01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਭਾਜਪਾ ਆਗੂ ਸੁਖਵਿੰਦਰ ਲਾਲ ਸੁੱਖੀ ਸ਼ਰਮਾ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੀਲੋਂ ਕਲਾਂ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ <br/>

ਅਜੀਤ ਡੈਸਕ 05-12-2025
ਮਾਛੀਵਾੜਾ ਸਾਹਿਬ, 4 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਭਾਜਪਾ ਵਲੋਂ ਪਹਿਲੀ ਵਾਰ ਆਪਣੇ ਤੌਰ 'ਤੇ ਲੜੀਆਂ ਜਾ ਰਹੀਆਂ ਹਨ ਜਿਨ੍ਹਾਂ ਵਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਨਿਤਾਰ ਦਿੱਤੇ ਹਨ¢ ਵਿਧਾਨ ਸਭਾ ਹਲਕਾ ਸਮਰਾਲਾ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੀਲੋਂ ਤੋਂ ਭਾਜਪਾ ਦੇ ਮੰਡਲ ਪ੍ਰਧਾਨ ਸੁਖਵਿੰਦਰ ਲਾਲ ਸੁੱਖੀ ਸ਼ਰਮਾ ਵਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਗਿਆ ¢ ਇਸ ਤੋਂ ਇਲਾਵਾ ਮਾਛੀਵਾੜਾ ਬਲਾਕ ਸੰਮਤੀ ਚੋਣਾਂ ਲਈ ਵੀ ਭਾਜਪਾ ਨੇ 16 'ਚੋਂ 11 ਜ਼ੋਨਾਂ 'ਤੇ ਆਪਣੇ ਉਮੀਦਵਾਰ ਉਤਾਰੇ ਹਨ¢ ਭਾਜਪਾ ਆਗੂ ਨਿਸ਼ੂ ਸ਼ਰਮਾ ਅਤੇ ਜ਼ਿਲ੍ਹਾ ਉਪ ਪ੍ਰਧਾਨ ਸੰਜੀਵ ਲੀਹਲ ਨੇ ਦੱਸਿਆ ਕਿ ਪੰਜਗਰਾਈਆਂ ਜ਼ੋਨ ਤੋਂ ਸਤਨਾਮ ਸਿੰਘ, ਖੀਰਨੀਆਂ ਤੋਂ ਜਸ਼ਨ, ਤੱਖਰਾਂ ਤੋਂ ਪਰਮਜੀਤ ਕੌਰ, ਹਿਯਾਤਪੁਰ ਤੋਂ ਹਰਪ੍ਰੀਤ ਕੌਰ, ਮਾਛੀਵਾੜਾ ਖਾਮ ਤੋਂ ਸੁਰਿੰਦਰ ਕੌਰ, ਰੱਤੀਪੁਰ ਤੋਂ ਮਨਦੀਪ ਕੌਰ, ਹੇਡੋਂ ਢਾਹਾ ਤੋਂ ਬਬਲੀ ਰਾਣੀ, ਮਾਣੇਵਾਲ ਤੋਂ ਗੁਰਪ੍ਰੀਤ ਸਿੰਘ, ਜਾਤੀਵਾਲ ਤੋਂ ਜਤਿੰਦਰ ਕੁਮਾਰ, ਗਹਿਲੇਵਾਲ ਤੋਂ ਜਸਪ੍ਰੀਤ ਸਿੰਘ ਅਤੇ ਭਰਥਲਾ ਤੋਂ ਦਵਿੰਦਰ ਕੁਮਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ¢ ਅੱਜ ਇਨ੍ਹਾਂ ਸਾਰੇ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਹਨ¢ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ ਆਸ਼ੂ ਸ਼ਰਮਾ ਵੀ ਮੌਜੂਦ ਸਨ¢

ਪਿਛਲੀ ਖ਼ਬਰ ਸ਼੍ਰੋ. ਅ. ਦ. ਦੇ ਉਮੀਦਵਾਰ ਹਰਜੋਤ ਮਾਂਗਟ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੀਲੋਂ ਕਲਾਂ ਤੋਂ ਨਾਮਜ਼ਦਗੀ ਪੱਤਰ ਦਾਖ਼ਲ <br... ਅਗਲੀ ਖ਼ਬਰ ਸ਼੍ਰੋ. ਅਕਾਲੀ ਦਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਲਈ ਸਰਪੰਚ ਹਰਪ੍ਰੀਤ ਕੌਰ ਕੈਂਡ ਸਮੇਤ ਸੰਮਤੀ ਉਮੀਦਵਾਰਾਂ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।