲਾ ਪ੍ਰੇਮ ਹਸਪਤਾਲ ਬਰਨਾਲਾ ਦੀ ਟੀਮ ਵਲੋਂ ਅੱਖਾਂ ਦੇ ਰੋਗੀਆ ਦੀ ਜਾਂਚ ਕੀਤੀ ਗਈ ਅਤੇ ਅਪਰੇਸ਼ਨ ਕਰਨ ਵਾਲੇ ਮਰੀਜ਼ਾਂ ਦੀ ਸ਼ਨਾਖ਼ਤ ਕੀਤੀ ਗਈ। ਕਲੱਬ ਦੇ ਪ੍ਰਧਾਨ ਸੀਰਾ ਮੌੜ, ਜਾਫਰ ਖ਼ਾਨ, ਕਾਕਾ ਸਿੰਘ, ਡਾ. ਗੁਰਦੀਪ ਸਿੰਘ, ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਆਦਿ ਨੇ ਡਾਕਟਰਾਂ ਦੀ ਟੀਮ ਅਤੇ ਦਾਨੀ ਸੱਜਣਾਂ ਦਾ ਸਨਮਾਨ ਕੀਤਾ।
ਪਿਛਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਵਿਖੇ ਬਾਲ ਦਿਵਸ ਬੇਬੀ ਸ਼ੋਅ ਕਰਵਾਇਆ ਅਗਲੀ ਖ਼ਬਰ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਵਲੋਂ ਸ਼ਹਿਣਾ ਵਿਖੇ ਸਾਲਾਨਾ ਲਾਈਫ਼ ਸਰਟੀਫਿਕੇਟ ਭਰਨ ਦਾ ਫ਼੍ਰੀ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।