ਡੇਹਲੋਂ, 4 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਵਲੋਂ ਹਲਕਾ ਗਿੱਲ ਦੇ ਬਲਾਕ ਡੇਹਲੋਂ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰਦਿਆਂ ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਲਈ ਅਕਾਲੀ ਵਰਕਰਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ¢ ਸਰਕਲ ਪ੍ਰਧਾਨ ਲਹਿਰਾ ਨੇ ਦੱਸਿਆ ਕਿ ਬਲਾਕ ਡੇਹਲੋਂ ਬਲਾਕ ਸੰਮਤੀ ਦੇ 9 ਜ਼ੋਨਾਂ ਲਈ ਐਲਾਨੇ ਉਮੀਦਵਾਰਾਂ ਵਿਚ ਸੰਮਤੀ ਜ਼ੋਨ ਪੋਹੀੜ ਤੋਂ ਉਮੀਦਵਾਰ ਸੁਖਵਿੰਦਰ ਕੌਰ ਪਤਨੀ ਕਰਮਜੀਤ ਸਿੰਘ ਪੰਚ ਪਿੰਡ ਖੇੜਾ, ਡੇਹਲੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਰਛਪਾਲ ਸਿੰਘ ਡੇਹਲੋਂ, ਰੁੜਕਾ ਜ਼ੋਨ ਤੋਂ ਉਮੀਦਵਾਰ ਮਨਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਸਾਬਕਾ ਪੰਚ, ਆਲਮਗੀਰ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਸਰਪੰਚ ਹਰਪ੍ਰੀਤ ਕੌਰ ਪਿੰਡ ਕੈਂਡ ਪਤਨੀ ਗੁਰਮਿੰਦਰ ਸਿੰਘ ਗੁਰੀ, ਕਿਲ੍ਹਾ ਰਾਏਪੁਰ ਜ਼ੋਨ ਤੋਂ ਬਲਾਕ ਸੰਮਤੀ ਉਮੀਦਵਾਰ ਕੁਲਜੀਤ ਕੌਰ, ਭੁੱਟਾ ਜ਼ੋਨ ਤੋਂ ਬਲਾਕ ਸੰਮਤੀ ਉਮੀਦਵਾਰ ਮੇਜਰ ਸਿੰਘ, ਖੱਟੜਾ ਜ਼ੋਨ ਤੋਂ ਬਲਾਕ ਸੰਮਤੀ ਉਮੀਦਵਾਰ ਅਮਰੀਕ ਸਿੰਘ ਮੈਨੇਜਰ, ਜੱਸੜ ਜ਼ੋਨ ਤੋਂ ਸੰਮਤੀ ਉਮੀਦਵਾਰ ਗੁਰਪ੍ਰੀਤ ਕੌਰ ਪਤਨੀ ਸਾਬਕਾ ਸਰਪੰਚ ਗੁਰਦਾਸ ਸਿੰਘ ਪਿੰਡ ਸੀਲੋਂ ਖ਼ੁਰਦ, ਗੁਰਮਾਂ ਜ਼ੋਨ ਤੋਂ ਬਲਾਕ ਸੰਮਤੀ ਉਮੀਦਵਾਰ ਜਗਜੀਤ ਸਿੰਘ ਪਿੰਡ ਸ਼ੰਕਰ ਤੋਂ ਉਮੀਦਵਾਰ, ਜੜਤੌਲੀ ਜ਼ੋਨ ਤੋਂ ਬੀਬੀ ਕਿਰਨਜੀਤ ਕੌਰ ਰੰਗੀਆਂ ਉਮੀਦਵਾਰ ਐਲਾਨੇ ਗਏ ਹਨ | ਜਦਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਲਗਭਗ ਸਾਰੇ 20 ਜ਼ੋਨਾਂ ਤੋਂ ਚੋਣ ਲੜਨ ਦਾ ਐਲਾਨ ਕੀਤਾ ਜਾ ਚੁੱਕਾ ਹੈ¢ ਇਸ ਸਮੇਂ ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾਂ, ਸਾਬਕਾ ਸਰਪੰਚ ਸੁਖਦਰਸ਼ਨ ਸਿੰਘ ਪੋਹੀੜ, ਸਾਬਕਾ ਸਰਪੰਚ ਗੁਰਮਿੰਦਰ ਸਿੰਘ ਗੁਰੀ ਕੈਂਡ, ਪਰਮਦੀਪ ਸਿੰਘ ਦੀਪਾ ਡੇਹਲੋਂ ਮਿਲਨ ਪੈਲੇਸ, ਭਗਵੰਤ ਸਿੰਘ ਬਿੱਟੀ ਬੂਲ, ਸਾਬਕਾ ਸਰਕਲ ਪ੍ਰਧਾਨ ਹਰਬੰਸ ਸਿੰਘ ਗੋਪਾਲਪੁਰ, ਕੈਪਟਨ ਅਜੈਬ ਸਿੰਘ ਕਿਲ੍ਹਾ ਰਾਏਪੁਰ, ਇੰਜੀਨੀਅਰ ਪ੍ਰਦੀਪ ਸਿੰਘ ਰੁੜਕਾ, ਕਰਮਜੀਤ ਸਿੰਘ, ਗਿਆਨ ਸਿੰਘ ਕਿਲ੍ਹਾ ਰਾਏਪੁਰ, ਮੇਵਾ ਸਿੰਘ ਸ਼ੰਕਰ, ਗੁਰਮੀਤ ਸਿੰਘ ਘਵੱਦੀ, ਜਸਵਿੰਦਰ ਸਿੰਘ ਨੰਗਲ ਅਤੇ ਜਸਵਿੰਦਰ ਸਿੰਘ ਪੰਚ ਖੇੜਾ ਸਮੇਤ ਹਾਜ਼ਰ ਸਨ¢