ਮੁੱਲਾਂਪੁਰ-ਦਾਖਾ, 4 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੇਂਡੂ ਖੇਤਰ ਨੂੰ ਸੁਚਾਰੂ ਢੰਗ ਨਾਲ ਵਿਕਾਸ ਦੀਆਂ ਲੀਹਾਂ 'ਤੇ ਤੋਰਨ ਲਈ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਸਮੇਂ ਪੰਚਾਇਤ ਸੰਮਤੀ ਮੁੱਲਾਂਪੁਰ ਦੇ ਖੇਤਰੀ ਹਲਕੇ ਨਾਲ ਸਬੰਧਿਤ ਕਾਂਗਰਸ ਪਾਰਟੀ ਦੇ ਵੱਖੋ-ਵੱਖ ਜ਼ੋਨਾਂ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਉਣ ਲਈ ਅੱਜ ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਹਲਕਾ ਦਾਖਾ ਕੈਪਟਨ ਸੰਦੀਪ ਸੰਧੂ, ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਦਰਸ਼ਨ ਸਿੰਘ ਬੀਰਮੀ, ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਆਪਣੇ ਉਮੀਦਵਾਰਾਂ ਨਾਲ ਮੌਜੂਦ ਰਹੇ | ਜੀ.ਟੀ.ਬੀ. ਕਾਲਜ ਦਾਖਾ ਵਿਖੇ ਰਿਟਰਨਿੰਗ ਅਫ਼ਸਰ-ਕਮ ਐੱਸ.ਡੀ.ਐੱਮ ਉਪਿੰਦਰਜੀਤ ਕੌਰ, ਏ.ਆਰ.ਓ-ਕਮ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਕੋਲ ਕਾਂਗਰਸ ਪਾਰਟੀ ਉਮੀਦਵਾਰ ਪੰਚਾਇਤ ਸੰਮਤੀ ਜਨਰਲ ਜ਼ੋਨ ਸਵੱਦੀ ਕਲਾਂ ਗੁਰਸੇਵਕ ਸਿੰਘ, ਸੰਮਤੀ ਜ਼ੋਨ ਮਾਜਰੀ ਜਗਦੇਵ ਸਿੰਘ, ਸੰਮਤੀ ਜ਼ੋਨ ਧੂਲਕੋਟ ਮੇਜਰ ਸਿੰਘ, ਸੰਮਤੀ ਜ਼ੋਨ ਗੁੱਜਰਵਾਲ ਸੁਖਵਿੰਦਰ ਕੌਰ, ਸੰਮਤੀ ਜ਼ੋਨ ਬੱਦੋਵਾਲ ਜਸ਼ਨਦੀਪ ਸਿੰਘ, ਸੰਮਤੀ ਜ਼ੋਨ ਮਾਨ (ਚੌਂਕੀਮਾਨ) ਅਮਰੀਕ ਸਿੰਘ, ਔਰਤਾਂ ਲਈ ਰਾਖਵਾਂ (ਜਨ:) ਸਲੇਮਪੁਰਾ ਪੰਚਾਇਤ ਸੰਮਤੀ ਜ਼ੋਨ ਕੁਲਦੀਪ ਕੌਰ, ਸੰਮਤੀ ਜ਼ੋਨ ਫੱਲੇਵਾਲ ਨਰਿੰਦਰਜੀਤ ਕੌਰ, ਸੰਮਤੀ ਜ਼ੋਨ ਢੈਪਈ ਬਲਵੀਰ ਕੌਰ, ਜ਼ੋਨ ਛੋਕਰਾਂ ਸਤਿੰਦਰ ਕੌਰ, ਸੰਮਤੀ ਜ਼ੋਨ ਰੂਮੀ ਬਲਜਿੰਦਰ ਕੌਰ, ਸੰਮਤੀ ਜ਼ੋਨ ਗੁੜੇ ਗੁਰਪ੍ਰੀਤ ਕੌਰ ਮੰਡਿਆਣੀ, ਅਨੁਸੂਚਿਤ ਜਾਤੀ ਲਈ ਰਾਖਵੇਂ ਸੰਮਤੀ ਜ਼ੋਨ ਰਾਊਵਾਲ ਜਿੰਦਰਪਾਲ ਸਿੰਘ, ਜ਼ੋਨ ਆਲੀਵਾਲ ਲਖਵਿੰਦਰ ਸਿੰਘ, ਜ਼ੋਨ ਛਪਾਰ ਗੁਰਚੇਤ ਸਿੰਘ, ਜ਼ੋਨ ਮੋਹੀ ਗੁਰਪ੍ਰੀਤ ਸਿੰਘ, ਸੰਮਤੀ ਜ਼ੋਨ ਬਸੈਮੀ ਰੁਪਿੰਦਰ ਸਿੰਘ, ਅਨੁਸੂਚਿਤ ਜਾਤੀ ਔਰਤਾਂ ਲਈ ਰਾਖਵਾਂ ਪੰਚਾਇਤ ਸੰਮਤੀ ਜ਼ੋਨ ਭੂੰਦੜੀ ਪਾਲ ਕੌਰ, ਸੰਮਤੀ ਜ਼ੋਨ ਰਕਬਾ ਹਰਦੀਪ ਕੌਰ ਵਲੋਂ ਆਪਣੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ ਗਏ |