29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਮੁੱਖ ਮੰਤਰੀ ਦਾ ਸ਼ਹਿਰ ਸੰਗਰੂਰ ਇਸ ਵੇਲੇ ਅਰਾਜਕਤਾ ਵਾਲੇ ਦੌਰ 'ਚੋਂ ਲੰਘ ਰਿਹਾ-ਢੀਂਗਰਾ <br/>

ਨੱਥੂ ਲਾਲ ਢੀਂਗਰਾ ਗੱਲਬਾਤ ਕਰਦੇ ਹੋਏ ਨਾਲ ਮੌਜੂਦ ਹਨ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਵਿਨੋਦ ਬੋਦੀ | ਤਸਵੀਰ: ਮੁਕੇਸ਼ ਕੁਮਾਰ <br/> 29-12-2025
ਸੰਗਰੂਰ, 28 ਦਸੰਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਸਕੱਤਰ ਅਤੇ ਨਗਰ ਕੌਂਸਲ ਵਿਚ ਵਿਰੋਧੀ ਧਿਰ ਦੇ ਆਗੂ ਸ੍ਰੀ ਨੱਥੂ ਲਾਲ ਢੀਂਗਰਾ ਨੇ ਕਿਹਾ ਕਿ ਕਹਿਣ ਨੂੰ ਸੰਗਰੂਰ ਮੁੱਖ ਮੰਤਰੀ ਦਾ ਜੱਦੀ ਜ਼ਿਲ੍ਹਾ ਮੰਨਿਆ ਜਾਂਦਾ ਹੈ ਪਰ ਅੱਜ ਜੋ ਹਾਲਾਤ ਸੰਗਰੂਰ ਦੇ ਬਦ ਤੋਂ ਬਦਤਰ ਆਪ ਸਰਕਾਰ ਨੇ ਕਰ ਦਿੱਤੇ ਹਨ ਉਹ ਕਿਸੇ ਵੀ ਪੱਖੋਂ ਬਿਆਨਯੋਗ ਨਹੀਂ ਹਨ | ਢੀਂਗਰਾ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ, ਸੀਵਰੇਜ ਸਿਸਟਮ ਦੀ ਮਾੜੀ ਹਾਲਤ ਅਤੇ ਸਟਰੀਟ ਲਾਈਟਾਂ ਦੀ ਅਣਹੋਂਦ ਕਾਰਨ ਸੰਗਰੂਰ ਵਾਸੀ ਚਿਕਨਗੁਨੀਆ, ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਹੀ ਪੀੜਤ ਨਹੀਂ ਹਨ ਬਲਕਿ ਪਿਛਲੇ ਕੁਝ ਮਹੀਨਿਆਂ ਸ਼ਹਿਰ ਵਿਚ ਲੁੱਟਾਂ ਖੋਹਾਂ ਦੀ ਵਾਰਦਾਤਾਂ ਦਾ ਦੌਰ ਵੀ ਵਧਿਆ ਹੈ | ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਇਹ ਹੈ ਕਿ ਸੱਤਾਧਾਰੀ ਧਿਰ ਸੰਗਰੂਰ ਦੀ ਸਮੱਸਿਆਵਾਂ ਦਾ ਹੱਲ ਕੱਢਣ ਦੀ ਬਜਾਇ ਇਸ ਪਾਰਟੀ ਨਾਲ ਸਬੰਧਤ ਕੌਂਸਲਰ ਆਪਸੀ ਲੜਾਈ ਵਿਚ ਲੱਗੇ ਹੋਏ ਹਨ | ਸੱਤਾਧਾਰੀ ਧਿਰ ਦੇ ਕੌਂਸਲਰਾਂ ਦੀ ਆਪਸੀ ਲੜਾਈ ਅਤੇ ਸੰਗਰੂਰ ਵਿਚ ਲੱਗ ਰਹੇ ਧਰਨੇ ਮੁਜ਼ਾਹਰਿਆਂ ਦੀ ਬਹੁਤਾਤ ਕਾਰਨ ਇੰਝ ਲੱਗਦਾ ਹੈ ਕਿ ਸੰਗਰੂਰ ਵਿਚ ਇਸ ਵੇਲੇ ਅਰਾਜਕਤਾ ਦਾ ਦੌਰ ਪੂਰੀ ਤਰ੍ਹਾਂ ਹਾਣੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਗਰੂਰ ਦੇ ਲੋਕਾਂ ਦੀ ਕਚਹਿਰੀ ਵਿਚ ਜਾਵੇਗਾ ਅਤੇ ਵੱਡਾ ਅੰਦੋਲਨ ਵਿੱਢੇਗੀ | ਇਸ ਮੌਕੇ ਵਿਨੋਦ ਕੁਮਾਰ ਬੋਦੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਦਿਹਾੜੇ ਸੰਬੰਧੀ ਇੱਕ ਰੋਜ਼ਾ ਧਾਰਮਿਕ ਸਮਾਗਮ 3 ਨੂੰ ਅਗਲੀ ਖ਼ਬਰ ਇਤਿਹਾਸਕ ਕਾਰਨਾਮਿਆਂ ਸਦਕਾ ਸਿੱਖ ਕੌਮ ਨੇ ਬਲਵਾਨ ਇਤਿਹਾਸ ਸਿਰਜਿਆ-ਸ਼ੇਰਪੁਰ, ਦਿਉਸੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।