01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਸ਼ਾਨਦਾਰ ਨਾਲ ਜਿੱਤ ਪ੍ਰਾਪਤ ਕਰਨਗੇ- ਅਕਾਲੀ ਆਗੂ

ਅਜੀਤ ਡੈਸਕ 05-12-2025
ਬੀਜਾ, 4 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਬੀਜਾ ਜੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਦੇ ਲੁਧਿਆਣਾ ਵਿਖੇ ਨਾਮਜ਼ਦਗੀ ਭਰਾਉਣ ਤੋਂ ਬਾਅਦ ਅਕਾਲੀ ਆਗੂਆਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੀਆਂ ਧੱਕੇਸ਼ਾਹੀਆਂ ਨੂੰ ਨੱਥ ਪਾਉਣ ਲਈ ਅੱਜ ਹਰ ਵਰਗ ਦੇ ਲੋਕ ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ, ਜਿਸ ਕਰਕੇ ਸੂਬੇ ਅੰਦਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਕੇ ਮਾਨ ਸਰਕਾਰ ਨੂੰ ਸਬਕ ਸਿਖਾਉਣਗੇ | ਇਸ ਮੌਕੇ ਰਣਜੀਤ ਸਿੰਘ ਢਿੱਲੋ, ਪਰਵਿੰਦਰ ਸਿੰਘ ਗਰਚਾ, ਜਗਦੀਸ਼ ਸਿੰਘ ਦੀਸ਼ਾ ਆੜ੍ਹਤੀਆ, ਮਾਸਟਰ ਰਘਬੀਰ ਸਿੰਘ, ਗੁਰਦੀਪ ਸਿੰਘ ਅਮਨਦੀਪ ਸਿੰਘ ਲੇਲ, ਰਜਿੰਦਰ ਸਿੰਘ ਕੋਟ ਪਨੈਚ ਮਾਸਟਰ ਜਗਜੀਤ ਸਿੰਘ, ਵਰਿੰਦਰ ਸਿੰਘ, ਅਮਨਦੀਪ ਸਿੰਘ, ਰਿੱਕੀ ਨੇ ਕਿਹਾ ਕਿ ਬੀਜਾ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਤੇ ਹੋਰ ਉਮੀਦਵਾਰਾਂ ਨੂੰ ਨੂੰ ਜਿਤਾਉਣ ਲਈ ਉਹ ਦੀ ਦਿਨ ਰਾਤ ਇੱਕ ਕਰ ਦੇਣਗੇ |
ਪਿਛਲੀ ਖ਼ਬਰ ਸਵਰਨ ਸਿੰਘ ਬਿੱਟੂ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਹਿਊਮਨ ਰਾਈਟਸ ਪ੍ਰੋਟੈਕਸ਼ਨ ਐਸੋਸੀਏਸ਼ਨ ਵਲੋਂ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।