ਵਿਧਾਇਕ ਇਯਾਲੀ ਦੀ ਹਮਾਇਤ ਪ੍ਰਾਪਤ ਪੰਚਾਇਤ ਸੰਮਤੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਮ੍ਹਾਂ
ਜੀ.ਟੀ.ਬੀ. ਕਾਲਜ ਦਾਖਾ ਵਿਖੇ ਰਿਟਰਨਿੰਗ ਅਫ਼ਸਰ-ਕਮ ਐੱਸ.ਡੀ.ਐੱਮ ਉਪਿੰਦਰਜੀਤ ਕੌਰ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਕੋਲ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਉਣ ਸਮੇਂ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ | ਤਸਵੀਰ: ਕ੍ਰਿਪਾਲ ਹੰਬੜਾਂ
<br/>
05-12-2025
ਮੁੱਲਾਂਪੁਰ-ਦਾਖਾ, 4 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਪੰਚਾਇਤੀ ਰਾਜ ਦਾ ਸੰਕਲਪ ਪੇਂਡੂ ਖੇਤਰ ਨੂੰ ਸੁਚਾਰੂ ਢੰਗ ਨਾਲ ਵਿਕਾਸ ਦੀਆਂ ਲੀਹਾਂ 'ਤੇ ਤੋਰਨ ਲਈ ਸਰਕਾਰਾਂ ਦੇ ਯਤਨ ਹੇਠ ਅੱਜ ਪੰਚਾਇਤ ਸੰਮਤੀ ਮੁੱਲਾਂਪੁਰ ਦੇ ਖੇਤਰੀ ਹਲਕੇ ਅਧੀਨ 25 ਜ਼ੋਨਾਂ 'ਚੋਂ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਉਣ ਵਾਲੇ ਉਮੀਦਵਾਰਾਂ ਦਾ ਤਾਂਤਾ ਜੀ.ਟੀ.ਬੀ ਕਾਲਜ ਦਾਖਾ ਵਿਖੇ ਵੇਖਣ ਨੂੰ ਮਿਲਿਆ | ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਵਲੋਂ ਆਪਣੇ ਪੰਚਾਇਤ ਸੰਮਤੀ ਉਮੀਦਵਾਰਾਂ ਦੇ ਨਾਲ ਜਾ ਕੇ ਰਿਟਰਨਿੰਗ ਅਫ਼ਸਰ-ਕਮ ਐੱਸ.ਡੀ.ਐੱਮ. ਉਪਿੰਦਰਜੀਤ ਕੌਰ ਬਰਾੜ, ਏ.ਆਰ.ਓ-ਕਮ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਦੇ ਅਮਲੇ ਫੈਲੇ ਕੋਲ ਵੱਖ-ਵੱਖ ਪੰਚਾਇਤ ਸੰਮਤੀ ਜ਼ੋਨਾਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ ਗਏ | ਜਨਰਲ ਪੰਚਾਇਤ ਸੰਮਤੀ ਜ਼ੋਨ ਮੁੱਲਾਂਪੁਰ ਲਈ ਗਿਆਨੀ ਸੁਰਿੰਦਰਪਾਲ ਸਿੰਘ ਮੁੱਲਾਂਪੁਰ, ਔਰਤਾਂ ਲਈ ਰਾਖਵੇਂ ਸੰਮਤੀ ਜ਼ੋਨ ਗੁੜੇ ਹਰਭਜਨ ਕੌਰ ਤਲਵੰਡੀ ਕਲਾਂ, ਸੰਮਤੀ ਜ਼ੋਨ ਪਿੰਡ ਛੋਕਰਾਂ ਕਿਰਨਜੀਤ ਕੌਰ ਜੋਧਾਂ, ਸੰਮਤੀ ਜ਼ੋਨ ਰਕਬਾ ਬਲਜੀਤ ਕੌਰ, ਅਨੁਸੂਚਿਤ ਜਾਤੀ ਔਰਤਾਂ ਲਈ ਰਾਖਵਾਂ ਸੰਮਤੀ ਜ਼ੋਨ ਭੂੰਦੜੀ ਹਰਪ੍ਰੀਤ ਕੌਰ ਲਾਡੀ, ਸੰਮਤੀ ਜ਼ੋਨ ਆਲੀਵਾਲ ਅਰਜਨ ਸਿੰਘ ਭੱਠਾਧੂਹਾ, ਜ਼ੋਨ ਮਾਜਰੀ ਲਈ ਸੁਰਿੰਦਰਪਾਲ ਸਿੰਘ ਪੁੜੈਣ, ਸੰਮਤੀ ਜ਼ੋਨ ਗੁੱਜਰਵਾਲ ਗੁਰਵਿੰਦਰ ਸਿੰਘ, ਸਿੱਧਵਾਂ ਬੇਟ ਸੰਮਤੀ ਜ਼ੋਨ ਲਈ ਪਰਮਜੀਤ ਸਿੰਘ ਉਰਫ਼ ਪੰਮਾ, ਇਸਤਰੀਆਂ ਲਈ ਰਾਖਵਾਂ ਸੰਮਤੀ ਜ਼ੋਨ ਸਲੇਮਪੁਰਾ ਮਨਦੀਪ ਕੌਰ, ਜਨਰਲ ਸਵੱਦੀ ਕਲਾਂ ਜ਼ੋਨ ਲਈ ਸੁਖਵਿੰਦਰ ਸਿੰਘ ਭੋਲਾ, ਅਨੁਸੂਚਿਤ ਜਾਤੀਆਂ ਲਈ ਰਾਖਵਾਂ ਸੰਮਤੀ ਜ਼ੋਨ ਰਾਊਵਾਲ ਅਮਨਦੀਪ ਸਿੰਘ, ਫੱਲੇਵਾਲ ਸੰਮਤੀ ਜ਼ੋਨ ਲਈ ਅਮਨਦੀਪ ਕੌਰ ਪਤਨੀ ਜਗਤਾਰ ਸਿੰਘ, ਕੁੱਲ 13 ਉਮੀਦਵਾਰਾਂ ਦੇ ਐੱਮ.ਐੱਲ.ਏ ਇਯਾਲੀ ਵਲੋਂ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਏ ਗਏ | ਐੱਮ.ਐੱਲ.ਏ ਇਯਾਲੀ ਨੇ ਦੱਸਿਆ ਕਿ ਬਾਕੀ ਨਾਮਜ਼ਦਗੀਆਂ ਕੱਲ੍ਹ ਵੀਰਵਾਰ ਠੀਕ 11 ਵਜੇ ਜਮ੍ਹਾਂ ਹੋਣਗੀਆਂ |