30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਸ਼ੁੱਭ ਆਰੰਭ ਮੌਕੇ ਸ਼ਹਿਰ 'ਚ ਕਲਸ਼ ਅਤੇ ਝੰਡਾ ਯਾਤਰਾ ਕੱਢੀ <br/>

ਪੂਜਨ ਦੀ ਰਸਮ ਅਦਾ ਕਰਨ ਮੌਕੇ ਨਗਰ ਕੌਂਸਲ ਪ੍ਰਧਾਨ ਡਾ. ਸੋਨਿਕਾ ਬਾਂਸਲ, ਡਾ. ਬਾਲ ਚੰਦ ਬਾਂਸਲ ਸਮਾਜ ਸੇਵੀ ਵਿਜੇ ਮੌੜ ਨਾਲ ਸਮਿਤੀ ਮੈਂਬਰ ਅਤੇ ਸ਼ਹਿਰ 'ਚ ਕੱਢੀ ਗਈ ਕਲਸ਼ ਅਤੇ ਝੰਡਾ ਯਾਤਰਾ ਦੀ ਇਕ ਤਸਵੀਰ | ਤਸਵੀਰ : ਪ੍ਰਵੀਨ ਗਰਗ <br/> 29-12-2025
ਤਪਾ ਮੰਡੀ, 28 ਦਸੰਬਰ (ਪ੍ਰਵੀਨ ਗਰਗ)-ਸ੍ਰੀਮਦ ਭਾਗਵਤ ਕਥਾ ਸਮਿਤੀ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਚੌਥੇ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਸ਼ੁੱਭ ਆਰੰਭ ਤੋਂ ਪਹਿਲਾਂ ਸ਼ਹਿਰ 'ਚ ਕਲਸ਼ ਅਤੇ ਝੰਡਾ ਯਾਤਰਾ ਕੱਢੀ ਗਈ | ਇਸ ਸ਼ੋਭਾ ਯਾਤਰਾ ਮੌਕੇ ਜੋਤੀ ਪ੍ਰਚੰਡ ਦੀ ਰਸਮ ਵਿਜੇ ਮੌੜ ਅਤੇ ਝੰਡੇ ਦੀ ਰਸਮ ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ ਤੇ ਡਾ: ਬਾਲ ਚੰਦ ਬਾਂਸਲ ਵਲੋਂ ਅਦਾ ਕੀਤੀ ਗਈ | ਇਹ ਸ਼ੋਭਾ ਯਾਤਰਾ ਸ੍ਰੀ ਗੀਤਾ ਭਵਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਸਮੂਹ ਗਲੀਆਂ, ਮੁਹੱਲਿਆਂ ਵਿਚੋਂ ਦੀ ਹੁੰਦੀ ਹੋਈ ਸ੍ਰੀ ਗੀਤਾ ਭਵਨ ਵਿਖੇ ਸਮਾਪਤ ਹੋਈ | ਸ਼ੋਭਾ ਯਾਤਰਾ ਮੌਕੇ ਸ਼ਰਧਾਲੂਆਂ ਵਲੋਂ ਪ੍ਰਭੂ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ | ਸ੍ਰੀਮਦ ਭਾਗਵਤ ਸਪਤਾਹ ਮੌਕੇ ਪ੍ਰਸਿੱਧ ਕਥਾ ਵਾਚਕ ਸ੍ਰੀ ਗੋਪਾਲ ਕਿ੍ਸ਼ਨ ਸ਼ਾਸਤਰੀ (ਸ੍ਰੀ ਧਾਮ ਗੋਵਰਧਨ ਵਾਲੇ) ਕਥਾ ਦਾ ਉਚਾਰਨ ਕਰ ਕੇ ਸੰਗਤ ਨੂੰ ਨਿਹਾਲ ਕਰਨਗੇ | ਇਸ ਮੌਕੇ ਪੰਡਿਤ ਕਾਲਾ ਰਾਮ ਵੇਦ ਪਾਠੀ ਤੋਂ ਇਲਾਵਾ ਸਮਿਤੀ ਦੇ ਕੇਵਲ ਕਿ੍ਸ਼ਨ ਮਿੱਤਲ, ਸੰਦੀਪ ਕੁਮਾਰ ਵਿੱਕੀ, ਟਿੰਕੂ ਮਿੱਤਲ,ਅਸ਼ੋਕ ਪੱਖੋ, ਮਨੀਸ਼ ਬਾਂਸਲ, ਪੱਪੀ ਸੁਨਾਮੀਆ, ਭਾਰਤ ਭੂਸ਼ਨ ਗਰਗ, ਰਾਜੇਸ਼ ਕੁਮਾਰ, ਰੌਬਿਨ ਕੁਮਾਰ ਰੂਬੀ, ਪ੍ਰੇਮ ਕੁਮਾਰ ਸਿੰਗਲਾ, ਓਮ ਪ੍ਰਕਾਸ਼ ਮਿੱਤਲ, ਵਿਜੇ ਜਿੰਦਲ, ਰਮੇਸ਼ ਭੈਣੀ, ਪ੍ਰੇਮ ਕੁਮਾਰ ਸਿੰਗਲਾ, ਕਰਨ ਸੁਨਾਮੀਆ, ਸੁਰਿੰਦਰ ਕੁਮਾਰ, ਵਿਜੇ ਕੁਮਾਰ ਧੂਰਕੋਟੀਆ, ਰਾਕੇਸ਼ ਕੁਮਾਰ ਸ਼ੈਲੀ, ਡਾ: ਪ੍ਰਬੋਧ ਮਿੱਤਲ, ਅਵਿਨਾਸ਼ ਗੋਇਲ, ਧਰਮਪਾਲ ਬਾਂਸਲ, ਸ਼ਾਮ ਲਾਲ, ਦੀਪੂ ਭੈਣੀ, ਸਤਪਾਲ ਗਰਗ ਆਦਿ ਮੈਂਬਰ ਮੌਜੂਦ ਸਨ |

ਪਿਛਲੀ ਖ਼ਬਰ ਪਿੰਡ ਸੰਘੇੜਾ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਦਿਹਾੜੇ ਸੰਬੰਧੀ ਇੱਕ ਰੋਜ਼ਾ ਧਾਰਮਿਕ ਸਮਾਗਮ 3 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।